ਓਡੀਸ਼ਾ ਦੇ ਮਾਓਵਾਦੀ ਪ੍ਰਭਾਵਿਤ ਮਲਕਾਨਗਿਰੀ ਜ਼ਿਲੇ ਚ ਪੋਲੀਓ ਮੁਹਿੰਮ ਲਈ ਪਹੁੰਚੀ ਇਕ ਨੌਜਵਾਨ ਡਾਕਟਰਾਂ ਦੀ ਟੀਮ ਇਕ ਗਰਭਵਤੀ ਔਰਤ ਲਈ ਮਸੀਹਾ ਬਣ ਗਈ। ਦਰਅਸਲ ਉਕਤ ਔਰਤ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਇਹ ਟੀਮ ਉਸਨੂੰ ਇੱਕ ਸਟ੍ਰੈਚਰ ਤੇ ਪਾ ਕੇ 30 ਕਿਲੋਮੀਟਰ ਦੂਰ ਪੈਦਲ ਹਸਪਤਾਲ ਲੈ ਗਈ।
ਜਾਣਕਾਰੀ ਮੁਤਾਬਕ ਘਰ-ਘਰ ਜਾ ਕੇ ਪੋਲਿਓ ਦੀਆਂ ਬੂੰਦਾ ਪਿਲਾਉਣ ਵਾਲੀ ਇਹ ਟੀਮ ਮਲਕਾਨਗਿਰੀ ਦੇ ਕਾਲੀਮੇਲਾ ਕਮਿਊਨਿਟੀ ਸਿਹਤ ਕੇਂਦਰ ਚ ਡਾਕਟਰ ਵਜੋਂ ਕੰਮ ਕਰ ਰਹੀ ਸੀ, ਆਪਣੀ ਟੀਮ ਦੀ ਅਗਵਾਈ ਕਰ ਰਹੇ ਰਾਧੇਸ਼ਾਮ ਨੂੰ ਉਕਤ ਦੇ ਦਰਦ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਪੀੜਤ ਔਰਤ ਦੀ ਗੰਭੀਰ ਹਾਲਤ ਬਾਰੇ ਦੱਸਿਆ।
ਸਥਾਨਕ ਡਾਕਟਰ ਮੁਤਾਬਕ ਉਕਤ ਔਰਤ ਆਪਣੇ ਘਰ ਚ ਪਈ ਜਿਥੇ ਮੈਂ ਦੇਖਿਆ ਕਿ ਔਰਤ ਦੇ ਸਰੀਰ ਚੋਂ ਖੂਨ ਵਗ ਰਿਹਾ ਸੀ ਅਤੇ ਚਾਰੇ ਪਾਸੇ ਬਹੁਤ ਸਾਰੀ ਗੰਦਗੀ ਸੀ। ਉਹ ਕਿਸੇ ਵੀ ਸਮੇਂ ਬੱਚੇ ਨੂੰ ਜਨਮ ਦੇ ਸਕਦੀ ਸੀ। ਉਸ ਥਾ ਤੇ ਮੋਬਾਈਲ ਸਿਗਨਲ ਵੀ ਨਹੀਂ ਸੀ ਪਹੁੰਚ ਰਹੇ। ਜਿਸ ਤੋਂ ਇਸ ਟੀਮ ਉਕਤ ਔਰਤ ਨੂੰ ਪੈਦਲ 30 ਕਿਲੋਮੀਟਰ ਚੁੱਕ ਕੇ ਹਸਪਤਾਲ ਪਹੁੰਚਾਇਆ। ਦਿਨੇ 12 ਵਜੇ ਤੁਰੀ ਇਹ ਟੀਮ ਸ਼ਾਮ 8 ਵਜੇ ਤਕ ਸਿਹਤ ਕੇਂਦਰ ਪਹੁੰਚ ਸਕੀ।
ਜਾਣਕਾਰੀ ਮੁਤਾਬਕ ਔਰਤ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ।