ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਦੇ ਅਸਤੀਫੇ ਦੀ ਕਪਿਲ ਦੇ ਸ਼ੋਅ ’ਚ ਹੋਈ ਚਰਚਾ

ਨਵਜੋਤ ਸਿੱਧੂ ਦੇ ਅਸਤੀਫੇ ਦੀ ਕਪਿਲ ਦੇ ਸ਼ੋਅ ’ਚ ਹੋਈ ਚਰਚਾ

ਨਵਜੋਤ ਸਿੰਘ ਸਿੱਧੂ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਇਹ ਚਰਚਾ ਸੀ ਕਿ ਉਹ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ’ ਵਿਚ ਵਾਪਸ ਆ ਸਕਦੇ ਹਨ। ਹਾਲਾਂਕਿ ਇਸ ਬਾਰੇ ਕੋਈ ਐਲਾਨ ਨਹੀਂ ਹੋਇਆ। ਪ੍ਰੰਤੂ ਹਾਲ ਹੀ ਇਕ ਪ੍ਰੋਗਰਾਮ ਵਿਚ ਜਦੋਂ ਇਸ ਬਾਰੇ ਚਰਚਾ ਹੋਈ ਤਾਂ ਅਰਚਨਾ ਨੇ ਕਿਹਾ ਕਿ ਮੈਨੂੰ ਧਕ–ਧਕ ਹੋ ਰਹੀ ਹੈ।

 

ਹੋਇਆ ਇਹ ਕਿ ਸ਼ਨੀਵਾਰ ਨੂੰ ਕਪਿਲ ਸ਼ਰਮਾ ਦੇ ਸ਼ੋਅ ਵਿਚ ਕੰਗਨਾ ਰਨੌਤ ਆਈ ਸੀ। ਕੰਗਨਾ ਦੀ ਐਂਟਰੀ ਉਤੇ ਅਰਚਨਾ ਨੇ ਉਨ੍ਹਾਂ ਦੀ ਤਰੀਫ ਵਿਚ 2 ਸ਼ਬਦ ਕਹੇ। ਅਰਚਨਾ ਦੇ ਇਹ ਕਹਿੰਦੇ ਹੀ ਕਪਿਲ ਕਹਿੰਦੇ ਹਨ ਕਿ ਸਿੱਧੂ ਸਰ ਹੁੰਦੇ ਤਾਂ ਅੱਧਾ ਦਰਜਨ ਸ਼ੇਅਰ ਤਾਂ ਆਪ ਨੂੰ ਦੇਖਕੇ ਹੀ ਪੜ੍ਹ ਦਿੰਦੇ। ਇਹ ਤਾਂ ਅਰਚਨਾ ਜੀ ਹਨ ਜੋ 2 ਸ਼ਬਦ ਕਹਿਕੇ ਗੱਲ ਖਤਮ ਕਰ ਦਿੱਤੀ।

 

ਕਪਿਲ ਨੇ ਫਿਰ ਮਜ਼ਾਕ ਵਿਚ ਕਿਹਾ ਕਿ ਜਿਵੇਂ ਹੀ ਸਿੱਧੂ ਜੀ ਨੂੰ ਪਤਾ ਲੱਗਿਆ ਕਿ ਅੱਜ ਕੰਗਨਾ ਸ਼ੋਅ ਵਿਚ ਆ ਰਹੀ ਹੈ, ਉਨ੍ਹਾਂ ਗੁੱਸੇ ਵਿਚ ਅਸਤੀਫਾ ਦੇ ਦਿੱਤਾ। ਕਪਿਲ ਦੀ ਗੱਲ ਸੁਣਕੇ ਅਰਚਨਾ ਕਹਿੰਦੀ ਹੈ, ਜਿਵੇਂ ਹੀ ਮੈਨੂੰ ਅਸਤੀਫੇ ਦੀ ਖਬਰ ਮਿਲੀ, ਮੈਨੂੰ ਥੋੜ੍ਹੀ ਧਕ–ਧਕ ਹੋਈ ਸੀ।

 

ਫਿਰ ਕਪਿਲ ਕਹਿੰਦੇ ਹਨ, ‘ ਦੇਖੋ ਭਾਈ ਆਪਣਾ–ਆਪਣਾ ਦੇਖੋ ਸਾਨੂੰ ਕੀ ਪਤਾ।’

ਜਿਸ ਦੇ ਬਾਅਦ ਕਪਿਲ ਅਤੇ ਅਰਚਨਾ ਦੀਆਂ ਇਹ ਗੱਲਾਂ ਸੁਣਕੇ ਕੰਗਨਾ ਵੀ ਆਪਣੀ ਹਾਸੀ ਨਾ ਰੋਕ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:the kapil sharma show archana puran singh scared of navjot singh sidhu