ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਜਹਾਜ਼ ’ਚ ਅਫ਼ਵਾਹ ਫੈਲਾਉਣ ਵਾਲੇ ਨੂੰ ਉਮਰਕੈਦ, 5 ਕਰੋੜ ਰੁਪਏ ਜੁਰਮਾਨਾ

ਸਪੈਸ਼ਲ ਐਨਆਈਏ ਕੋਰਟ ਨੇ ਬਿਰਜੂ ਕਿਸ਼ੋਰ ਸੱਲਾ ਨਾਂ ਦੇ ਇਕ ਵਿਅਕਤੀ ਨੂੰ ਪਲੇਨ ਹਾਈਜੈਕ ਦੀ ਝੂਠੀ ਅਫ਼ਵਾਹ ਫੈਲਾਉਣ ਦੇ ਦੋਸ਼ ਚ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਸ ਤੇ 5 ਕਰੋੜ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀ ਤੋਂ ਵਸੂਲੀ ਜਾਣ ਵਾਲੀ 5 ਕਰੋੜ ਰੁਪਏ ਦੀ ਰਕਮ ਫਲਾਈਟ ਚ ਮੌਜੂਦ ਪਾਈਲਟ ਨੂੰ 1 ਲੱਖ ਰੁਪਏ, ਸਾਰੀਆਂ ਏਅਰਹੋਸਟੇਸ ਨੂੰ 50-50 ਹਜ਼ਾਰ ਰੁਪਏ ਅਤੇ ਸਾਰੇ ਯਾਤਰੀਆਂ ਨੂੰ 25-25 ਹਜ਼ਾਰ ਰੁਪਏ ਦਾ ਮੁਆਵਜ਼ਾ ਵਜੋਂ ਵੰਡੀ ਜਾਵੇਗੀ।

 

 

 

 

ਜਾਣਕਾਰੀ ਮੁਤਾਬਕ ਬਿਰਜੂ ਨੇ 30 ਅਕਤੂਬਰ 2017 ਨੂੰ ਜੈਟ ਏਅਰਵੇਜ਼ ਦੀ ਇਕ ਫਲਾਈਟ ਦੇ ਪਖਾਨੇ ਚ ਧਮਕੀ ਭਰੀ ਚਿੱਠੀ ਲਿੱਖ ਕੇ ਰੱਖ ਦਿੱਤੀ ਸੀ ਜਿਸ ਚ ਲਿਖਿਆ ਸੀ- ਪਲੇਨ ਚ ਹਾਈਜੈਕਰਸ ਮੌਜੂਦ ਹਨ ਤੇ ਉਨ੍ਹਾਂ ਨੇ ਜਹਾਜ਼ ਨੂੰ ਆਪਣੇ ਕਬਜ਼ੇ ਚ ਲੈ ਲਿਆ ਹੈ ਤੇ ਦਿੱਲੀ ਚ ਇਸ ਜਹਾਜ਼ ਨੂੰ ਨਹੀਂ ਉਤਾਰਿਆ ਜਾਣਾ ਚਾਹੀਦੈ। ਇਸ ਜਹਾਜ਼ ਨੂੰ ਸਿੱਧਾ ਪਾਕਿਸਤਾਨ ਦੇ ਕਸ਼ਮੀਰ ਲੈ ਜਾਣਾ ਚਾਹੀਦੈ।

 

ਚਿੱਠੀ ਮਿਲਣ ਮਗਰੋਂ ਜਹਾਜ਼ ਨੰਬਰ 9W-339 ਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਅਹਿਮਦਾਬਾਦ ਦੇ ਸਰਦਾਰ ਬੱਲਭ ਭਾਈ ਪਟੇਲ ਆਲਮੀ ਹਵਾਈ ਅੱਡੇ ਲਈ ਰਵਾਨਾ ਕੀਤਾ ਗਿਆ ਸੀ। ਇਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ।

 

ਜਾਂਚ ਚ ਸਾਹਮਣੇ ਆਇਆ ਕਿ ਬਿਰਜੂ ਨੇ ਇਹ ਕਰਤੂਤ ਪੂਰੀ ਤਰ੍ਹਾਂ ਜਾਣਬੁੱਝ ਕੇ ਕੀਤੀ ਸੀ ਤੇ ਉਸ ਦਾ ਮਕਸਦ ਫਲਾਈਟ ਦੇ ਕਾਰਗੁਜ਼ਾਰੀ ਚ ਮੁਸ਼ਕਲਾਂ ਪੈਦਾ ਕਰਨਾ ਸੀ। ਐਨਆਈਏ ਨੇ ਕਿਹਾ ਕਿ ਬਿਰਜੂ ਦੀ ਇਸ ਹਰਕਤ ਕਾਰਨ ਜਹਾਜ਼ ਚ ਮੌਜੂਦ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਜਾਨ ਖਤਰੇ ਚ ਪੈ ਗਈ ਸੀ।

 

ਦੱਸਣਯੋਗ ਹੈ ਕਿ ਪੇਸ਼ੇ ਤੋਂ ਸੁਨਿਆਰਾ ਬਿਰਜੂ 30 ਅਕਤੂਬਰ 2017 ਨੂੰ ਮੁੰਬਈ ਤੋਂ ਦਿੱਲੀ ਜਾ ਰਹੀ ਬਿਜ਼ਨਸ ਕਲਾਸ ਚ ਸਫਰ ਕਰ ਰਿਹਾ ਸੀ ਜਦੋਂ ਉਸ ਨੇ ਇਹ ਹਰਕਤ ਕੀਤੀ ਸੀ। ਫਲਾਈਟ ਦੀ ਲੈਂਡਿੰਗ ਮਗਰੋਂ ਮਾਮਲੇ ਚ ਕੇਸ ਦਰਜ ਕੀਤਾ ਗਿਆ ਤੇ ਬਿਰਜੂ ਕਿਸ਼ੋਰ ਸੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਚ ਮਾਮਲੇ ਦੀ ਜਾਂਚ ਐਨਆਈਏ ਨੇ ਕੀਤੀ।

 

ਜਾਂਚ ਦੌਰਾਨ ਪਤਾ ਲਗਿਆ ਕਿ ਸੱਲਾ ਨੇ ਅਜਿਹਾ ਇਸ ਲਈ ਕੀਤਾ ਸੀ ਤਾਂਕਿ ਇਸ ਖ਼ਤਰੇ ਕਾਰਨ ਜੈਟ ਏਅਰਵੇਜ਼ ਦੀ ਇਹ ਦਿੱਲੀ ਦੀ ਉਡਾਨ ਰੱਦ ਹੋ ਜਾਵੇ ਤੇ ਜੈਟ ਦੇ ਦਿੱਲੀ ਦਫ਼ਤਰ ਚ ਕੰਮ ਕਰਨ ਵਾਲੀ ਉਸਦੀ ਗਰਲਫ਼ੈਂਡ ਮੁੰਬਈ ਵਾਪਸ ਆ ਜਾਵੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The rumor spread with life imprisonment fine of Rs 5 crore