ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਾਠਾ ਆਗੂਆਂ ਨੇ ਮੁੰਬਈ ਬੰਦ ਦਾ ਸੱਦਾ ਵਾਪਸ ਲਿਆ

ਮਰਾਠਾ ਆਗੂਆਂ ਨੇ ਮੁੰਬਈ ਬੰਦ ਦਾ ਸੱਦਾ ਵਾਪਸ ਲਿਆ,

ਬੁੱਧਵਾਰ ਬਾਅਦ ਦੁਪਹਿਰ ਮਰਾਠਾ ਆਗੂਆਂ ਨੇ ਮੁੰਬਈ ਬੰਦ ਦਾ ਸੱਦਾ ਵਾਪਸ ਲੈ ਲਿਆ ਤੇ ਉਨ੍ਹਾਂ ਆਪਣੇ ਸਮਰਥਕ ਸਾਰੇ ਮੁਜ਼ਾਹਰਾਕਾਰੀਆਂ ਨੂੰ ਵੀ ਸਮੁੱਚੇ ਸੂਬੇ `ਚ ਆਪਣੇ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਵੀ ਜਾਰੀ ਕਰ ਦਿੱਤੀ। ਬਾਅਦ `ਚ ਥਾਣੇ `ਚ ਵੀ ਇਹ ਅੰਦੋਲਨ ਵਾਪਸ ਲੈ ਲਿਆ ਗਿਆ। ਇਸ ਤੋਂ ਪਹਿਲਾਂ ਅੱਜ ਸੂਬੇ `ਚ ਕਈ ਹਿੰਸਕ ਰੋਸ ਮੁਜ਼ਾਹਰੇ ਹੋ ਚੁੱਕੇ ਸਨ।


ਇਸ ਤੋਂ ਪਹਿਲਾਂ  ਮਹਾਰਾਸ਼ਟਰ ਚ ਮਰਾਠਾ ਕ੍ਰਾਂਤੀ ਮੋਰਚਾ ਵੱਲੋਂ ਮਰਾਠ ਸਮੂਹ ਦੇ ਲੋਕਾਂ ਨੇ ਨੌਕਰੀ ਅਤੇ ਸਿੱਖਿਆ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਅੱਜ ਸੱਦੇ ਗਏ ਬੰਦ ਦੀ ਸ਼ੁਰੂਆਤ ਬੁੱਧਵਾਰ ਨੂੰ ਹਿੰਸ, ਅਗਜਨੀ ਅਤੇ ਵਿਰੋਧ ਮਾਰਚ ਨਾਲ ਕੀਤੀ।

 

ਵਰਕਰਾਂ ਵੱਲੋਂ ਮੁੰਬਈ 'ਚ ਕਈ ਥਾਂਈਂ ਕੱਢੇ ਗਏ ਮਾਰਚ ਦੌਰਾਨ ਸੜਕੀ ਆਵਾਜਾਈ ਮੁੰਬਈ, ਠਾਣੇ, ਨਵੀਂ ਮੁੰਬਈ ਅਤੇ ਮਹਾਰਾਸ਼ਟਰ ਦੀਆਂ ਕਈ ਥਾਂਵਾਂ 'ਤੇ ਬੁੱਧਵਾਰ ਸਵੇਰ ਬੰਦ ਰਹੇ।

 

ਹਾਲਾਂਕਿ, ਰੇਲ ਸੇਵਾ ਆਪਣੇ ਤੈਅ ਸਮੇੇਂ 'ਤੇ ਚੱਲ ਰਹੀ ਹੈ ਅਤੇ ਉਸਦੀ ਸੁਰੱਖਿਆ ਦਾ ਇੰਤਜ਼ਾਮ ਲਈ ਨਾਕਾਬੰਦੀ ਪੂਰੀ ਤਰੁਾਂ ਮੁਸਤੈਦ ਹੈ। ਲਗਭਗ 40 ਰੇਲਵੇ ਸੁਰੱਖਿਆ ਬਲ (ਆਰਪੀਐਫ਼) ਅਤੇ ਸਰਕਾਰੀ ਰੇਲ ਪੁਲਿਸ ਪਰਸਨਲ (ਆਰਪੀਪੀ) ਨੂੰ ਦਾਦਰ, ਸੀਐਸਐਮਟੀ ਅਤੇ 20 ਬਲਾਂ ਨੂੰ ਕੁਰਲ 'ਚ ਤਾਇਨਾਤ ਕੀਤਾ ਗਿਆ ਹੈ।

 

 

ਪ੍ਰਦਰਸ਼ਨਕਾਰੀਆਂ ਨੇ ਠਾਣੇ 'ਚ ਟੀਐਮਟੀ ਬੱਸ 'ਚ ਤੋੜਭੰਨ ਵੀ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The start of the Maratha band by protesting and protesting buses in Thane