ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਦੇ ਸਹੁੰ ਚੁੱਕ ਸਮਾਗਮ `ਚ ਜਾਣ ਵਾਲਿਆਂ ਲਈ ਸੁਬਰਾਮਣੀਅਮ ਸਵਾਮੀ ਨੇ ਕੀਤੀ ਇਹ ਟਿੱਪਣੀ !

ਇਮਰਾਨ ਖਾਨ ਦੇ 11 ਅਗਸਤ ਨੂੰ ਸਹੁੰ ਚੁੱਕਣ ਵਾਲੇ ਸੱਦੇ `ਤੇ ਟਿੱਪਣੀ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਵੀਰਵਾਰ ਕਿਹਾ ਕਿ ਜਿਹੜੇ ਵਿਅਕਤੀ ਇਸ ਸਹੁੰ ਚੁੱਕ ਸਮਾਗਮ `ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗ, ਉਨ੍ਹਾਂ ਨੂੰ ਅੱਤਵਾਦੀ ਮੰਨਿਆ ਜਾਏ। 

 


ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਇਸ ਹੋਣ ਵਾਲੇ ਸਹੁੰ ਚੁੱਕ ਸਮਾਗਮ `ਚ ਜਾਣ ਵਾਲੇ ਲੋਕਾਂ ਨੂੰ ਬਲੈਕ ਲਿਸਟ ਕਰ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੂੰ ਅੱਤਵਾਦੀਆਂ ਵਾਂਗ ਦੇਖਣਾ ਚਾਹੀਦਾ ਹੈ।

 


ਦੱਸਣਯੋਗ ਹੈ ਕਿ ਇਮਰਾਨ ਖਾਨ ਨੇ ਭਾਰਤ ਤੋਂ ਨਵਜੋਤ ਸਿੱਧੂ ਦੇ ਨਾਲ-ਨਾਲ ਸੁਨੀਲ ਗਾਵਸਕਰ, ਕਪਿਲ ਦੇਵ ਅਤੇ ਅਦਾਕਾਰ ਆਮਿਰ ਖਾਨ ਨੂੰ 11 ਅਗਸਤ ਨੂੰ ਸਹੁੰ ਚੁੱਕ ਸਮਾਗਮ `ਚ ਹਿੱਸਾ ਲੈਣ ਲਈ ਸੱਦਿਆ ਹੈ।   

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The remarks made by Subramanian Swamy for Imrans swearing in ceremony