ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਆਪਣੀ ਕਾਰਵਾਈ ਦਾ ਲਾਈਵ ਪ੍ਰਸਾਰਣ ਕਰਨ ਲਈ ਤਿਆਰ

ਮਾਨਯੋਗ ਸੁਪਰੀਮ ਕੋਰਟ ਆਪਣੀ ਅਦਾਲਤੀ ਕਾਰਵਾਈ ਦਾ ਲਾਈਵ ਪ੍ਰਸਾਰਣ ਕਰਨ ਲਈ ਤਿਆਰ ਹੋ ਗਿਆ ਹੈ। ਕੋਰਟ ਨੇ ਇਸ ਸਬੰਧੀ ਵਿਸਥਾਰ ਨਾਲ ਫੈਸਲਾ ਦੇਵੇਗਾ ਕਿ ਇਹ ਲਾਈਵ ਪ੍ਰਸਾਰਣ ਕਿਵੇਂ ਹੋਣਾ ਚਾਹੀਦੈ, ਕਿਸ ਚੈਨਲ ਤੇ ਹੋਵੇ, ਕਿੰਨ ਕੈਮਰੇ ਲੱਗਣਗੇ ਅਤੇ ਕਿਹੜੇ ਮਾਮਲਿਆਂ ਦਾ ਪ੍ਰਸਾਰਣ ਹੋਵੇ ਅਤੇ ਕਿਸਦਾ ਨਾ ਹੋਵੇ।

 

ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ, ਏਐਮ ਖਾਨਵਿਲਕਰ ਅਤੇ ਡੀਵਾਈ ਚੰਦਰਚੂੜ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਅਟਾਰਨੀ ਜਰਨਲ ਕੇਕੇ ਵੇਣੁਗੋਪਾਲ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਦਿੱਤੇ ਗਏ ਸੁਝਾਵਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਫੈਸਲਾ ਰਾਖਵਾਂ ਰੱਖ ਲਿਆ। ਬੈਂਚ ਨੇ ਕਿਹਾ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਦਾਲਤ ਕਿਵੇਂ ਕਾਰਵਾਈ ਕਰ ਰਿਹਾ ਹੈ, ਜੱਜ ਕਿਵੇਂ ਟਿੱਪਣੀਆਂ ਕਰ ਰਹੇ ਹਨ, ਉਨ੍ਹਾਂ ਦੀ ਬਾਡੀ ਲੈਂਗਵੇਜ ਕਿਵੇਂ ਦੀ ਹੈ ਅਤੇ ਵਕੀਲ ਕਿਵੇਂ ਬਹਿਸ ਕਰ ਰਹੇ ਹਨ। ਇਸ ਵਿਚ ਕੋਈ ਮੁਸ਼ਕਲ ਨਹੀਂ ਹੈ।

 

ਬੈਂਚ ਨੇ ਇੱਕ ਵਕੀਲ ਦੇ ਇਨ੍ਹਾਂ ਤਰਕਾਂ ਨੂੰ ਖਾਰਿਜ ਕਰ ਦਿੱਤਾ ਕਿ ਜੇਕਰ ਲਾਈਵ ਪ੍ਰਸਾਰਣ ਕੀਤਾ ਗਿਆ ਤਾਂ ਲੋਕ ਅਦਾਲਤੀ ਪ੍ਰਸਾਰਣ ਦੀਆਂ ਕੁੱਝ ਅਜਿਹੀਆਂ ਵੀਡਿਓ ਕਲਿੱਪਾਂ ਚੁੱਕ ਲੈਣਗੇ ਜਿਨ੍ਹਾਂ ਚ ਜੱਜ ਦੀ ਕੋਈ ਤਿੱਖੀ ਟਿੱਪਣੀ ਹੋਵੇਗੀ ਅਤੇ ਉਨ੍ਹਾਂ ਨੂੰ ਵਾਇਰਲ ਕਰ ਦੇਣਗੇ ਕਿ ਦੇਖੋ ਜੱਜ ਦਾ ਮਾਮਲੇ ਤੇ ਕੀ ਪਾਸਾ ਹੈ। ਜਦਕਿ ਉਹ ਇੱਕ ਟਿੱਪਣੀ ਜਿਹੀ ਹੀ ਹੋਵੇਗੀ ਜਿਸਦਾ ਕੋਈ ਮਤਲਬ ਨਹੀਂ ਹੋਵੇਗਾ। ਅਜਿਹੇ ਚ ਅਦਾਲਤ ਕੋਲ ਕੋਈ ਰਸਤਾ ਨਹੀਂ ਹੋਵੇਗਾ ਕਿਉਂਕਿ ਕੋਈ ਵੀ ਚੀਜ਼ ਇੱਕ ਵਾਰ ਇੰਟਰਨੈੱਟ ਤੇ ਚਲੀ ਗਈ ਤਾਂ ਉਸਨੂੰ ਵਾਪਸ ਨਹੀਂ ਲਿਆ ਜਾ ਸਕਦਾ।

 

ਇਸ ਦੌਰਾਨ ਮੁੱਖ ਜੱਜ ਨੇ ਕਿਹਾ ਕਿ ਇਹ ਇੱਕ ਪੁਰਾਣੀ ਸੋਚ ਹੈ। ਅਸੀਂ ਜੋ ਵੀ ਬੋਲਦੇ ਹਾਂ ਉਹ ਕੁੱਝ ਦੇਰ ਮਗਰੋਂ ਹੀ ਵੈਬਸਾਈਟਾਂ ਤੇ, ਟੀਵੀ ਤੇ ਅਤੇ ਅਗਲੇ ਦਿਨ ਵਿਸਥਾਰ ਨਾਲ ਅਖਬਾਰਾਂ ਚ ਹੁਬਹੂ ਛੱਪਦਾ ਹੈ। ਅਸੀਂ ਇਹ ਸਭ ਦੇਖ ਕੇ ਖੁੱਦ ਹੈਰਾਨ ਹੋ ਜਾਂਦੇ ਹਨ। ਹੁਣ ਜੇਕਰ ਲੋਕ ਅਦਾਲਤ ਦੀ ਕਾਰਵਾਈ ਲਾਈਵ ਆਪਣੀਆਂ ਅੱਖਾਂ ਨਾਲ ਦੇਖ ਸਕਣ ਤਾਂ ਕੀ ਮੁਸ਼ਕਲ ਹੈ। ਅੱਖਾਂ ਤੋਂ ਦੇਖਣ ਅਤੇ ਸੁਣਨ ਦੀ ਇੱਕ ਵੱਖਰੀ ਹੀ ਗੱਲ ਹੁੰਦੀ ਹੈ।

 

ਬੈਂਚ ਨੇ ਕਿਹਾ ਕਿ ਅਸੀਂ ਅਦਾਲਤ ਨੂੰ ਖੁੱਦ ਖੋਲ੍ਹ ਰਹੇ ਹਾਂ, ਰਸਤੇ ਚੌੜੇ ਕਰ ਰਹੇ ਹਾਂ ਤਾਂ ਕਿ ਵਕੀਲਾਂ ਨੂੰ ਆਉਣ ਜਾਣ ਚ ਕੋਈ ਦਿੱਕਤ ਨਾ ਹੋਵੇ। ਖੁੱਲ੍ਹੀ ਅਦਾਲਤ ਦਾ ਸਪਨਾ ਉਦੋਂ ਪੂਰਾ ਹੋਵੇਗਾ ਜਦ ਇਸਦੀ ਕਾਰਵਾਈ ਦਾ ਲਾਈਵ ਵੀਡਿਓ ਪ੍ਰਸਾਰਣ ਹੋਵੇਗਾ।

 

ਸਿਖਰ ਕੋਰਟ ਦੇ ਸੀਨੀਅਰ ਬੁਲਾਰੇ ਇੰਦਰਾ ਜੈਯਸਿੰਘ ਅਤੇ ਕਾਨੂੰਨ ਦੀ ਵਿਦਿਆਰਥਣ ਸਵਨਿੱਲ ਤ੍ਰਿਪਾਠੀ ਦੀ ਜਨਤਕ ਅਪੀਲ ਤੇ ਸੁਣਵਾਈ ਕਰ ਰਹੀ ਹੈ ਜਿਸ ਵਿਚ ਉਨ੍ਹਾਂ ਨੇ ਦੇਸ਼ ਹਿੱਤ ਮਹੱਤਵਪੂਰਨ ਮਾਮਲਿਆਂ ਅਤੇ ਸੰਵਿਧਾਨਕ ਬੈਂਚ ਦੀ ਕਾਰਵਾਈ ਦਾ ਯੂਟਿਊਬ ਤੇ ਲਾਈਵ ਪ੍ਰਸਾਰਣ ਕਰਨ ਦੀ ਅਪੀਲ ਕੀਤੀ ਹੈ।

 

ਹੁਣ ਤੱਕ ਕੀਤੇ ਗਏ ਹੱਲ:

 

1. ਸੁਪਰੀਮ ਕੋਰਟ ਨੇ ਕੋਰਟ ਚ ਪ੍ਰੈਸ ਨੂੰ ਮੋਬਾਈਲ ਫ਼ੋਨ ਵਰਤਣ ਦੀ ਆਗਿਆ ਦਿੱਤੀ ਹੈ।

2. ਜੱਜਾਂ ਨੂੰ ਨਿਯੁਕਤ ਕਰਨ ਵਾਲੀ ਕੋਲੋਜਿਯਮ ਦੇ ਪ੍ਰਸਤਾਵਾਂ ਨੂੰ ਜਨਤਕ ਕੀਤਾ ਗਿਆ ਹੈ।

3. ਜੱਜਾਂ ਨੇ ਆਪਣੀ ਜਾਇਦਾਦ ਦੀ ਜਾਣਕਾਰੀ ਵੈਬਸਾਈਟ ਤੇ ਦਿੱਤੀ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Supreme Court prepares its live broadcasting of its operation