ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨਾਲ ਸਹਿਮਤ ਨਾ ਹੋਣ ਵਾਲਾ ਭਾਜਪਾ ਲਈ ਰਾਸ਼ਟਰ–ਵਿਰੋਧੀ ਨਹੀਂ: ਅਡਵਾਨੀ

ਭਾਜਪਾ ਨਾਲ ਸਹਿਮਤ ਨਾ ਹੋਣ ਵਾਲਾ ਭਾਜਪਾ ਲਈ ਰਾਸ਼ਟਰ–ਵਿਰੋਧੀ ਨਹੀਂ: ਅਡਵਾਨੀ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਲੰਮੇ ਸਮੇਂ ਬਾਅਦ ਆਪਣੀ ਚੁੱਪੀ ਤੋੜਦਿਆਂ ਅੱਜ ਵੀਰਵਾਰ ਨੂੰ ਆਖਿਆ ਕਿ ਉਨ੍ਹਾਂ ਦੀ ਪਾਰਟੀ ਨੇ ਸਿਆਸੀ ਤੌਰ ਉੱਤੇ ਅਸਹਿਮਤ ਹੋਣ ਵਾਲੇ ਨੂੰ ਕਦੇ ਵੀ ‘ਰਾਸ਼ਟਰ–ਵਿਰੋਧੀ’ ਨਹੀਂ ਮੰਨਿਆ। ਸਰਕਾਰ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਸੁਰਾਂ ਨੂੰ ਰਾਸ਼ਟਰ–ਵਿਰੋਧੀ ਕਰਾਰ ਦੇਣ ਦੇ ਪ੍ਰਚਲਨ ਨੂੰ ਲੈ ਕੇ ਛਿੜੀ ਬਹਿਸ ਦੌਰਾਨ ਭਾਜਪਾ ਦੇ ਇਸ ਸੀਨੀਅਰ ਆਗੂ ਦੀ ਇਹ ਟਿੱਪਣੀ ਦੀ ਬਹੁਤ ਅਹਿਮੀਅਤ ਹੈ।

 

 

‘ਨੇਸ਼ਨ ਫ਼ਸਟ, ਪਾਰਟੀ ਨੈਕਸਟ, ਸੈਲਫ਼ ਲਾਸਟ’ (ਸਭ ਤੋਂ ਪਹਿਲਾਂ ਰਾਸ਼ਟਰ, ਫਿਰ ਪਾਰਟੀ, ਖ਼ੁਦ ਸਭ ਤੋਂ ਅਖ਼ੀਰ ’ਤੇ) ਸਿਰਲੇਖ ਦੇ ਆਪਣੇ ਬਲੌਗ ਵਿੱਚ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਭਾਰਤੀ ਲੋਕਤੰਤਰ ਦਾ ਸਾਰ ਵਿਭਿੰਨਤਾ ਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਸਤਿਕਾਰ ਹੈ। ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਭਾਜਪਾ ਨੇ ਸਿਆਸੀ ਤੌਰ ਉੱਤੇ ਅਸਹਿਮਤ ਹੋਣ ਵਾਲਿਆਂ ਕਦੇ ਦੁਸ਼ਮਣ ਨਹੀਂ, ਸਗੋਂ ਮੁਕਾਬਲੇਬਾਜ਼ ਹੀ ਮੰਨਿਆ ਹੈ।

 

 

ਸ੍ਰੀ ਅਡਵਾਨੀ ਨੇ ਕਿਹਾ ਕਿ ਇਸੇ ਤਰ੍ਹਾਂ ਰਾਸ਼ਟਰਵਾਦ ਦੀ ਸਾਡੀ ਧਾਰਨਾ ਵਿੱਚ ਅਸੀਂ ਸਿਆਸੀ ਤੌਰ ਉੱਤੇ ਅਸਹਿਮਤ ਹੋਣ ਵਾਲਿਆਂ ਨੂੰ ‘ਰਾਸ਼ਟਰ ਵਿਰੋਧੀ’ ਨਹੀਂ ਮੰਨਿਆ। ਭਾਰਤੀ ਜਨਤਾ ਪਾਰਟੀ ਵਿਅਕਤੀਗਤ ਤੇ ਸਿਆਸੀ ਪੱਧਰ ਉੱਤੇ ਹਰੇਕ ਨਾਗਰਿਕ ਦੀ ਪਸੰਦ ਦੀ ਆਜ਼ਾਦੀ ਪ੍ਰਤੀ ਪ੍ਰਤੀਬੱਧ ਰਹੀ ਹੈ।

 

 

ਸ੍ਰੀ ਅਡਵਾਨੀ ਨੇ ਆਪਣਾ ਇਹ ਬਲੌਗ ਅਜਿਹੇ ਵੇਲੇ ਲਿਖਿਆ ਹੈ, ਜਦੋਂ ਆਉਂਦੀ 6 ਅਪ੍ਰੈਲ ਨੂੰ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ ਜਾਣਾ ਹੈ ਤੇ ਆਉਂਦੀ 11 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਵੋਟਿੰਗ ਹੋਣੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:the person who didn t agree with BJP is not anti national Advani