ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੰਗਾ ਨਦੀ ਨੂੰ ਦੂਸ਼ਿਤ ਕਰਨ ਵਾਲੇ ਨੂੰ ਹੋਵੇਗੀ 5 ਸਾਲ ਕੈਦ ਤੇ 50 ਕਰੋੜ ਜੁਰਮਾਨਾ

ਗੰਗਾ ਨਦੀ ਨੂੰ ਦੂਸ਼ਿਤ ਕਰਨ ਵਾਲੇ ਨੂੰ ਹੋਵੇਗੀ 5 ਸਾਲ ਕੈਦ ਤੇ 50 ਕਰੋੜ ਜੁਰਮਾਨਾ

ਸ੍ਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਬਣਦਿਆਂ ਹੀ ਚੋਣ ਲਡਨ ਵਾਸਤੇ ਵਾਰਾਨਸੀ ਨੂੰ ਚੁਣਿਆ ਸੀ ਤੇ ਕਿਹਾ ਸੀ ਕਿ ਮਾਂ–ਗੰਗੇ ਨੇ ਸੱਦਿਆ ਹੈ। ਉਨ੍ਹਾਂ ਦਾ ਨਾਅਰਾ ਗੰਗਾ ਦੀ ਸਵੱਛਤਾ ਮੁਹਿੰਮ ਨਾਲ ਜੁੜਿਆ ਸੀ। ਇਹ ਵੱਖਰੀ ਗੱਲ ਹੈ ਕਿ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੁਦ ਗੰਗਾ ਨੂੰ ਸਾਫ਼ ਕਰਨ ਦਾ ਟੀਚਾ ਹਾਲੇ ਵੀ ਪ੍ਰਾਪਤੀ ਤੋਂ ਕੋਹਾਂ ਦੂਰ ਹੈ।

 

 

ਇਸੇ ਲਈ ਹੁਣ ਗੰਗਾ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਕੇਂਦਰ ਸਰਕਾਰ ਸਖ਼ਤੀ ਕਰਨ ਜਾ ਰਹੀ ਹੈ। ਭਲਕੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ–ਰੁੱਤ ਇਜਲਾਸ ਦੌਰਾਨ ਸਰਕਾਰ ਗੰਗਾ ਦੀ ਸਫ਼ਾਈ ਕਾਇਮ ਰੱਖਣ ਲਈ ਬਿਲ ਪੇਸ਼ ਕਰਨ ਵਾਲੀ ਹੈ। ਇਸ ਅਧੀਨ ਗੰਗਾ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਵਿਵਸਥਾ ਰੱਖੀ ਗਈ ਹੈ।

 

 

ਖ਼ਬਰ ਹੈ ਕਿ ਹੁਣ ਅਜਿਹਾ ਕਰਨ ਵਾਲਿਆਂ ਨੂੰ 5 ਸਾਲ ਦੀ ਜੇਲ੍ਹ ਅਤੇ 50 ਕਰੋੜ ਰੁਪਏ ਤੱਕ ਦਾ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਇੱਕ ਰਿਪੋਰਟ ਮੁਤਾਬਕ ਜਲ–ਸ਼ਕਤੀ ਮੰਤਰਾਲੇ ਨੇ ਬਿਲ ਦਾ ਖਰੜਾ ਤਿਆਰ ਕਰ ਲਿਆ ਹੈ ਤੇ ਇਸ ਨੂੰ ਕੈਬਿਨੇਟ ਦੀ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ।

 

 

ਇਸ ਬਿਲ ਦੇ 13 ਹਿੱਸੇ ਹਨ। ਇਸ ਵਿੱਚ ਗ਼ੈਰ–ਕਾਨੂੰਨੀ ਉਸਾਰੀ ਦੇ ਕੰਮ, ਪਾਣੀ ਦਾ ਵਹਾਅ ਰੋਕਣਾ, ਗੰਗਾ ਵਿੱਚ ਗੰਦਗੀ ਜਿਹੀਆਂ ਕਈ ਵਿਵਸਥਾਵਾਂ ਸ਼ਾਮਲ ਹਨ। ਇਸ ਬਿਲ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਬਿਨਾ ਇਜਾਜ਼ਤ ਗੰਗਾ ਦੇ ਵਹਾਅ ਵਿੱਚ ਰੁਕਾਵਟ ਪੈਦਾ ਕਰਦਾ ਹੈ, ਤਾਂ ਉਸ ਉੱਤੇ ਵੱਧ ਤੋਂ ਵੱਧ 50 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕੇਗਾ।

 

 

ਇਸੇ ਤਰ੍ਹਾਂ ਜੇ ਕੋਈ ਗੰਗਾ ਦੇ ਕੰਢੇ ਉੱਤੇ ਰਹਿਣ ਲਈ ਘਰ ਜਾਂ ਕਾਰੋਬਾਰ ਲਈ ਕੋਈ ਉਸਾਰੀ ਕਰਦਾ ਹੈ, ਤਾਂ ਉਸ ਨੂੰ ਪੰਜ ਸਾਲ ਤੱਕ ਦੀ ਸਜ਼ਾ ਹੋ ਸਕੇਗੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The person who pollutes Ganga will go for 5 years in jail and penalized Rs 50 Crore