ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਰਾਖਵਾਂਕਰਨ ਬਿਲ-2019 ਰਾਜ ਸਭਾ ’ਚ ਪਾਸ

ਭਾਰੀ ਹੰਗਾਮੇ ਵਿਚਾਲੇ ਰਾਜ ਸਭਾ ਚ ਜੰਮੂ-ਕਸ਼ਮੀਰ ਰਾਖਵਾਂਕਰਨ (ਸੋਧ) ਬਿਲ 2019 ਪਾਸ ਹੋ ਗਿਆ। ਇਸ ਦੇ ਨਾਲ ਹੀ ਸੂਬੇ ਚ ਰਾਸ਼ਟਰਪਤੀ ਸ਼ਾਸਨ ਦਾ ਸਮਾਂ 6 ਮਹੀਨੇ ਲਈ ਵੱਧ ਗਿਆ ਹੈ। ਪਹਿਲਾਂ ਰਾਸ਼ਟਰਪਤੀ ਸ਼ਾਸਨ ਦਾ ਸਮਾਂ 3 ਜੁਲਾਈ ਨੂੰ ਸਮਾਪਤ ਹੋਣ ਵਾਲਾ ਸੀ। ਕਾਂਗਰਸ ਨੇ ਸਦਨ ਚ ਇਸ ਬਿਲ ਦਾ ਰੱਜ ਕੇ ਵਿਰੋਧ ਕੀਤਾ।

 

ਅਮਿਤ ਸ਼ਾਹ ਨੇ ਕਿਹਾ ਕਿ ਚੋਣ ਕਮਿਸ਼ਨ ਜਦੋਂ ਵੀ ਕਹੇਗਾ ਜੰਮੂ-ਕਸ਼ਮੀਰ ਚ ਨਿਰੱਪਖ ਚੋਣਾਂ ਕਰਾਈਆਂ ਜਾਣਗੀਆਂ। ਮੋਦੀ ਸਰਕਾਰ ਦੀ ਅੱਤਵਾਦ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਹੈ। ਸਾਡਾ ਵਿਚਾਰ ਹੈ ਕਿ ਦੇਸ਼ ਦੀਆਂ ਹਦਾਂ ਦੀ ਰੱਖਿਆ ਹੋਵੇ ਤੇ ਦੇਸ਼ ਅੱਤਵਾਦ ਤੋਂ ਮੁਕਤ ਰਹੇ।

 

ਸ਼ਾਹ ਨੇ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਕਸ਼ਮੀਰ ਪੂਰੇ ਮੁਲਕ ਦੀ ਨੁਮਾਇੰਦਗੀ ਕਰੇ, ਕਸ਼ਮੀਰ ਚ ਹਰੇਕ ਇਲਾਕੇ ਅਤੇ ਹਰੇਕ ਧਰਮ ਦੇ ਲੋਕ ਵਸਣੇ ਚਾਹੀਦੇ ਹਨ, ਤਦੇ ਗੰਗਾ-ਜਮੁਨਾ ਤਹਿਜ਼ੀਬ ਦਾ ਸਭ ਤੋਂ ਸੁੰਦਰ ਰੂਪ ਦਿਖੇਗਾ।

 

ਦੂਜੇ ਪਾਸੇ ਕਾਂਗਰਸ ਨੇ ਇਸ ਬਿਲ ਦਾ ਵਿਰੋਧ ਕੀਤਾ। ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਜਪਾ ਤੇ ਪੀਡੀਪੀ ਗਠਜੋੜ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਸੂਬੇ ਚ ਰਾਸ਼ਟਰਪਤੀ ਸ਼ਾਸਨ ਦੀ ਹੱਦ ਵਧਾਉਣੀ ਪੈ ਰਹੀ ਹੈ। ਜੇਕਰ ਤੁਹਾਡੀ ਨੀਤੀ ਅੱਤਵਾਦ ਖਿਲਾਫ ਸਖਤ ਹੈ ਤਾਂ ਅਸੀਂ ਉਸਦਾ ਵਿਰੋਧ ਨਹੀਂ ਕਰਦੇ ਪਰ ਇਹ ਗੱਲ ਧਿਆਨ ਚ ਰੱਖਣ ਦੀ ਹੈ ਕਿ ਅੱਤਵਾਦ ਖਿਲਾਫ ਜੰਗ ਤਦੇ ਜਿੱਤੀ ਜਾ ਸਕਦੀ ਹੈ ਜੇਕਰ ਸੂਬੇ ਦੇ ਲੋਕ ਤੁਹਾਡੇ ਨਾਲ ਹੋਣ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Jammu and Kashmir Reservation Bill amendment 2019 passed in Rajya Sabha