ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ’ਚ ਆੱਨਲਾਈਨ ਸਰਕਾਰੀ ਕੋਰਸ ਕਰਨ ਵਾਲਿਆਂ ਦੀ ਗਿਣਤੀ ’ਚ 5–ਗੁਣਾ ਵਾਧਾ

ਲੌਕਡਾਊਨ ’ਚ ਆੱਨਲਾਈਨ ਸਰਕਾਰੀ ਕੋਰਸ ਕਰਨ ਵਾਲਿਆਂ ਦੀ ਗਿਣਤੀ ’ਚ 5–ਗੁਣਾ ਵਾਧਾ

ਮਾਨਵ ਸੰਸਾਧਨ ਵਿਕਾਸ ਮੰਤਰਾਲਾ ਕੋਵਿਡ19 ਲੌਕਡਾਊਨ ਦੇ ਪ੍ਰਭਾਵ ਘਟਾਉਣ ਦੇ ਜਤਨ ਕਰ ਰਿਹਾ ਹੈ ਤੇ ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਿੱਖਣ ਤੱਕ ਲਗਾਤਾਰ ਪਹੁੰਚ ਮੁਹੱਈਆ ਕਰਵਾ ਰਿਹਾ ਹੈ, ਇਸੇ ਲਈ ਪਿਛਲੇ ਦੋ ਹਫ਼ਤਿਆਂ ਦੌਰਾਨ ਦੇਸ਼ ਲਰਨਿੰਗ ਪਿਛਲੇ ਦੋ ਹਫ਼ਤਿਆਂ ਦੌਰਾਨ ਸ਼ਲਾਘਾਯੋਗ ਵਾਧਾ ਵੇਖਿਆ ਗਿਆ ਹੈ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਵਿਡੀਓ ਕਾਨਫ਼ਰੰਸਸਿੰਗ ਰਾਹੀਂ ਸੰਸਥਾਨਾਂ ਦੇ ਮੁਖੀਆਂ ਨਾਲ ਲਗਾਤਾਰ ਸੰਪਰਕ ਹਨ ਤੇ ਇਸ ਸਬੰਧੀ ਜ਼ਰੂਰੀ ਦਿਸ਼ਾਨਿਰਦੇਸ਼ ਤੇ ਹਦਾਇਤਾਂ ਦੇ ਰਹੇ ਹਨ ਅਤੇ ਫ਼ੀਡਬੈਕ ਲੈ ਰਹੇ ਹਨ। ਸਕੂਲਾਂ ਤੇ ਉੱਚਸਿੱਖਿਆ ਸੰਸਥਾਨਾਂ ਦੋਵਾਂ ਨੇ ਹੀ ਵੱਖੋਵੱਖਰੀਆਂ ਵਿਧੀਆਂ ਰਾਹੀਂ ਆੱਨਲਾਈਨ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਉਨ੍ਹਾਂ ਕੋਲ ਉਪਲਬਧ ਵਸੀਲਿਆਂ ਉੱਤੇ ਨਿਰਭਰ ਕਰਦਿਆਂ ਅਧਿਐਨਸਮੱਗਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ।

 

 

ਸਕਾਈਪ, ਜ਼ੂਮ, ਗੂਗਲ ਕਲਾਸਰੂਮ, ਗੂਗਲ ਹੈਂਗਆਊਟ, ਪਿਆਜ਼ਾ ਜਿਹੇ ਪਲੇਟਫ਼ਾਰਮਾਂ ਰਾਹੀਂ ਢਾਂਚਾਗਤ ਆੱਨਲਾਈਨ ਕਲਾਸਾਂ ਲਾਈਆਂ ਜਾ ਰਹੀਆਂ ਹਨ; ਅਧਿਆਪਕ ਯੂਟਿਊਬ, ਵ੍ਹਟਸਐਪ, ਸਵੈਮ, ਐੱਨਪੀਟੀਈਐੱਲ ਜਿਹੇ ਡਿਜੀਟਲ ਲਰਨਿੰਗ ਦੇ ਸਰੋਤਾਂ ਦੇ ਸ਼ੇਅਰਿੰਗ ਲਿੰਕਸ ਰਾਹੀਂ ਲੈਕਚਰਜ਼ ਤੇ ਕਲਾਸਨੋਟਸ ਅਪਲੋਡ ਕਰ ਰਹੇ ਹਨ ਅਤੇ ਆੱਨਲਾਈਨ ਜਰਨਲਜ਼ ਤੱਕ ਪਹੁੰਚ ਮੁਹੱਈਆ ਕਰਵਾ ਰਹੇ ਹਨ।

 

 

ਕੇਂਦਰੀ ਯੂਨੀਵਰਸਿਟੀਜ਼, ਆਈਆਈਟੀਜ਼, ਆਈਆਈਆਈਟੀਜ਼, ਐੱਨਆਈਟੀਜ਼, ਆਈਆਈਐੱਸਈਆਰਜ਼ ਜਿਹੇ ਉੱਚਸਿੱਖਿਆ ਸੰਸਥਾਨਾਂ ਲਗਭਗ 5065 ਫ਼ੀ ਸਦੀ ਵਿਦਿਆਰਥੀ ਕਿਸੇ ਨਾ ਕਿਸੇ ਤਰ੍ਹਾਂ ਲਰਨਿੰਗ ਵਿੱਚ ਭਾਗ ਲੈ ਰਹੇ ਹਨ। ਬਹੁਤੇ ਮਾਮਲਿਆਂ ਇੰਟਰਨੈੱਟ ਕੁਨੈਕਟੀਵਿਟੀ ਤੇ ਹੋਰ ਲੋੜੀਂਦੇ ਡਿਜੀਟਲ ਬੁਨਿਆਦੀ ਢਾਂਚੇ ਦੀ ਘਾਟ ਲਰਨਿੰਗ ਦੇ ਰਾਹ ਦਾ ਅੜਿੱਕਾ ਸਿੱਧ ਹੋ ਰਹੀ ਹੈ।

 

 

ਕੁਝ ਹੱਦ ਤੱਕ ਇਸ ਸਮੱਸਿਆ ਦੇ ਹੱਲ ਲਈ ਅਧਿਆਪਕ ਰਿਕਾਰਡ ਕੀਤੇ ਲੈਕਚਰਾਂ ਤੇ ਲਾਈਵ ਸੈਸ਼ਨਾਂ ਤੋਂ ਇਲਾਵਾ ਸਲਾਈਡਜ਼ ਜਾਂ ਹੱਥਲਿਖਤ ਨੋਟਸ ਵੀ ਸ਼ੇਅਰ ਕਰ ਰਹੇ ਹਨ, ਤਾਂ ਜੋ ਜਿਹੜੇ ਵਿਦਿਆਰਥੀਆਂ ਦੀ ਨੈੱਟਵਰਕ ਤੱਕ ਪਹੁੰਚ ਅਨਿਸ਼ਚਤ ਹੈ, ਉਨ੍ਹਾਂ ਨੂੰ ਵੀ ਘੱਟੋਘੱਟ ਕੁਝ ਸਮੱਗਰੀ ਤਾਂ ਮਿਲ ਸਕੇ। ਰਿਕਾਰਡ ਕੀਤੇ ਲੈਕਚਰਜ਼ ਇਹ ਯਕੀਨੀ ਬਣਾਉਂਦੇ ਹਨ ਕਿ ਨੈੱਟਵਰਕ ਪਹੁੰਚ ਤੱਕ ਥੋੜ੍ਹਚਿਰੀ ਸਮੱਸਿਆ ਵਿਦਿਆਰਥੀ ਲਈ ਕੋਈ ਅੜਿੱਕਾ ਨਾ ਬਣੇ। ਅਧਿਆਪਕਵਰਗ ਦੇ ਮੈਂਬਰ ਆਪਣੇ ਵਿਦਿਆਰਥੀਆਂ ਨਾਲ ਆਨਲਾਈਨ ਚੈਟ ਸੈਸ਼ਨ ਕਰ ਰਹੇ ਹਨ ਤਾਂ ਜੋ ਜੇ ਵਿਦਿਆਰਥੀਆਂ ਦੇ ਕੋਈ ਪ੍ਰਸ਼ਨ ਹੋਣ ਤਾਂ ਉਨ੍ਹਾਂ ਨੂੰ ਵਾਜਬ ਜਵਾਬ ਮਿਲ ਸਕਣ।

 

 

ਮਾਨਵ ਸੰਸਾਧਨ ਮੰਤਰਾਲੇ ਦੇ ਵੱਖੋਵੱਖਰੇ ਲਰਨਿੰਗ ਪਲੇਟਫ਼ਾਰਮਾਂ ਤੱਕ 23 ਮਾਰਚ 2020 ਤੋਂ ਅਣਕਿਆਸੀ ਹੱਦ ਤੱਕ ਕੁੱਲ 1.4 ਕਰੋੜ ਲੋਕ ਪਹੁੰਚ ਕਰ ਚੁੱਕੇ ਹਨ। ਕੱਲ੍ਹ ਤੱਕ ਰਾਸ਼ਟਰੀ ਆਨਲਾਈਨ ਸਿੱਖਿਆ ਪਲੇਟਫ਼ਾਰਮ ਸਵੈਮ ਤੱਕ 2.5 ਲੱਖ ਵਾਰ ਪਹੁੰਚ ਕੀਤੀ ਜਾ ਚੁੱਕੀ ਹੈ, ਜੋ ਮਾਰਚ ਮਹੀਨੇ ਦੇ ਆਖ਼ਰੀ ਹਫ਼ਤੇ ਦੇ 50,000 ਸਟ੍ਰਾਈਕਸ ਦੇ ਅੰਕੜੇ ਤੋਂ ਲਗਭਗ ਪੰਜਗੁਣਾ ਜ਼ਿਆਦਾ ਹੈ।

 

 

ਇਹ ਗਿਣਤੀ ਸਵੈਮ ਪਲੇਟਫ਼ਾਰਮ ਤੇ ਉਪਲਬਧ 574 ਕੋਰਸਾਂ ਵਿੱਚ ਪਹਿਲਾਂ ਤੋਂ ਦਾਖ਼ਲ 26 ਲੱਖ ਸਿੱਖਣ ਵਾਲਿਆਂ ਤੋਂ ਇਲਾਵਾ ਹੈ। ਇਸੇ ਤਰ੍ਹਾਂ ਲਗਭਗ 59000 ਲੋਕ ਹਰ ਰੋਜ਼ ਸਵੈਮ ਪ੍ਰਭਾ ਡੀਟੀਐੱਚ ਟੀਵੀ ਚੈਨਲਾਂ ਦੀਆਂ ਵਿਡੀਓਜ਼ ਵੇਖ ਰਹੇ ਹਨ ਅਤੇ ਲੌਕਡਾਊਨ ਸ਼ੁਰੂ ਹੋਣ ਤੋਂ ਲੈ ਕੇ 6.8 ਲੱਖ ਤੋਂ ਵੱਧ ਲੋਕਾਂ ਨੇ ਇਨ੍ਹਾਂ ਨੂੰ ਵੇਖਿਆ ਹੈ।

 

 

ਇਹੋ ਸਥਿਤੀ ਇਸ ਅਧੀਨ ਮੰਤਰਾਲੇ ਤੇ ਹੋਰ ਹੋਰ ਸੰਗਠਨਾਂ ਦੀਆਂ ਹੋਰ ਡਿਜੀਟਲ ਪਹਿਲਕਦਮੀਆਂ ਵੀ ਹੈ। ਨੈਸ਼ਨਲ ਡਿਜੀਟਲ ਲਾਇਬਰੇਰੀ ਤੱਕ ਕੱਲ੍ਹ ਸਿਰਫ਼ ਇੱਕੋ ਦਿਨ ਹੀ 1,60,804 ਵਾਰ ਅਤੇ ਲੌਕਡਾਊਨ ਦੇ ਸਮੇਂ ਦੌਰਾਨ ਲਗਭਗ 14,51,886 ਵਾਰ ਪਹੁੰਚ ਕੀਤੀ ਗਈ ਸੀ, ਜਦ ਕਿ ਪਹਿਲਾਂ ਲਗਭਗ 22000 ਸਟ੍ਰਾਈਕਸ ਹੀ ਰੋਜ਼ਾਨਾ ਹੁੰਦੇ ਸਨ।

 

 

ਐੱਨਸੀਈਆਰਟੀ ਦੇ ਵਿਦਿਅਕ ਪੋਰਟਲਜ਼ ਜਿਵੇਂ ਦੀਕਸ਼ਾ, ਪਾਠਸ਼ਾਲਾ, ਨੈਸ਼ਨਲ ਰੀਪੋਜ਼ਿਟਰੀ ਆਵ੍ ਓਪਨ ਐਜੂਕੇਸ਼ਨਲ ਰੀਸੋਰਸਜ਼, ਐੱਨਆਈਓਐੱਸ, ਐੱਨਪੀਟੀਈਐੱਲ, ਐੱਨਈਏਟੀ, ਏਆਈਸੀਟੀਈ ਵਿਦਿਆਰਥੀਕਾਲਜ ਹੈਲਪਲਾਈਨ ਵੈੱਬਪੋਰਟਲ, ਏਆਈਸੀਟੀਈ ਟ੍ਰੇਨਿੰਗ ਐਂਡ ਲਰਨਿੰਗ (ਅਟਲ), ਇਗਨੂ (IGNOU) ਕੋਰਸੇਜ਼, ਯੂਜੀਸੀ ਮੂਕਸ (MOOCS) ਕੋਰਸੇਜ਼, ਸ਼ੋਧਗੰਗਾ, ਸ਼ੋਧਸ਼ੁੱਧੀ, ਵਿਦਵਾਨ, ਪੀਜੀ ਪਾਠਸ਼ਾਲਾ ਅਤੇ ਹੋਰ ਆਈਸੀਟੀ ਪਹਿਲਕਦਮੀਆਂ ਜਿਵੇਂ ਰੋਬੋਟਿਕਸ ਐਜੂਕੇਸ਼ਨ (ਯੰਤਰ), ਓਪਨ ਸੋਸਰ ਸਾਫ਼ਟਵੇਅਰ ਫ਼ਾਰ ਐਜੂਕੇਸ਼ਨ (ਐੱਫ਼ਓਐੱਸਐੱਸਈਈ), ਵਰਚੂਅਲ ਐਕਸਪੈਰੀਮੈਂਟਸ (ਹਕੀਕੀ ਪ੍ਰਯੋਗਸ਼ਾਲਾਵਾਂ) ਅਤੇ ਲਰਨਿੰਗ ਪ੍ਰੋਗਰਾਮਿੰਗ (ਸਪੋਕਨ ਟਿਊਟੋਰੀਅਲ) ਤੱਕ ਵੀ ਲੋਕ ਵੱਡੇ ਪੱਧਰ ਤੇ ਪਹੁੰਚ ਕਰ ਰਹੇ ਹਨ।

 

 

ਸ੍ਰੀ ਪੋਖਰਿਯਾਲ ਨੇ ਕਿਹਾ ਕਿ ਜਿਹੜੇ ਵੱਡੀ ਗਿਣਤੀ ਵਿਦਿਆਰਥੀਆਂ ਦੀ ਕੰਪਿਊਟਰ ਤੇ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ, ਮੰਤਰਾਲਾ ਉਨ੍ਹਾਂ ਲਈ ਟੈਲੀਵਿਜ਼ਨ ਰਾਹੀਂ ਸਿੱਖਣਾ ਪ੍ਰੋਮੋਟ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ 32 ਡੀਟੀਐੱਚ ਚੈਨਲਾਂ ਦਾ ਸਮੂਹ ਸਵੈਮ ਪ੍ਰਭਾ 24 ਘੰਟੇ ਜੀਸੈਟ15 ਸੈਟੇਲਾਇਟ ਦੀ ਵਰਤੋਂ ਕਰਦਿਆਂ ਉੱਚਮਿਆਰੀ ਵਿਦਿਅਕ ਪ੍ਰੋਗਰਾਮ ਪ੍ਰਸਾਰਿਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਪੜ੍ਹਨ ਲਈ ਇਹ ਸਮੱਗਰੀ ਐੱਨਪੀਟੀਈਐੱਲ, ਆਈਆਈਟੀਜ਼, ਯੂਜੀਸੀ, ਸੀਈਸੀ, ਇਗਨੂ (IGNOU), ਐੱਨਸੀਈਆਰਟੀ ਤੇ ਐੱਨਆਈਓਐੱਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਇਗਨੂ (IGNOU) ਦੀ ਗਿਆਨ ਵਾਣੀ (105.6 ਐੱਫ਼ਐੱਮ ਰੇਡੀਓ) ਤੇ ਗਿਆਨਦਰਸ਼ਨ, ਜੋ 24ਘੰਟੇ ਚੱਲਣ ਵਾਲਾ ਵਿਦਿਅਕ ਚੈਨਲ ਹੈ; ਪ੍ਰੀਸਕੂਲ, ਪ੍ਰਾਇਮਰੀ, ਸੈਕੰਡਰੀ ਤੇ ਹਾਇਰ ਸੈਕੰਡਰੀ ਵਿਦਿਆਰਥੀਆਂ, ਕਾਲਜ/ਯੂਨੀਵਰਸਿਟੀ ਵਿਦਿਆਰਥੀਆਂ, ਕਰੀਅਰ ਮੌਕੇ ਤਲਾਸ਼ ਕਰਨ ਵਾਲੇ ਨੌਜਵਾਨਾਂ, ਹੋਮਮੇਕਰਜ਼ ਤੇ ਕੰਮਕਾਜੀ ਪ੍ਰੋਫ਼ੈਸ਼ਨਲਜ਼ ਲਈ ਬਿਹਤਰੀਨ ਵਿਦਿਅਕ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ। ਮੰਤਰੀ ਨੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਸਿੱਖਣ ਹੋਰ ਵਾਧਾ ਕਰਨ ਲਈ ਇਨ੍ਹਾਂ ਚੈਨਲਾਂ ਦਾ ਵੀ ਵੱਧ ਤੋਂ ਵੱਧ ਉਪਯੋਗ ਕਰਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The number of Government s Online Course students increased 5 times