ਲੌਕਡਾਊਨ ਦੌਰਾਨ ਘਰਾਂ ਵਿੱਚ ਬੰਦ ਲੋਕਾਂ ਲਈ ਰਾਮਾਇਣ-ਮਹਾਭਾਰਤ ਅਤੇ 90 ਦੇ ਦਹਾਕੇ ਦੇ ਕਲਾਸਿਕ ਪ੍ਰੋਗਰਾਮਾਂ ਦੀ ਦੂਰਦਰਸ਼ਨ ਉੱਤੇ ਵਾਪਸੀ ਸਮਾਂ ਬਿਤਾਉਣ ਦਾ ਚੰਗਾ ਢੰਗ ਬਣ ਗਿਆ ਹੈ। ਇਸ ਦਾ ਫਾਇਦਾ ਜਿੱਥੇ ਦਰਸ਼ਕਾਂ ਨੂੰ ਹੋ ਰਿਹਾ ਹੈ, ਉਥੇ ਦੂਰਦਰਸ਼ਨ ਨੂੰ ਵੀ ਇਸ ਨਾਲ ਬਹੁਤ ਲਾਭ ਹੋਇਆ ਹੈ।
ਪ੍ਰਮੁੱਖ ਟੈਲੀਵਿਜ਼ਨ ਰੇਟਿੰਗ ਏਜੰਸੀ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਇੰਡੀਆ (ਬੀਏਆਰਸੀ) ਅਨੁਸਾਰ, ਦੂਰਦਰਸ਼ਨ (ਡੀਡੀ) ਹੁਣ ਭਾਰਤ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਚੈਨਲ ਬਣ ਗਿਆ ਹੈ। BARC ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਕਾਰਨ, ਸ਼ਾਮ ਅਤੇ ਸਵੇਰ ਦੇ ਬੈਂਡ 'ਤੇ ਦੂਰਦਰਸ਼ਨ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਲਗਭਗ 40000 ਫ਼ੀਸਦੀ ਦਾ ਉਛਾਲ ਆਇਆ ਹੈ।
ਹਿੰਦੂ ਮਿਥਿਹਾਸਕ ਲੜੀ ਰਾਮਾਇਣ ਤੋਂ ਸ਼ੁਰੂ ਕਰਦਿਆਂ, ਡੀਡੀ ਨੇ ਮਹਾਂਭਾਰਤ, ਸ਼ਕਤੀਮਾਨ ਅਤੇ ਬੁਨਿਆਦ ਵਰਗੇ ਹੋਰ ਕਲਾਸਿਕ ਸੀਰੀਅਲਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤੇ ਪ੍ਰੋਗਰਾਮਾਂ ਦੀ ਉਦੋਂ ਪ੍ਰਸਾਰਣ ਹੋਇਆ ਜਦੋਂ ਦੇਸ਼ ਵਿੱਚ ਟੀਵੀ ਪ੍ਰਸਾਰਨ ਉੱਤੇ ਡੀਡੀ ਦਾ ਹੀ ਅਧਿਕਾਰ ਸੀ।
BARC ਨੇ ਡੀਡੀ ਦੇ ਉਭਰਨ ਲਈ ਰਾਮਾਇਣ ਅਤੇ ਮਹਾਂਭਾਰਤ ਦੇ ਪ੍ਰਸਾਰਣ ਨੂੰ ਸਭ ਤੋਂ ਉੱਪਰ ਰੱਖਿਆ,ਜਦਕਿ ਹੋਰ ਪ੍ਰੋਗਰਾਮਾਂ ਨੇ ਵੀ ਚੋਣਵੇਂ ਸਮੇਂ ਸਲਾਟ ਵਿੱਚ ਚੈਨਲ ਦੀ ਸਥਿਤੀ ਨੂੰ ਚੰਗਾ ਬਣਾਉਣ ਵਿੱਚ ਮਦਦ ਕੀਤੀ। ਦੱਸ ਦੇਈਏ ਕਿ ਕੋਰੋਨਾ ਦੀ ਤਬਾਹੀ ਕਾਰਨ, ਦੁਨੀਆ ਦਾ ਇਕ ਤਿਹਾਈ ਹਿੱਸਾ ਤਾਲਾਬੰਦ ਹੈ। ਇਸ ਕੜੀ ਵਿੱਚ ਭਾਰਤ ਵੀ ਪੂਰੀ ਤਰ੍ਹਾਂ ਲੌਕਡਾਊਨ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਹੈ। ਭਾਰਤ ਵਿੱਚ, ਕੋਰੋਨਾ ਵਾਇਰਸ ਦੀ ਲਾਗ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 1035 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 7,447 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 40 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਕੋਵਿਡ -19 ਮਹਾਂਮਾਰੀ ਨਾਲ ਮੌਤ ਦੀ ਗਿਣਤੀ 239 ਹੋ ਗਈ ਹੈ।