ਅਕਸਰ ਇਹ ਸਵਾਲ ਆਉਂਦਾ ਹੈ ਕਿ ਦੇਸ਼ ਦੀ ਸਭ ਤੋਂ ਖੁਸ਼ਹਾਲ ਆਬਾਦੀ ਕਿਸ ਖੇਤਰ `ਚ ਰਹਿੰਦੀ ਹੈ? ਇਸ ਸਵਾਲ ਦੇ ਜਵਾਬ ਲਈ ਰਾਸ਼ਟਰੀ ਪਰਿਵਾਰ ਸਿਹਤ ਸਰਵੇ (ਐਨਐਫਐਚਐਸ) 2015-16 ਦਾ ਵਿਸ਼ਲੇਸ਼ਣ ਕੀਤਾ ਗਿਆ, ਤਾਂ ਪਤਾ ਲੱਗਿਆ ਕਿ ਦੇਸ਼ ਦੇ ਛੇ ਮਹਾਂ ਨਗਰ ਖੇਤਰ `ਚ ਦੇਸ਼ ਦੀ ਇਕ ਚੌਥਾਈਂ ਆਬਾਦੀ ਰਹਿੰਦੀ ਹੈ। ਇਨ੍ਹਾਂ `ਚੋਂ ਵੀ 11 ਫੀਸਦੀ ਇਕੱਲੇ ਦਿੱਲੀ-ਐਨਸੀਆਰ `ਚ ਰਹਿੰਦੀ ਹੈ, ਭਾਵ ਸੰਖਿਆ ਦੇ ਆਧਾਰ `ਤੇ ਦੇਸ਼ ਭਰ `ਚੋਂ ਸਭ ਤੋਂ ਜਿ਼ਆਦਾ ਹੈ।
ਐਨਐਫਐਚਐਸ ਵੱਲੋਂ ਛੇ ਲੱਖ ਤੋਂ ਜਿ਼ਆਦਾ ਘਰਾਂ `ਤੇ ਕੀਤੇ ਗਏ ਸਰਵੇ ਮੁਤਾਬਕ ਦੇਸ਼ ਦੇ ਛੇ ਮਹਾਂ ਨਗਰ ਖੇਤਰ ਦਿੱਲੀ-ਐਨਸੀਆਰ, ਮੁੰਬਈ-ਪੁਣੇ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਬੈਂਗਲੂਰ `ਚ ਦੇਸ਼ ਦੀ 25 ਫੀਸਦੀ ਅਮੀਰ ਆਬਾਦੀ ਰਹਿੰਦੀ ਹੈ।ਇਨ੍ਹਾਂ ਸ਼ਹਿਰਾਂ ਦੀ ਦੇਸ਼ ਦੀ ਆਬਾਦੀ `ਚ ਹਿੱਸੇਦਾਰੀ ਕੇਵਲ ਅੱਠਵਾਂ ਹਿੱਸਾ ਹੈ।
ਇਸ 25 ਫੀਸਦੀ `ਚੋਂ 11 ਫੀਸਦੀ ਆਬਾਦੀ ਦਿੱਲੀ-ਐਨਸੀਆਰ `ਚ ਰਹਿੰਦੀ ਹੈ। ਪੰਜ ਫੀਸਦੀ ਦੇ ਅੰਕੜਿਆਂ ਦੇ ਨਾਲ ਮੁੰਬਈ-ਪੁਣੇ ਦੂਜੇ ਸਥਾਨ `ਤੇ ਹੈ, ਇਸ `ਚ ਠਾਣੇ ਅਤੇ ਰਾਏਗੜ੍ਹ ਜਿ਼ਲ੍ਹੇ ਵੀ ਸ਼ਾਮਲ ਹਨ। ਉਥੇ ਕੁਲ ਆਬਾਦੀ `ਚ ਅਨੁਪਾਤ ਦੇ ਲਿਹਾਜ ਨਾਲ ਚੇਨਈ ਪਹਿਲੇ ਸਕਾਨ `ਤੇ ਹੈ ਜਿੱਥੇ 61.8 ਫੀਸਦੀ ਆਬਾਦੀ ਅਮੀਰ ਸ਼ੇ੍ਰਣੀ `ਚ ਹਨ। ਉਥੇ ਕੁਲ ਆਬਾਦੀ `ਚ 54.67 ਫੀਸਦੀ ਅਮੀਰ ਲੋਕਾਂ ਦੇ ਨਾਲ ਦਿੱਲੀ-ਐਨਸੀਆਰ ਦੂਜੇ ਸਥਾਨ `ਤੇ ਹੈ।
ਅਮੀਰੀ ਦਾ ਪੈਮਾਨਾ
ਸਰਵੇ ਦੇ ਮੁਤਾਬਕ ਪੱਕਾ ਘਰ, ਬਿਜਲੀ ਕੁਨੈਕਸ਼ਨ, ਫੋਨ (ਲੈਂਡਲਾਈਨ/ਮੋਬਾਇਲ), ਟੈਲੀਵੀਜ਼ਨ, ਏਸੀ/ਕੂਲਰ, ਫਰਿਜ਼, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਮੋਟਰ ਵਾਹਨ (ਮੋਟਰਸਾਈਕਲ/ਟਰੈਕਟਰ/ਕਾਰ/ਟਰੱਕ) `ਚੋਂ ਜਿਸਦੇ ਕੋਲ ਘੱਟ ਤੋਂ ਘੱਟ ਛੇ ਚੀਜ਼ਾਂ ਹਨ, ਉਨ੍ਹਾਂ ਨੂੰ ਅਮੀਰ ਮੰਨਿਆ ਗਿਆ ਹੈ। ਉਥੇ ਅੱਠ `ਚੋਂ ਕੇਵਲ ਇਕ ਚੀਜ ਹੋਣ `ਤੇ ਗਰੀਬ ਮੰਨਿਆ ਗਿਆ ਹੈ। ਬਾਕੀ ਨੂੰ ਮੱਧ ਆਮਦਨ ਵਾਲੀ ਸ੍ਰੇਣੀ `ਚ ਰੱਖਿਆ ਗਿਆ ਹੈ।
ਪੱਛਮ ਭਾਰਤ ਅਮੀਰ, ਪੂਰਬ `ਚ ਗਰੀਬ
ਆਰਥਿਕ ਵਿਕਾਸ ਦੇ ਮਾਮਲੇ `ਚ ਪੂਰਬ ਭਾਰਤ ਪੱਛਮੀ ਭਾਰਤ ਤੋਂ ਪਿੱਛੇ ਹੈ। ਇਸਦੀ ਤਸ਼ਦੀਕ ਇਸ ਸਰਵੇ ਵੀ ਕਰਦਾ ਹੈ। ਇੱਥੋਂ ਤੱਕ ਕਿ ਅਮਰੀਕਾਂ ਦੀ ਸੂਚੀ `ਚ ਸ਼ਾਮਲ ਕੋਲਕਾਤਾ `ਚ ਵੀ ਹੋਰ ਪੰਜ ਮਹਾਂ ਨਗਰ ਖੇਤਰਾਂ ਦੇ ਮੁਕਾਬਲੇ ਸਭ ਤੋਂ ਜਿ਼ਆਦਾ ਗਰੀਬ ਹੈ।
ਮਹਾਂ ਨਗਰ ਦਿੱਲੀ-ਐਨਸੀਆਰ ਦੀ ਕੁੱਲ ਆਬਾਦੀ `ਚ 54.67 ਫੀਸਦੀ ਅਮੀਰ ਤੇ ਕੁਲ ਆਬਾਦੀ `ਚ 2.61 ਫੀਸਦੀ ਗਰੀਬ ਹਨ। ਚੇਨਈ ਖੇਤਰ `ਚ 61.80 ਫੀਸਦੀ ਅਮੀਰ ਤੇ 0.22 ਫੀਸਦੀ ਗਰੀਬ, ਬੈਂਗਲੂਰ `ਚ 50.93 ਫੀਸਦੀ ਅਮੀਰ ਤੇ 0.73 ਫੀਸਦੀ ਗਰੀਬ, ਮੁੰਬਈ-ਪੁਣੇ `ਚ 41.34 ਫੀਸਦੀ ਅਮੀਰ ਤੇ 2.08 ਫੀਸਦੀ ਗਰੀਬ, ਹੈਦਰਾਬਾਦ `ਚ 40.13 ਫੀਸਦੀ ਅਮੀਰ, 1.47 ਗਰੀਬ ਅਤੇ ਕੋਲਕਾਤਾ `ਚ 16.81 ਫੀਸਦੀ ਅਮੀਰ ਅਤੇ 6.34 ਫੀਸਦੀ ਗਰੀਬ ਵਿਅਕਤੀ ਰਹਿੰਦੇ ਹਨ।
ਜਲੰਧਰੀ ਸਭ ਤੋਂ ਵੱਧ ਅਮੀਰ
ਸਰਵੇ `ਚ ਸਾਹਮਣੇ ਆਇਆ ਹੈ ਕਿ ਅਨੁਪਾਤ ਦੇ ਹਿਸਾਬ ਨਾਲ ਦੇਸ਼ ਭਰ `ਚੋਂ ਪੰਜਾਬ ਦੇ ਜਲੰਧਰ ਜਿ਼ਲ੍ਹੇ ਦੀ 88 ਫੀਸਦੀ ਆਬਾਦੀ ਅਮੀਰ ਹੈ। ਜਦੋਂ ਕਿ ਗਰੀਬੀ ਦੇ ਮਾਮਲੇ `ਚ ਯੂਪੀ ਦਾ ਸ਼ਾਰਵਤੀ ਜਿ਼ਲ੍ਹਾ ਦੀ 61 ਫੀਸਦੀ ਆਬਾਦੀ ਗਰੀਬ, ਜੋ ਦੇਸ਼ ਦੇ 640 ਜਿ਼ਲ੍ਹਿਆਂ `ਚੋਂ ਸਭ ਤੋਂ ਵੱਧ ਗਰੀਬ ਹੈ। ਇਸੇ ਤਰ੍ਹਾਂ ਹੀ ਸਿੱਕਮ ਦੇ ਪੱਛਮੀ ਜਿ਼ਲ੍ਹੇ ਦੀ 93 ਫੀਸਦੀ ਆਬਾਦੀ ਮੱਧ ਆਮਦਨ ਸ਼ੇ੍ਰਣੀ `ਚ ਆਉਂਦੀ ਹੈ।
ਅਨੁਸੂਚਿਤ ਜਾਤੀ ਆਬਾਦੀ ਸਭ ਤੋਂ ਵੱਧ ਗਰੀਬ
ਸਰਵੇ `ਚ ਸਾਹਮਣੇ ਆਇਆ ਹੈ ਕਿ ਦੇਸ਼ `ਚ ਸਭ ਤੋਂ ਵੱਧ ਗਰੀਬ ਅਨੁਸੂਚਿਤ ਜਨਜਾਤੀ ਦੀ ਆਬਾਦੀ ਹੈ, ਸਿਰਫ 9 ਫੀਸਦੀ ਹੀ ਅਨੁਸੂਚਿਤ ਜਨਜਾਤੀ ਆਬਾਦੀ ਅਮੀਰ ਹੈ। ਜਦੋਂ ਕਿ ਜਨਰਲ ਵਰਗ ਦੇ 50 ਫੀਸਦੀ ਲੋਕ (ਗੈਰ ਮੁਸਲਿਮ) ਅਮੀਰ ਹਨ, ਕੇਵਲ ਚਾਰ ਫੀਸਦੀ ਗਰੀਬ ਹਨ। ਮੁਸਲਿਮ ਅਤੇ ਓਬੀਸੀ ਵਰਗ ਦੇ ਇਕ ਚੌਥਾਈਂ ਲੋਕ ਅਮੀਰ ਹਨ, ਪਰ ਇਸ ਵਰਗ ਦੀ ਜਿ਼ਆਦਾਤਰ ਆਬਾਦੀ ਮੱਧ ਆਮਦਨ ਸਮੂਹ `ਚ ਸ਼ਾਮਲ ਹੈ।
ਸਿੱਖਿਆ `ਚ ਵੀ ਪਿੱਛੇ ਅਨੁਸੂਚਿਤ ਜਨਜਾਤੀ ਆਬਾਦੀ
ਸਰਵੇ ਦੇ ਮੁਤਾਬਕ ਜਿੱਥੇ ਅਨੁਸੂਚਿਤ ਜਨਜਾਤੀ ਸਭ ਤੋਂ ਵੱਧ ਗਰੀਬ ਹੈ, ਉਥੇ ਸਿੱਖਿਆ ਦੇ ਖੇਤਰ `ਚ ਵੀ ਪਿੱਛੇ ਹੈ। ਸਰਵੇ ਦੇ ਮੁਤਾਬਕ ਸਿਰਫ 15 ਫੀਸਦੀ ਆਬਾਦੀ ਹੀ ਅਜਿਹੀ ਹੈ ਜਿਨ੍ਹਾਂ ਨੇ ਉਚ ਹਾਈ ਸਕੂਲ ਤੋਂ ਵੱਧ ਸਿੱਖਿਆ ਪ੍ਰਾਪਤ ਕੀਤੀ ਹੈ। ਗੈਰ ਮੁਸਲਿਮ ਜਨਰਲ ਵਰਗ `ਚ 50 ਫੀਸਦੀ ਪਰਿਵਾਰ ਅਜਿਹੇ ਹਨ ਜਿਨ੍ਹਾਂ `ਚ ਘੱਟੋ ਘੱਟ ਇਕ ਵਿਅਕਤੀ 12ਵੀਂ ਪਾਸ ਹੈ।