ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

14 ਘੰਟਿਆਂ ਤੋਂ ਡਿਊਟੀ ਉਤੇ ਹਾਂ, ਹਾਦਸਾ ਹੋਇਆ ਤਾਂ ਮੇਰੀ ਜ਼ਿੰਮੇਵਾਰੀ ਨਹੀਂ : ਗੇਟਮੈਨ

14 ਘੰਟਿਆਂ ਤੋਂ ਡਿਊਟੀ ਉਤੇ ਹਾਂ, ਹਾਦਸਾ ਹੋਇਆ ਤਾਂ ਮੇਰੀ ਜ਼ਿੰਮੇਵਾਰੀ ਨਹੀਂ : ਗੇਟਮ

ਇਕ ਗੇਟਮੈਨ ਨੇ ਆਪਣੀ ਡਿਊਟੀ ਡਾਇਰੀ ਵਿਚ ਲਿਖਿਆ ‘ਮੈਂ ਸਵੇਰੇ ਛੇ ਵਜੇ ਤੋਂ ਡਿਊਟੀ ਉਤੇ ਹਾਂ। ਰਾਤ ਦੇ 10 ਦਾ ਸਮਾਂ ਹੋ ਗਿਆ ਹੈ, ਅਜੇ ਤੱਕ ਕੋਈ ਦੂਜਾ ਕਰਮਚਾਰੀ ਨਹੀਂ ਆਇਆ। ਅਧਿਕਾਰੀਆਂ ਨੂੰ ਕਈ ਵਾਰ ਦੱਸ ਚੁੱਕਿਆ ਹਾਂ, ਪਰ ਕੋਈ ਸੁਣਵਾਈ ਨਹੀਂ ਹੋਈ। ਅਜਿਹੇ ਵਿਚ ਮੇਰੇ ਬਹੁਤ ਜ਼ਿਆਦਾ ਥਕਾਵਟ ਹੋਣ ਨਾਲ ਕਦੇ ਵੀ ਕੋਈ ਵੱਡਾ ਰੇਲ ਹਾਦਸਾ ਹੋ ਸਕਦਾ ਹੈ। ਇਸ ਵਿਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

 

ਬਹੁਤ ਜ਼ਿਆਦਾ ਕੰਮ ਅਤੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਨਾ ਸੁਣੇ ਜਾਣ ਉਤੇ ਤ੍ਰਸਤ ਰੇਲਵੇ ਦੇ ਇਕ ਗੇਟਮੈਨ ਨੇ ਰੇਲ ਗੱਡੀ ਹਾਦਸੇ ਨੂੰ ਲੈ ਕੇ ਇਹ ਚੇਤਾਵਨੀ ਦਿੱਤੀ ਹੈ। ਪਟਨਾ–ਗਯਾ ਰੂਟ ਦੇ ਨਦੌਲ ਸਟੇਸ਼ਨ ਦੇ ਕੋਲ ਰੇਲਵੇ ਫਾਟਕ ਉਤੇ ਤੈਨਾਤ ਗੇਟਮੈਨ ਸੰਤੋਸ਼ ਕੁਮਾਰ ਨੇ ਇਹ ਸਭ ਡਿਊਟੀ ਡਾਇਰੀ ਵਿਚ ਵੀ ਲਿਖ ਦਿੱਤਾ ਹੈ। ਉਸਨੇ ਮੰਡਲ ਰੇਲ ਪਰਿਚਾਲਨ ਪ੍ਰਬੰਧਕ ਬੀ ਕੇ ਦਾਸ ਨੂੰ ਵੀ ਸ਼ਿਕਾਇਤੀ ਪੱਧਰ ਲਿਖਿਆ ਹੈ। ਡਾਇਰੀ ਵਿਚ ਹੀ ਆਪਣੇ ਆਪਣੇ ਬਿਆਨ ਦੇ ਰੂਪ ਵਿਚ ਆਪਣੇ ਨਾਲ ਹੋਣ ਵਾਲੇ ਵਿਵਹਾਰ ਬਾਰੇ ਪੂਰਾ ਜ਼ਿਕਰ ਕੀਤਾ ਹੈ।

ਐਤਵਾਰ (12ਮਈ) ਦੀ ਰਾਤ ਨੂੰ ਲਿਖੀ ਸ਼ਿਕਾਇਤ ਵਿਚ ਉਸਨੇ ਕਿਹਾ ਕਿ ਸਵੇਰੇ ਛੇ ਵਜੇ ਤੋਂ ਉਸ ਤੋਂ ਡਿਊਟੀ ਕਰਵਾਈ ਜਾ ਰਹੀ ਹੈ।  ਸ਼ਾਮ ਦੇ ਛੇ ਵਜੇ ਤੱਕ ਡਿਊਟੀ ਤੋਂ ਨਹੀਂ ਛੱਡਿਆ। ਰਾਤ 8.30 ਵਜੇ ਤੱਕ ਜਦੋਂ ਕੋਈ ਡਿਊਟੀ ਨਹੀਂ ਆਇਆ ਤਾਂ ਦਫ਼ਤਰ ਮੰਡਲ ਦੇ ਸੀਨੀਅਰ ਪਰਿਚਾਲਨ ਪ੍ਰਬੰਧਕ ਦੇ ਮੋਬਾਇਲ ਉਤੇ ਫੋਨ ਕਰਦਾ ਰਿਹਾ, ਪ੍ਰੰਤੂ ਸਾਡੇ ਦਸ ਵਜੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।

 

ਜਾਂਚ ਸ਼ੁਰੂ, ਗੇਟਮੈਨ ਤੋਂ ਹੋਵੇਗੀ ਪੁੱਛਗਿੱਛ

 

ਗੇਟਮੈਨ ਦੀ ਸ਼ਿਕਾਇਤ ਬਾਅਦ ਪਰਿਚਾਲਨ ਵਿਭਾਗ ਵਿਚ ਭਾਜੜ ਮਚ ਗਈ। ਸੀਨੀਅਰ ਡੀਓਐਮ ਨੇ ਸੰਚਾਲਨ ਨਾਲ ਜੁੜੇ ਉਚ ਅਧਿਕਾਰੀਆਂ ਤੋਂ ਸੋਮਵਾਰ ਨੂੰ ਪੁੱਛਗਿੱਛ ਸ਼ੁਰੂ ਕੀਤੀ। ਇਨ੍ਹਾਂ ਵਿਚੋਂ ਸਾਰਿਆਂ ਨੇ ਗੈਟਮੇਨ ਤੋਂ ਸ਼ਿਕਾਇਤ ਮਿਲਣ ਦੀ ਗੱਲ ਤੋਂ ਇਨਕਾਰ ਕੀਤਾ। ਮੰਡਲ ਦੇ ਪੀਆਰਓ ਸੰਜੇ ਕੁਮਾਰ ਪ੍ਰਸਾਦ ਨੇ ਦੱਸਿਆ ਕਿ ਬੁੱਧਵਾਰ ਨੂੰ ਗੇਟਮੈਨ ਅਤੇ ਹੋਰ ਅਹੁਦੇਦਾਰਾਂ ਤੋਂ ਆਹਮੋ–ਸਾਹਮਣੇ ਬੈਠਾਕੇ ਪੁੱਛਗਿੱਛ ਹੋਵੇਗੀ। ਜੋ ਵੀ ਦੋਸ਼ੀ ਹੋਵੇਗਾ, ਵੱਡੀ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The pain of the railway employee: I am on duty from 14 hours and will not be responsible for any accident