ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਦੇਵੀ ਲਕਸ਼ਮੀ ਦੇ ਨਾਂ ’ਤੇ ਰੱਖਿਆ ਗਿਆ ਹੈ ਜਾਪਾਨ ਦੇ ਇਸ ਸ਼ਹਿਰ ਦਾ ਨਾਂ

ਕੀ ਤੁਸੀਂ ਜਾਣਦੇ ਹੋ ਕਿਸ ਵਿਦੇਸ਼ੀ ਸ਼ਹਿਰ ਦਾ ਨਾਂ ਕਿਸੇ ਭਾਰਤੀ ਦੇਵੀ ਦੇ ਨਾਂ ਤੇ ਰੱਖਿਆ ਗਿਆ ਹੈ। ਜੇਕਰ ਨਹੀਂ ਜਾਣਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ। ਦਰਅਸਲ ਜਾਪਾਨ ਚ ਇੱਕ ਸ਼ਿਹਰ ਹੈ ਜਿਸਦਾ ਨਾਂ ਹਿੰਦੂ ਦੇਵੀ ਲਕਸ਼ਮੀ ਦੇ ਨਾਂ ਤੇ ਰੱਖਿਆ ਗਿਆ ਹੈ ਅਤੇ ਇਹ ਸ਼ਹਿਰ ਜਾਪਾਨੀ ਦੀ ਰਾਜਧਾਨੀ ਟੋਕੀਓ ਦੇ ਬਿਲਕੁਲ ਨੇੜੇ ਹੈ।

 

ਐਤਵਾਰ ਨੂੰ ਜਾਪਾਨ ਦੇ ਜਨਰਲ ਕਾਊਂਸਲ ਤਾਕਾਯੁਕੀ ਕਿਤਾਗਵਾ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਪਾਨ ਚ ਇੱਕ ਸ਼ਹਿਰ ਹੈ ਕਿਚਯੋਜੀ।ਕਿਚਯੋਜੀ ਦਾ ਨਾਂ ਹਿੰਦੂ ਦੇਵੀ ਲਕਸ਼ਮੀ ਦੇ ਨਾਂ ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਟੋਕੀਓ ਕੋਲ ਇਹ ਸ਼ਹਿਰ ਲਕਸ਼ਮੀ ਮੰਦਿਰ ਤੋਂ ਨਿਕਲਦਾ ਹੈ। ਮਤਲਬ ਜਾਪਾਨ ਚ ਕਿਚਯੋਜੀ ਦਾ ਮਤਲਬ ਲਕਸ਼ਮੀ ਮੰਦਿਰ ਹੁੰਦਾ ਹੈ। ਇਹ ਗੱਲ ਕਿਤਾਗਵਾ ਨੇ ਬੈਂਗਲੁਰੁ ਚ ਸਨਾਤਕ ਦਿਵਸ ਮੌਕੇ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੱਸੀ।

 

ਉਨ੍ਹਾਂ ਦੱਸਿਆ ਕਿ ਉਗਦੇ ਸੂਰਜ ਵਾਲੇ ਦੇਸ਼ ਜਾਪਾਨ ਚ ਬਹੁਤੇ ਹਿੰਦੂ ਦੇਵੀਦੇਵਤਾਵਾਂ ਨੂੰ ਮੰਨਿਆ ਜਾਂਦਾ ਹੈ। ਸਾਲਾਂਬਦੀ ਤੋਂ ਅਸੀਂ ਹਿੰਦੂ ਦੇਵੀ ਦੇਵਤਾਵਾਂ ਦੀ ਪੂਜਾ ਕਰਦੇ ਆ ਰਹੇ ਹਨ।

 

ਕਿਤਾਗਵਾ ਨੇ ਦੱਸਿਆ ਕਿ ਜਾਪਾਨੀ ਲਿਪੀ ਚ ਬਹੁਤੇ ਸੰਸਕ੍ਰਿਤ ਦੇ ਸ਼ਬਦ ਹਨ, ਜਿਸ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਜਾਪਾਨੀ ਭਾਸ਼ਾ ਭਾਰਤੀ ਭਾਸ਼ਾਵਾਂ ਤੋਂ ਪ੍ਰਭਾਵਿਤ ਹਨ। ਜਾਪਾਨੀ ਕਾਊ਼ਂਸਲ ਨੇ ਇਹ ਵੀ ਦੱਸਿਆ ਕਿ ਉਦਾਹਰਨ ਲਈ ਜਾਪਾਨੀ ਪਕਵਾਨ ਸੂਜੀ ਚਾਵਲ ਅਤੇ ਸਿਰਕੇ ਨਾਲ ਬਣਿਆ ਹੈ। ਸੂਜੀ ਜੋ ਕਿ ਸ਼ਾਰੀ ਸ਼ਬਦ ਨਾਲ ਜੁੜਿਆ ਹੈ ਅਤੇ ਸ਼ਾਰੀ ਸੰਸਕ੍ਰਿਤ ਸ਼ਬਦ ਜਾਲੀ ਤੋਂ ਬਣਿਆ ਹੈ। ਇਸਦਾ ਮਤਲਬ ਚਾਵਲ ਹੁੰਦਾ ਹੈ। 

 

ਜਾਪਾਨੀ ਕਾਊਂਸਲ ਮੁਤਾਬਕ ਜਾਪਾਨ ਦੇ 500 ਸ਼ਬਦ ਸੰਸਕ੍ਰਿਤ ਅਤੇ ਤਾਮਿਲ ਤੋਂ ਨਿਕਲਦੇ ਹਨ। ਭਾਸ਼ਾ ਕਾਰਨ ਹੀ ਇੱਥੇ ਦੀ ਭਾਸ਼ਾ ਅਤੇ ਪੂਜਾ ਕਰਨ ਦਾ ਢੰਗ ਭਾਰਤੀਆਂ ਵਰਗਾ ਹੈ। 

 

ਦੱਸਣਯੋਗ ਹੈ ਕਿ ਸਿਖਿਆ ਸੰਸਥਾਨਾਂ ਦੇ ਨਿਜੀ ਤੌਰ ਤੇ ਸੰਚਾਲਿਤ ਸਮੂਹ ਨੇ ਜਾਪਾਨੀ ਵਿਦਿਆਰਥੀਆਂ ਨਾਲ ਜਾਪਾਨੀ ਭਾਸ਼ਾ ਚ ਆਪਣੇ ਵਿਦਿਆਰਥੀਆਂ ਨੂੰ ਟੇ੍ਰਨਿੰਗ ਕਰਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ। ਦਰਅਸਲ ਜਾਪਾਨ ਚ ਮਾਹਰ ਪੇਸ਼ਾਵਰਾਂ ਦੀ ਵੱਡੀ ਮੰਗ ਹੈ, ਇਸ ਲਈ ਇਸਦੀ ਭਾਸ਼ਾ ਦਾ ਗਿਆਨ ਭਾਰਤੀ ਸਨਾਤਕਾਂ ਨੂੰ ਵੀ ਦਿੱਤਾ ਜਾ ਰਿਹਾ ਹੈ ਤਾਂਕਿ ਉਨ੍ਹਾਂ ਨੂੰ ਉੱਥੇ ਵੀ ਨੌਕਰੀ ਮਿਲ ਸਕੇ।

 

 

    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The name of this city of Japan is named after Hindu goddess Lakshmi