ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਜਿਹੜੀ ਦੁਕਾਨ ’ਤੇ ਖਾਧਾ ਲਿੱਟੀ–ਚੋਖਾ, ਉੱਥੇ ਲੱਗਣ ਲੱਗੀਆਂ ਭੀੜਾਂ

ਮੋਦੀ ਨੇ ਜਿਹੜੀ ਦੁਕਾਨ ’ਤੇ ਖਾਧਾ ਲਿੱਟੀ–ਚੋਖਾ, ਉੱਥੇ ਲੱਗਣ ਲੱਗੀਆਂ ਭੀੜਾਂ

ਦਿੱਲੀ ਦੇ ਰਾਜਪਥ ’ਤੇ ਲੱਗੇ ‘ਹੁਨਰ ਹਾਟ’ ਨਾਂਅ ਦੇ ਮੇਲੇ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਿਹੜੀ ਦੁਕਾਨ ’ਤੇ ਬੁੱਧਵਾਰ ਨੂੰ ਲਿੱਟੀ–ਚੋਖਾ ਖਾਧਾ ਸੀ, ਹੁਣ ਉਸ ਤੋਂ ਬਾਅਦ ਦੁਕਾਨਦਾਰ ਦਾ ਕੰਮ ਬਹੁਤ ਜ਼ਿਆਦਾ ਚੱਲ ਪਿਆ ਹੈ। ਹੁਣ ਦੁਕਾਨ ’ਤੇ ਜ਼ਬਰਦਸਤ ਭੀੜ ਆਉਣ ਲੱਗ ਪਈ ਹੈ।

 

 

ਦੁਕਾਨ ਦੇ ਮਾਲਕ ਰੰਜਨ ਰਾਜ ਨੇ ਦੱਸਿਆ ਕਿ ਸਾਡੀ ਦੁਕਾਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਅਸੀਂ ਮਸ਼ਹੂਰ ਹੋ ਗਏ ਹਾਂ ਤੇ ਦੁਕਾਨ ’ਤੇ ਜ਼ਬਰਦਸਤ ਭੀੜ ਲੱਗਣੀ ਸ਼ੁਰੂ ਹੋ ਗਈ ਹੈ।

 

 

ਸ੍ਰੀ ਰੰਜਨ ਰਾਜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਾਡੀ ਦੁਕਾਨ ’ਤੇ ਖ਼ਾਸ ਤੌਰ ’ਤੇ ਖੜ੍ਹੇ ਤੇ ਉਨ੍ਹਾਂ ਲਿੱਟੀ–ਚੋਖਾ ਖਾਧਾ; ਇਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ‘ਹੁਨਰ ਹਾਟ’ ’ਚ ਦੁਕਾਨ ਲਾਉਣ ਦਾ ਮੌਕਾ ਮਿਲਿਆ।

 

 

ਚੇਤੇ ਰਹੇ ਕਿ ਦੇਸ਼ ਦਾ ਘੱਟ–ਗਿਣਤੀਆਂ ਨਾਲ ਸਬੰਧਤ ਮੰਤਰਾਲੇ ਨੇ ‘ਹੁਨਰ ਹਾਟ’ ਲਗਵਾਇਆ ਹੈ। ਪਰਸੋਂ ਸ੍ਰੀ ਨਰਿੰਦਰ ਮੋਦੀ ਅਚਾਨਕ ਹੁਨਰ–ਹਾਟ ਪੁੱਜ ਗਏ ਤੇ ਉੱਥੇ ਉਨ੍ਹਾਂ ਨਾ ਸਿਰਫ਼ ਕਈ ਕਲਾਕਾਰਾਂ ਨਾਲ ਮੁਲਾਕਾਤ ਕੀਤੀ, ਸਗੋਂ ਉੱਥੇ ਲਿੱਟੀ–ਚੋਖਾ ਵੀ ਖਾਧਾ ਤੇ ਕੁੱਲੜ੍ਹ (ਕਸ਼ੋਰਾ) ’ਚ ਚਾਹ ਵੀ ਪੀਤੀ।

 

 

ਇਸ ਪ੍ਰੋਗਰਾਮ ’ਚ ਭਾਗ ਲੈਣ ਪੁੱਜੇ ਹੁਨਰਮੰਦਾਂ ਤੇ ਹੋਰ ਕਾਰੀਗਰਾਂ ਦਾ ਕਹਿਣਾ ਹੈ ਕਿ ਰਵਾਇਤੀ ਕਲਾਵਾਂ ਖ਼ਤਮ ਹੋ ਰਹੀਆਂ ਹਨ ਪਰ ਹੁਨਰ–ਹਾਟ ਜਿਹੇ ਸਮਾਰੋਹ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The shop where Modi ate Litti Chokha Mobs attracted there