ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਗਜ਼ਿਟ–ਪੋਲ ਮੁਤਾਬਕ ਹੀ ਹੋਣਗੇ ਚੋਣ–ਨਤੀਜੇ: ਅਰੁਣ ਜੇਟਲੀ

ਐਗਜ਼ਿਟ–ਪੋਲ ਮੁਤਾਬਕ ਹੀ ਹੋਣਗੇ ਚੋਣ–ਨਤੀਜੇ: ਅਰੁਣ ਜੇਟਲੀ

ਭਾਰਤ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਆਸ ਪ੍ਰਗਟਾਈ ਹੈ ਕਿ ਸਾਲ 2019 ਦਾ ਚੋਣ ਨਤੀਜਾ ਇਸ ਸਬੰਧੀ ਆਏ ਐਗਜ਼ਿਟ–ਪੋਲ ਦੇ ਮੁਤਾਬਕ ਹੀ ਹੋਵੇਗਾ, ਜਿਸ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ ਦੇ ਮੁੜ ਸੱਤਾ ਵਿੱਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਲੋਕ ਸਭਾ ਚੋਣਾਂ 2019 ਲਈ ਐਤਵਾਰ ਸ਼ਾਮੀਂ ਜਾਰੀ ਜ਼ਿਆਦਾਤਰ ਐਗਜ਼ਿਟਅ ਪੋਲਜ਼ ਮੁਤਾਬਕ ਇੱਕ ਵਾਰ ਫਿਰ ਐੱਨਡੀਏ ਸਰਕਾਰ ਬਣਦੀ ਦਿਸ ਰਹੀ ਹੈ।

 

 

ਲਗਭਗ ਸਾਰੇ ਹੀ ਐਗਜ਼ਿਟ ਪੋਲਜ਼ ਵਿੱਚ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਨੂੰ 272 ਦਾ ਜਾਦੂਮਈ ਅੰਕੜਾ ਪਾਰ ਕਰਦਿਆਂ ਵਿਖਾਇਆ ਗਿਆ ਹੈ।

 

 

ਅਰੁਣ ਜੇਟਲੀ ਨੇ ਬਲੌਗ ‘ਐਗਜ਼ਿਟ ਪੋਲ ਦਾ ਸੰਦੇਸ਼’ ਵਿੱਚ ਕਿਹਾ ਹੈ ਕਿ ਸਾਡੇ ਵਿੱਚੋਂ ਕਈ ਐਗਜ਼ਿਟ ਪੋਲ ਦੀ ਸੱਚਾਈ ਤੇ ਉਸ ਦੀ ਪੁਖ਼ਤਗੀ ਬਾਰੇ ਬਹਿਸ ਵੀ ਕਰ ਸਕਦੇ ਹਨ ਪਰ ਅਸਲ ਵਿੱਚ ਇਹ ਐਗਜ਼ਿਟ ਪੋਲਜ਼ ਵਿੱਚ ਇਹ ਸੁਨੇਹਾ ਹੈ ਤੇ ਨਤੀਜੇ ਵੀ ਮੋਟੇ ਤੌਰ ਉੱਤੇ ਇਸੇ ਮੁਤਾਬਕ ਹੋਵੇਗਾ।

 

 

ਉਨ੍ਹਾਂ ਕਿਹਾ ਕਿ ਐਗਜ਼ਿਟ–ਪੋਲ ਵਿੱਚ ਈਵੀਐੱਮ ਦਾ ਕੋਈ ਯੋਗਦਾਨ ਨਹੀਂ ਹੁੰਦਾ ਹੈ ਤੇ ਅਜਿਹੇ ਹਾਲਾਤ ਵਿੱਚ ਜੇ ਆਮ ਚੋਣਾਂ ਦਾ ਅਸਲ ਨਤੀਜਾ ਵੀ ਜੇ ਐਗਜ਼ਿਟ ਪੋਲ ਦੇ ਮੁਤਾਬਕ ਰਹਿੰਦਾ ਹੈ, ਤਾਂ ਵਿਰੋਧੀ ਧਿਰ ਵੱਲੋਂ ਉਠਾਏ ਗਏ ਫ਼ਰਜ਼ੀ ਈਵੀਐੱਮ ਮੁੱਦੇ ਦੀ ਵੀ ਹੋਂਦ ਨਹੀਂ ਰਹਿ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The poll results will be according to Exit Polls Arun Jaitley