ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘21 ਦਿਨਾਂ ਲਾਕਡਾਊਨ ’ਚ ਨਾਕਿਆਂ 'ਤੇ ਵੀ ਹੋਵੇ ਸੈਨੇਟਾਈਜ਼ਰ ਦੀ ਵਿਵਸਥਾ’

ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਸਾਰੇ ਡਿਵੀਜਨਲ ਕਮਿਸ਼ਨਰਾਂ, ਜਿਲਾ ਫਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ 21 ਦਿਨਾਂ ਵਿਚ ਰਾਜ ਵਿਚ ਪੂਰੀ ਤਰਾ ਨਾਲ ਲਾਕਡਾਊਨ ਹੋਣ ਦੀ ਸਥਿਤੀ ਵਿਚ ਜਰੂਰੀ ਚੀਜਾਂ ਦੀ ਆਵਾਜਾਈ ਵਿਚ ਕਿਸੇ ਤਰਾ ਦੀ ਕੋਈ ਸਮਸਿਆ ਨਾ ਆਵੇ ਅਤੇ ਅੱਜ ਸ਼ਾਮ ਤੱਕ ਘਰ-ਘਰ ਤੱਕ ਜ਼ਰੂਰੀ ਚੀਜਾਂ ਦੀ ਸਪਲਾਈ ਵਿਵਸਥਾ ਯਕੀਨੀ ਕਰਣ ਲਈ ਵਿਵਸਥਾ ਤਿਆਰ ਕੀਤੀ ਜਾਵੇ। 

 

ਇਸ ਤੋਂ ਇਲਾਵਾ, ਸਾਰੇ ਪੁਲਿਸ ਕਰਮਚਾਰੀ ਜੋ ਮੌਕੇ 'ਤੇ ਮੌਜੂਦ ਹਨ, ਉਹ ਸੋਸ਼ਲ ਡਿਸਟੇਸਿੰਗ ਦਾ ਪਾਲਣ ਜ਼ਰੂਰ ਕਰਣ ਪਰ ਜ਼ਰੂਰੀ ਚੀਜਾਂ ਦੀ ਖਰੀਦ ਕਰਣ ਜਾ ਰਹੇ ਆਮ ਲੋਕਾਂ ਨੂੰ ਨਾ ਰੋਕਣ ਅਤੇ ਉਨਾਂਨੂੰ ਪੂਰੀ ਚੈਕਿੰਗ ਦੇ ਨਾਲ ਆਉਣ-ਜਾਣ ਦਿੱਤਾ ਜਾਵੇ।

 

ਮੁੱਖ ਸਕੱਤਰ ਨੇ ਇਹ ਨਿਰਦੇਸ਼ ਅੱਜ ਇੱਥੇ ਸਾਰੇ ਡਿਵੀਜਨਲ ਕਮਿਸ਼ਨਰਾਂ, ਜਿਲਾ ਡਿਪਟੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਕਰ ਕੇ ਦਿੱਤੇ।

 

ਮੁੱਖ ਸਕੱਤਰ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪੂਰੇ ਦੇਸ਼ ਵਿੱਚ 21 ਦਿਨਾਂ ਤੱਕ ਐਲਾਨ ਕੀਤੇ ਗਏ ਲਾਕਡਾਊਨ ਦੀ ਹਾਲਤ ਵਿੱਚ ਸਭ ਤੋਂ ਵੱਡੀ ਚੁਣੋਤੀ ਇਹੀ ਹੈ ਕਿ ਕਿਸ ਤਰਾ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਜ਼ਰੂਰੀ ਚੀਜਾਂ ਉਪਲੱਬਧ ਕਰਵਾਈਆਂ ਜਾਣ। 

 

ਉਨਾਂ ਕਿਹਾ ਕਿ ਲੋਕ ਬਿਲਕੁੱਲ ਵੀ ਘਰ ਤੋਂ ਬਾਹਰ ਨਾ ਨਿਕਲਣ, ਇਹ ਉਦੋਂ ਸੰਭਵ ਹੋਵੇਗਾ ਜਦੋਂ ਉਨਾਂ ਨੂੰ ਦੈਨਿਕ ਜਰੂਰਤਾਂ ਦੀਆਂ ਚੀਜਾਂ ਉਨਾਂ ਦੇ ਘਰਾਂ 'ਤੇ ਮਿਲਣਗੀਆਂ। ਇਸ ਦੇ ਲਈ ਸਾਰੇ ਡਿਵੀਜਨਲ ਕਮਿਸ਼ਨਰਾਂ, ਜਿਲਾ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲਿਆਂ ਵਿੱਚ ਖੇਤਰ ਜਾਂ ਵਾਰਡ ਅਨੁਸਾਰ ਸੱਬਜੀ, ਦੁੱਧ ਅਤੇ ਆਟਾ ਵਿਕਰੇਤਾਵਾਂ ਦੀ ਲਿਸਟ ਅਤੇ ਉਨਾਂ ਦੇ ਨੰਬਰ ਆਪਣੀ ਵੈਬਸਾਇਟ 'ਤੇ ਅਪਲੋਡ ਕਰਣ ਅਤੇ ਮੀਡੀਆ ਰਾਹੀਂ ਵੀ ਲੋਕਾਂ ਤੱਕ ਇਸ ਨੰਬਰਾਂ ਦੀ ਜਾਣਕਾਰੀ ਪਹੁੰਚਾਉਣ ਤਾਂ ਜੋ ਲੋਕ ਆਪਣੇ ਵਾਰਡ ਅਨੁਸਾਰ ਇਸ ਵਿਕਰੇਤਾਵਾਂ ਵਲੋਂ ਸਿੱਧੇ ਗੱਲ ਕਰਕੇ ਜ਼ਰੂਰੀ ਚੀਜਾਂ ਪ੍ਰਾਪਤ ਕਰ ਸਕਣ। 

 

ਉਨਾਂ ਇਹ ਵੀ ਕਿਹਾ ਕਿ ਇਸ ਸਮੇਂ ਦੁੱਧ ਦੀ ਸਪਲਾਈ ਆਮ ਦਿਨਾਂ ਦੀ ਤੁਲਣਾ ਵਿੱਚ ਵਧਾਉਣੀ ਹੋਵੇਗੀ ਤਾਂ ਜੋ ਦੁੱਧ ਦੀ ਉਪਲਬਧਤਾ ਅਤੇ ਸਪਲਾਈ ਯਕੀਨੀ ਕੀਤੀ ਜਾ ਸਕੇ।


ਉਨਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਾਰੇ ਜਿਲਾ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲਿਆਂ ਦੇ ਵਪਾਰੀਆਂ, ਹੋਲਸੇਲਰਾਂ ਅਤੇ ਰਿਟੇਲਰਾਂ ਵਿਕਰੇਤਾਵਾਂ ਨਾਲ ਸੰਪਰਕ ਵਿੱਚ ਰਹਿਣ ਅਤੇ ਸਾਰੀ ਤਰਾ ਦੀ ਜ਼ਰੂਰੀ ਚੀਜਾਂ ਦੇ ਸਟਾਕ ਦੀ ਉਪਲਬਧਤਾ ਯਕੀਨੀ ਕਰਣ। 

 

ਉਨਾਂ ਕਿਹਾ ਕਿ ਕਰਿਆਨੇ ਅਤੇ ਦਵਾਈਆਂ ਦੀਆਂ ਦੁਕਾਨਾਂ ਖੁੱਲੀਆਂ ਰੱਖਣ ਅਤੇ ਇਨਾਂ ਦੇ ਲਈ ਕਿਸੇ ਤਰਾ ਦਾ ਸਮੇਂ ਨਿਰਧਾਰਿਤ ਨਾ ਕਰਣ। ਜੇਕਰ ਨਿਰਧਾਰਿਤ ਸਮੇਂ ਵਿੱਚ ਇਹ ਦੁਕਾਨਾਂ ਖੁਲਣਗੀਆਂ ਤਾਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਰਹੇਗੀ, ਇਸ ਲਈ ਭੀੜ ਨੂੰ ਰੋਕਣ ਲਈ ਇਸ ਦੁਕਾਨਾਂ ਨੂੰ ਜਿਨਾਂ ਹੋ ਸਕੇ ਓਨੀ ਦੇਰ ਤੱਕ ਖੁੱਲੀਆਂ ਰਹਿਣ ਦਿੱਤੀ ਜਾਣ ਅਤੇ ਰਾਤ  ਦੇ ਸਮੇਂ ਵੀ ਇਨਾਂ ਦੁਕਾਨਾਂ ਨੂੰ ਖੋਲਿਆ ਜਾਵੇ, ਤਾਂ ਜੋ ਲੋਕ ਇੱਕ ਸਮੇਂ ਵਿੱਚ ਇਕੱਠੇ ਨਾ ਹੋਕੇ ਆਰਾਮ ਨਾਲ ਇਸ ਜ਼ਰੂਰੀ ਵਸਤਾਂ ਦੀ ਖਰੀਦ ਕਰ ਸਕਣ।

 

ਸ਼੍ਰੀਮਤੀ ਅਰੋੜਾ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸੱਬਜੀ ਉਤਪਾਦਕਾਂ ਨੂੰ ਮੰਡੀ ਤੱਕ ਆਉਣ ਦਿੱਤਾ ਜਾਵੇ ਅਤੇ ਉਨਾਂ ਨੂੰ ਵਾਪਸ ਜਾਂਦੇ ਸਮੇਂ ਇੱਕ ਕੋਲ ਜਾਂ ਪੱਤਰ ਦਿੱਤਾ ਜਾਵੇ ਤਾਂ ਕਿ ਖਾਲੀ ਗੱਡੀ ਨੂੰ ਪੁਲਿਸ ਕਰਮਚਾਰੀ ਨਾ ਰੋਕਣ। ਇਸ ਤੋਂ ਇਲਾਵਾ, ਜ਼ਰੂਰੀ ਚੀਜਾਂ ਦੀ ਆਵਾਜਾਈ ਵਿੱਚ ਲੱਗੇ ਵਾਹਨਾਂ 'ਤੇ ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਦਾ ਇੱਕ ਸਟੀਕਰ ਲਗਿਆ ਹੋਵੇ, ਜਿਸ ਦੇ ਨਾਲ ਨਾਕਿਆਂ 'ਤੇ ਪੁਲਿਸ ਕਰਮਚਾਰੀ ਇਨਾਂ ਵਾਹਨਾਂ ਨੂੰ ਬਾਰ-ਬਾਰ ਨਾ ਰੋਕਣ ਅਤੇ ਸਪਲਾਈ ਲਗਾਤਾਰ ਚੱਲਦੀ ਰਹੇ।

 

ਮੁੱਖ ਸਕੱਤਰ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਮਨੁੱਖ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ ਲਈ ਖਾਨਾ ਅਤੇ ਚਾਰਾ ਵੀ ਮਹੱਤਵਪੂਰਣ ਅਤੇ ਜ਼ਰੂਰੀ ਚੀਜਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਲਈ ਜਾਨਵਰਾਂ ਅਤੇ ਪੰਛੀਆਂ ਲਈ ਖਾਣਾ ਅਤੇ ਚਾਰੇ ਦੀ ਵੀ ਆਵਾਜਾਈ ਲਗਾਤਾਰ ਬਣੀ ਰਹਿਣੀ ਚਾਹੀਦੀ ਹੈ। ਇਸ ਦੇ ਲਈ ਗ੍ਰਹਿ ਵਿਭਾਗ ਨਾਲ ਵੀ ਪੁਲਿਸ ਕਰਮਚਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਜਾਣ ਤਾਂ ਜੋ ਉਹ ਇਸ ਚੀਜਾਂ ਦੀ ਸਪਲਾਈ ਕਰਣ ਵਾਲੇ ਵਾਹਨਾਂ ਨੂੰ ਨਾ ਰੋਕਣ।

 

ਉਨਾਂ ਨੇ ਨਿਰਦੇਸ਼ ਦਿੱਤੇ ਕਿ ਜਨਤਕ ਵੰਡ ਪ੍ਰਣਾਲੀ  ਦੇ ਤਹਿਤ ਡਿਪੋ ਵੀ ਖੁੱਲੇ ਰਹਿਣਗੇ। ਉਨਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਹੋਲਸੇਲ ਵਿਕਰੇਤਾਵਾਂ ਨੂੰ ਆਉਣ ਵਾਲੇ ਸਮਾਨ ਦੀ ਲਗਾਤਾਰ ਸਪਲਾਈ ਲਈ ਮੈਨਿਊਫੈਕਚਰਿੰਗ ਯੂਨਿਟਾਂ ਅਤੇ ਫੈਕਟਰੀਆਂ ਨੂੰ ਵੀ ਖੁੱਲੇ  ਰਹਿਣ ਦੀ ਮੰਜੂਰੀ ਦਿੱਤੀ ਜਾਵੇ। ਇਸ ਤੋਂ ਇਲਾਵਾ, ਫੂਡ ਪ੍ਰੋਸੇਸਿੰਗ ਯੂਨਿਟ ਅਤੇ ਪੈਕੇਜਿੰਗ ਯੁਨਿਟਾਂ ਨੂੰ ਵੀ ਚਲਣ ਦਿੱਤਾ ਜਾਵੇ। 

 

ਉਨਾਂ ਕਿਹਾ ਕਿ ਜ਼ਰੂਰੀਵਸਤੂਆਂ ਜਾਂ ਮੈਨਿਊਫੈਕਚਰਿੰਗ ਯੂਨਿਟਾਂ ਲਈ ਜੋ ਕੱਚਾ ਮਾਲ ਗੁਆਂਢੀ ਰਾਜਾਂ ਤੋਂ ਆਉਂਦਾ ਹੈ, ਉਨਾਂ ਦੀ ਆਵਾਜਾਈ ਵਿੱਚ ਕਿਸੇ ਤਰਾ ਦੀ ਕੋਈ ਸਮੱਸਿਆ ਜਾਂ ਰੁਕਾਵਟ ਨਾ ਆਏ, ਇਸਦੇ ਲਈ ਪੁਲਿਸ ਵਿਭਾਗ ਗੁਆਂਢੀ ਰਾਜਾਂ ਦੇ ਨਾਲ ਤਾਲਮੇਲ ਸਥਾਪਿਤ ਕਰਕੇ ਇੰਟਰ ਸਟੇਟ  ਬਾਡਰ 'ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਨ।

 

ਉਨਾਂ ਨੇ ਨਿਰਦੇਸ਼ ਦਿੱਤੇ ਕਿ ਬੇਘਰ ਅਤੇ ਦਿਹਾੜੀ ਮਜਦੂਰਾਂ ਨੂੰ ਰਾਸ਼ਨ ਪੰਹੁਚਾਉਣਾ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਖਾਣਾ ਬਣਾ ਕੇ ਵੀ ਉਨਾਂ ਦੇ  ਘਰਾਂ ਤੱਕ ਪੰਹੁਚਾਉਣਾ ਯਕੀਨੀ ਕਰਣ। ਉਨਾਂ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਵੇ ਤਾਂ ਵੀਟਾ ਬੂਥਾਂ 'ਤੇ ਹੈਫੇਡ ਦੇ ਸਹਿਯੋਗ ਲਾਲ ਆਟਾ, ਚਾਵਲ, ਤੇਲ ਆਦਿ ਦੇ ਸਟਾਕ ਦੀ ਵਿਵਸਥਾ ਵੀ ਕੀਤੀ ਜਾਵੇ। ਉਨਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਆਮ ਬੀਮਾਰੀਆਂ ਜਾਂ ਸਮਸਿਆਵਾਂ ਜਿਵੇਂ ਡਾਇਬਟਿਜ, ਬਲਡ ਪ੍ਰੇਸ਼ਰ, ਹਿਰਦਾ ਸਬੰਧੀ ਸਮਸਿਆਵਾਂ ਲਈ ਆਮ ਮਿਲਣ ਵਾਲੀ ਦਵਾਈਆਂ ਦੀ ਵੀ ਉਪਲਬਧਤਾ ਅਤੇ ਸਪਲਾਈ ਯਕੀਨੀ ਕੀਤੀ  ਜਾਵੇ ਤਾਂ ਜੋ ਲੋਕਾਂ ਵਿੱਚ ਬੇਚੈਨੀ  ਦੇ ਹਾਲਾਤ ਨਾ ਪੈਦਾ ਹੋਣ।

 

ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਮੈਡੀਕਲ, ਪੈਰਾਮੈਡੀਕਲ ਸਟਾਫ ਲਈ ਪੀਪੀਈ ਕਿਟਸ ਪੀਜੀਆਈ ਵੱਲੋਂ ਨਿਰਦੇਸ਼ਤ ਤਕਨੀਕੀ ਪੈਮਾਨੇ ਦੇ ਅਨੁਸਾਰ ਮੈਡੀਕਲ ਕਾਲਜਾਂ ਵਿੱਚ ਬਣਵਾਈ ਜਾਵੇ। ਉਨਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਹਾਇਡਰੋਕਲੋਰੋਕਵੀਨ ਅਤੇ ਕੋਲੋਰੋਕਵੀਨ ਦਵਾਈ ਨੂੰ ਡਾਕਟਰ ਦੀ ਪਰਚੀ  ਦੇ ਬਿਨਾਂ ਦੇਣਾ ਬੰਦ ਕੀਤਾ ਜਾਵੇ।

 

ਮੀਟਿੰਗ ਵਿੱਚ ਗ੍ਰਹਿ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ ਵਿਜੈ ਵਧਰਨ ਨੇ ਦਸਿਆ ਕਿ 3 ਡੀਏਸਪੀ ਵੱਖ-ਵੱਖ ਸ਼ਿਫਟਾਂ ਵਿੱਚ ਰਾਜ ਪੱਧਰ ਕੰਟਰੋਲ ਰੂਮ ਵਿੱਚ ਬੈਠਣਗੇ ਅਤੇ ਪੂਰੇ ਸੂਬੇ ਤੋਂ ਜ਼ਰੂਰੀ ਚੀਜਾਂ ਦੀ ਆਵਾਜਾਈ ਨਾਲ ਸਬੰਧਿਤ ਕਿਸੇ ਤਰਾ ਦੀ ਕੋਈ ਸਮੱਸਿਆ ਆਵੇਗੀ ਤਾਂ ਇਹ ਅਧਿਕਾਰੀ ਮੌਕੇ 'ਤੇ ਫ਼ੈਸਲਾ ਲੈ ਕੇ ਸਬੰਧਿਤ ਡਿਪਟੀ ਕਮਿਸ਼ਨਰ ਅਤੇ ਏਸਪੀ ਨਾਲ ਗੱਲ ਕਰਕੇ ਸਮੱਸਿਆ ਨੂੰ ਹੱਲ ਕਰਣਗੇ।

 

ਉਨਾਂ ਨੇ ਨਿਰਦੇਸ਼ ਦਿੱਤੇ ਕਿ ਨਾਕਿਆਂ 'ਤੇ ਖੜੇ ਪੁਲਿਸ ਕਰਮਚਾਰ ਵੀ ਸੋਸ਼ਲ ਡਿਸਟੇਸਿੰਗ ਦੀ ਪਾਲਣ ਕਰਣ ਅਤੇ ਇੱਕ-ਦੂਜੇ ਤੋਂ ਦੂਰ ਖੜੇ ਹੋਣ। ਨਾਕਿਆਂ 'ਤੇ ਸੈਨੇਟਾਈਜਰ ਦੀ ਵੀ ਵਿਵਸਥਾ ਹੋਵੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The lockdown will also have a sanitizer on the nose for 21 days