ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਈ ਭਾਰੀ ਬਰਫਬਾਰੀ ਕਾਰਨ ਮਨਾਲੀ-ਲੇਹ ਰਾਜਮਾਰਗ `ਤੇ ਵਾਹਨਾਂ ਦੀ ਆਵਾਜਾਈ ਬੰਦ

ਪਈ ਭਾਰੀ ਬਰਫਬਾਰੀ ਕਾਰਨ ਮਨਾਲੀ-ਲੇਹ ਰਾਜਮਾਰਗ `ਤੇ ਵਾਹਨਾਂ ਦੀ ਆਵਾਜਾਈ ਬੰਦ

ਭਾਰੀ ਬਰਫਬਾਰੀ ਦੇ ਚਲਦੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਨੂੰ ਜੰਮੂ ਤੇ ਕਸ਼ਮੀਰ ਦੇ ਲੇਹ ਨੂੰ ਜੋੜਨ ਵਾਲੇ ਰਾਜ ਮਾਰਚ `ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਇਸਦੀ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ।

 

ਜਨਰਲ ਰਿਜਰਵ ਇੰਜਨੀਅਰਿੰਗ ਫੋਰਸ (ਜੀਆਰਈਐਫ) ਦੇ 38 ਟਾਸਕ ਫੋਰਸ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਮਨਾਲੀ ਅਤੇ ਲੇਹ ਵਿਚ ਆਵਾਜਾਈ ਸ਼ਨੀਵਾਰ ਤੋਂ ਬੰਦ ਹੈ। ਮਨਾਲੀ-ਲੇਹ ਰਾਜਮਾਰਗ ਰੋਹਤਾਂਗ ਪਾਸ (13,050ਫੁੱਟ), ਬਾਰਾਲਾਚਾ ਪਾਸ (16,020ਫੁੱਟ), ਲਾਚੁੰਗ ਲਾ ਪਾਸ (16,620 ਫੁੱਟ) ਅਤੇ ਤਾਂਗਲਾਂਗ ਲਾ ਪਾਸ (17,480 ਫੁੱਟ) ਤੋਂ ਲੈ ਕੇ ਲੰਘਦਾ ਹੈ। 


ਹਿਮਾਚਲ ਸੜਕ ਪਰਿਵਾਹਨ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੇਲਾਂਗ ਤੋਂ ਹੋ ਕੇ ਮਨਾਲੀ ਅਤੇ ਲੇਹ ਵਿਚ ਚੱਲਣ ਵਾਲੀ ਬੱਸ ਸੇਵਾ ਨੂੰ ਸ਼ੁਰੂ ਹੋਣ `ਚ ਇਕ ਹਫਤੇ ਦਾ ਸਮਾਂ ਲੱਗੇਗਾ। ਇਸ ਵਿਚ ਇੱਥੋਂ 52 ਕਿਲੋਮੀਟਰ ਦੂਰ ਸੈਲਾਨੀਆਂ ਦਾ ਮੁੱਖ ਆਕਰਸ਼ਣ 13,050 ਫੁੱਟ ਦੀ ਉਚਾਈ `ਤੇ ਸਥਿਤ ਰੋਹਤਾਂਗ ਪਾਸ ਬੰਦ ਰਿਹਾ।

 

ਇਕ ਸਰਕਾਰੀ ਬੁਲਾਰੇ ਨੇ ਆਈਏਐਨਐਸ ਨੂੰ ਦੱਸਿਆ ਕਿ ਬਰਫਬਾਰੀ ਅਤੇ ਬਾਰਸ਼ ਦੀ ਸੰਭਾਵਨਾ ਦੇ ਚਲਦੇ ਸਥਾਨਕ ਲੋਕਾਂ ਨੂੰ ਉੱਚੇ ਪਹਾੜੀ ਇਲਾਕਿਆਂ `ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੋਹਤਾਂਗ ਪਾਸ ਦੇ ਆਸਪਾਸ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਲਗਾਤਾਰ ਹੋ ਰਹੀ ਬਰਫਬਾਰੀ ਦੇ ਚਲਦੇ ਕਾਰਨ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਮਨਾਲੀ ਅਤੇ ਕਾਜਾ ਦੇ ਵਿਚ ਰਾਜ ਟਰਾਂਸਪੋਰਟ ਦੀਆਂ ਬੱਸ ਸੇਵਾਵਾਂ ਅਸਥਾਈ ਤੌਰ `ਤੇ ਬੰਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:the movement of vehicles on the Manali-Leh highway closed after heavy snowfall