ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਦਾ ਕਤਲ ਕਰ ਕੇ ਲਾਸ਼ ਟਿਕਾਣੇ ਲਾਉਂਦਾ ਆਪ ਵੀ ਡੁੱਬ ਮਰਿਆ

ਪਤਨੀ ਦਾ ਕਤਲ ਕਰ ਕੇ ਲਾਸ਼ ਟਿਕਾਣੇ ਲਾਉਂਦਾ ਆਪ ਵੀ ਡੁੱਬ ਮਰਿਆ

ਚਿੱਤਰਕੂਟ ’ਚ ਪਤਨੀ ਦੀ ਲਾਸ਼ ਨੂੰ ਟਿਕਾਣੇ ਲਾਉਣ ਦੇ ਚੱਕਰ ’ਚ ਇੱਕ ਵਿਅਕਤੀ ਦੀ ਡੁੱਬ ਕੇ ਮੌਤ ਹੋ ਗਈ। ਜ਼ਿਲ੍ਹੇ ਦੇ ਕਰਵੀ ਬਲਾਕ ’ਚ ਸਾਬਕਾ ਬਲਾਕ ਮੁਖੀ ਦੇ ਪੋਤਰੇ ਭਰਤ ਦਿਵਾਕਰ ਨੇ ਕੱਲ੍ਹ ਸ਼ਾਮੀਂ ਆਪਣੀ ਪਤਨੀ ਦਾ ਕਤਲ ਕੀਤਾ। ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇਸ ਘਿਨਾਉਣੀ ਵਾਰਦਾਤ ਨੁੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਹ ਉਸ ਦੀ ਲਾਸ਼ ਨੂੰ ਟਿਕਾਣੇ ਲਾਉਣ ਗਿਆ ਸੀ।

 

 

ਭਰਤ ਦਿਵਾਕਰ ਨੇ ਚਿੱਤਰਕੂਟ ਦੇ ਬਰੂਆ ਬੰਨ੍ਹ ’ਚ ਮੱਛੀ ਫੜਨ ਦਾ ਠੇਕਾ ਵੀ ਲਿਆ ਹੋਇਆ ਸੀ। ਕੱਲ੍ਹ ਸ਼ਾਮੀਂ ਉਸ ਨੇ ਆਪਣੇ ਇੱਕ ਸਾਥੀ ਨੂੰ ਬੰਨ੍ਹ ਵਿੱਚ ਇੱਕ ਨਿੱਕੀ ਕਿਸ਼ਤੀ ਬੰਨ੍ਹ ਕੇ ਘਰ ਚਲੇ ਜਾਦ ਤੇ ਉਸ ਤੋਂ ਬਾਅਦ ਫ਼ੋਨ ਕਰ ਕੇ ਉਸ ਨੂੰ ਜਾਣਕਾਰੀ ਦੇਣ ਦੀ ਗੱਲ ਕੀਤੀ।

 

 

ਉਸ ਨੇ ਆਪਣੇ ਚੇਲੇ ਨੂੰ ਇਹ ਹਦਾਇਤ ਵੀ ਕੀਤੀ ਕਿ ਉਹ ਅੱਜ ਰਾਤੀਂ ਉਸ ਦੇ ਘਰ ਹੀ ਸੌਂ ਜਾਵੇ। ਉਸ ਨੇ ਕਿਹਾ ਕਿ ਰਾਤ ਸਮੇਂ ਕੁਝ ਲੋਕ ਬੰਨ੍ਹ ’ਤੇ ਮੱਛੀਆਂ ਫੜਨ ਲਈ ਚੋਰੀ–ਛਿਪੇ ਆਉਂਦੇ ਹਨ ਤੇ ਉਨ੍ਹਾਂ ਨੂੰ ਫੜਨ ਲਈ ਚੱਲਾਂਗੇ।

 

 

ਉਸ ਤੋਂ ਭਰਤ ਦਿਵਾਕਰ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਆਪਣੀ ਸਕੌਰਪੀਓ ’ਚ ਪਾ ਕੇ ਯੋਜਨਾ ਅਨੁਸਾਰ ਰਾਮ ਸੇਵਕ ਨਾਂਅ ਦੇ ਆਪਣੇ ਚੇਲੇ ਨੂੰ ਲੈਣ ਗਿਆ। ਜਦੋਂ ਰਾਮ ਸੇਵਕ ਨੇ ਗੱਡੀ ’ਚ ਲਾਸ਼ ਵੇਖੀ, ਤਾਂ ਉਹ ਡਰ ਗਿਆ ਤੇ ਉਸ ਨੇ ਭਰਤ ਦਿਵਾਕਰ ਦਾ ਸਾਥ ਦੇਣ ਤੋਂ ਇਨਕਾਰ ਕੀਤਾ।

 

 

ਪਰ ਭਰਤ ਨੇ ਆਪਣੀ ਪਤਨੀ ਦੀ ਚਰਿੱਤਰਹੀਣਤਾ ਦਾ ਹਵਾਲਾ ਦਿੱਤਾ, ਤਾਂ ਉਹ ਉਸ ਦੀ ਪਤਨੀ ਦੀ ਲਾਸ਼ ਟਿਕਾਣੇ ਲਾਉਣ ਲਈ ਆਪਣੇ ਮਾਲਕ ਨਾਲ ਜਾਣ ਵਾਸਤੇ ਤਿਆਰ ਹੋ ਗਿਆ।

 

 

ਫਿਰ ਜਦੋਂ ਉਹ ਦੋਵੇਂ ਛੋਟੀ ਕਿਸ਼ਤੀ ਵਿੱਚ ਲਾਸ਼ ਤੇ ਇੱਕ ਵੱਡਾ ਪੱਥਰ ਰੱਖ ਕੇ ਬੰਨ੍ਹ ਦੇ ਐਨ ਵਿਚਕਾਰ ਪੁੱਜੇ, ਤਾਂ ਭਰਤ ਦਿਵਾਕਰ ਨੇ ਆਪਣੀ ਪਤਨੀ ਦੀ ਲਾਸ਼ ਨਾਲ ਉਹ ਪੱਥਰ ਬੰਨ੍ਹ ਦਿੱਤਾ ਤੇ ਉਸ ਨੂੰ ਪਾਣੀ ਵਿੱਚ ਸੁੱਟਣ ਲੱਗਾ। ਪਰ ਤਦ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਖ਼ੁਦ ਵੀ ਲਾਸ਼ ਨਾਲ ਪਾਣੀ ’ਚ ਡਿੱਗ ਕੇ ਮਰ ਗਿਆ।

 

 

ਬਾਅਦ ’ਚ ਰਾਮ ਸੇਵਕ ਨੇ ਸਾਰੀ ਕਹਾਣੀ ਪੁਲਿਸ ਨੂੰ ਦੱਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The person drowned who murdered wife and was hiding her dead body