ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੀ ਪਤਨੀ ਨੇ ਸਿਲਬੱਟੇ ਨਾਲ ਪਹਿਲੀ ਪਤਨੀ ਨੂੰ ਕੀਤਾ ਕਤਲ

ਸਥਾਨਕ ਦੇਵੀਲਾਲ ਕਲੋਨੀ ਚ ਰਹਿਣ ਵਾਲੇ ਇੱਕ ਵਿਅਕਤੀ ਦੀ ਦੂਜੀ ਪਤਨੀ ਨੇ ਪਹਿਲੀ ਪਤਨੀ ਦਾ ਸਿਲਬੱਟਾ ਮਾਰ ਕੇ ਕਤਲ ਕਰ ਦਿੱਤਾ। ਦੋਨਾਂ ਔਰਤਾਂ ਮਧੇਪੁਰਾ ਬਿਹਾਰ ਦੇ ਰਹਿਣ ਵਾਲੇ ਸਨੋਜ ਕੁਮਾਰ ਨਾਲ ਰਹਿੰਦੀਆਂ ਸਨ।

 

ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਜਾਣਕਾਰੀ ਮੁਤਾਬਕ ਸਨੋਜ ਆਪਣੀ ਪਹਿਲੀ ਪਤਨੀ ਸੀਮਾ ਦੇ ਤਿੰਨ ਬੱਚਿਆਂ ਨਾਲ ਰਹਿੰਦਾ ਸੀ। ਜਿਸ ਨਾਲ ਉਸਦੀ ਦੂਜੀ ਪਤਨੀ ਪੂਜਾ ਵੀ ਨਾਲ ਰਹਿੰਦੀ ਸੀ। ਪੂਜਾ ਨੇ ਸੀਮਾ ਨੂੰ ਕਿਸੇ ਗੱਲ ਤੇ ਹੋਏ ਝਗੜੇ ਦੌਰਾਨ ਸਿਲਬੱਟਾ ਮਾਰ ਦਿੱਤਾ ਜਿਸ ਨਾਲ ਉਹ ਥੱਲੇ ਡਿੱਗ ਗਈ ਅਤੇ ਉਸਦੀ ਮੌਤ ਹੋ ਗਈ। ਇਸ ਸਬੰਧੀ ਸੈਕਟਰ 9 ਦੇ ਥਾਣਾ ਪੁਲਿਸ ਨੇ ਗੁਆਂਢੀ ਦੀ ਸਿ਼ਕਾਇਤ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਇੰਸਪੈਕਟਰ ਸੁਧੀਰ ਕੁਮਾਰ ਮੁਤਾਬਕ ਦੋਸ਼ੀ ਔਰਤ ਵੀ ਉਸੇ ਘਰ ਚ ਪਹਿਲੀ ਪਤਨੀ ਨਾਲ ਰਹਿੰਦੀ ਸੀ। ਜਿਸ ਕਾਰਨ ਦੋਨਾਂ ਪਤਨੀਆਂ ਚ ਤਣਾਅ ਬਣਿਆ ਰਹਿੰਦਾ ਸੀ। ਕਈ ਵਾਰ ਦੋਨਾਂ ਵਿਚਾਲੇ ਝੱਗੜੇ ਵੀ ਹੋ ਚੁੱਕੇ ਸਨ ਪਰ ਇਸ ਵਾਰ ਗੱਲ ਹੱਦ ਤੋਂ ਬਾਹਰ ਚਲੀ ਗਈ ਅਤੇ ਇਹ ਘਟਨਾ ਵਾਪਰ ਗਈ। ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The second wife murdered Silberts first wife