ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮੀਕਾ ਖਾਤਰ ਮੁਸਲਮਾਨ ਤੋਂ ਹਿੰਦੂ ਬਣਿਆ ਨੌਜਵਾਨ, ਹੁਣ ਪੁੱਜਿਆ ਸੁਪਰੀਮ ਕੋਰਟ

ਪ੍ਰੇਮੀਕਾ ਨਾਲ ਵਿਆਹ ਕਰਨ ਲਈ ਮੁਸਲਮਾਨ ਤੋਂ ਹਿੰਦੂ ਬਣੇ 33 ਸਾਲਾਂ ਨੌਜਵਾਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮੁੱਖ ਜੱਜ ਦੀਪਕ ਮਿਸ਼ਰਾ ਅਤੇ ਜਸਟਿਸ ਡੀ ਵਾਈ ਚੰਦਰਚੂੜ ਦੀ ਬੈਂਚ ਨੇ ਛੱਤੀਗੜ੍ਹ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਅਪੀਲ ਦੀ ਕਾਪੀ ਸੂਬਾ ਸਰਕਾਰ ਦੇ ਵਕੀਲ ਨੂੰ ਦੇਣ ਦਾ ਹੁਕਮ ਦਿੱਤਾ ਹੈ।

 

ਬੈਂਚ ਨੇ ਕਿਹਾ ਕਿ ਛੱਤੀਗੜ੍ਹ ਦੇ ਧਰਤਰੀ ਜਿ਼ਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਡਿਫੈਂਡੰਟ ਨੰਬਰ 4, ਅਸ਼ੋਕ ਕੁਮਾਰ ਜੈਨ ਦੀ ਬੇਟੀ ਅੰਜਲੀ ਜੈਨ ਨੂੰ 27 ਅਗਸਤ 2018 ਨੂੰ ਅਦਾਲਤ ਚ ਪੇਸ਼ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ। ਬੈਂਚ ਨੇ ਅਦਾਲਤ ਦੇ ਅਧਿਕਾਰੀਆਂ ਨੂੰ ਇਸ ਹੁਕਮ ਦੀ ਕਾਪੀ ਪੁਲਿਸ ਕਮਿਸ਼ਨਰ ਨੂੰ ਭੇਜਣ ਦਾ ਹੁਕਮ ਦਿੱਤਾ।

 

ਹਿੰਦੂ ਬਣ ਕੇ ਆਰਿਅਨ ਆਰਿਆ ਨਾਂ ਅਪਣਾ ਚੁੱਕੇ ਮੁਹੰਮਦ ਇਬਰਾਹਿਮ ਸਿੱਦੀਕੀ ਨੇ ਛੱਤੀਗੜ੍ਹ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਸਨੇ ਉਸਦੀ ਪਤਨੀ ਦੇ ਪਰਿਵਾਰ ਨੂੰ ਉਸੇ ਆਜ਼ਾਦ ਕਰਨ ਦਾ ਹੁਕਮ ਦੇਣ ਤੋਂ ਮਨ੍ਹਾ ਕਰਕੇ ਗਲਤੀ ਕੀਤੀ ਹੈ। ਉਸਨੇ ਕਿਹਾ ਕਿ ਉਸਦੀ ਅਤੇ ਉਸਦੀ ਪਤਨੀ ਦੀ ਜਾਨ ਖ਼ਤਰੇ ਚ ਹੈ। ਉਸਦੀ ਪਤਨੀ ਨੂੰ ਉਸਦੇ ਮਾਪੇ ਉਸਦੀ ਮਰਜ਼ੀ ਖਿਲਾਫ ਆਜ਼ਾਦੀ ਤੋਂ ਵਾਂਝਾ ਕਰ ਰਹੇ ਹਨ।

 

ਦੋਨਾਂ ਨੇ 25 ਫਰਵਰੀ 2018 ਨੂੰ ਰਾਏਪੁਰ ਚ ਇੱਕ ਆਰਿਆ ਸਮਾਜ ਮੰਦਿਰ ਚ ਵਿਆਹ ਕੀਤਾ ਸੀ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Supreme Court has now reached the status quo for Premecca Muslims to Hindus