ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DSP ਨਾਲ ਫੜੇ ਅੱਤਵਾਦੀ ਨੇ ਕਰਨਾ ਸੀ ਗਣਤੰਤਰ ਦਿਵਸ ਪਰੇਡ ’ਤੇ ਹਮਲਾ

DSP ਨਾਲ ਫੜਿਆ ਅੱਤਵਾਦੀ ਨੇ ਕਰਨਾ ਸੀ ਗਣਤੰਤਰ ਦਿਵਸ ਪਰੇਡ ’ਤੇ ਹਮਲਾ

ਜੰਮੂ–ਕਸ਼ਮੀਰ ਦੇ ਮੁਅੱਤਲ ਡੀਐੱਸਪੀ (DSP) ਦਵਿੰਦਰ ਸਿੰਘ ਨਾਲ ਗ੍ਰਿਫ਼ਤਾਰ ਕੀਤੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬਾਰੇ ਹੁਣ ਵੱਡਾ ਖ਼ੁਲਾਸਾ ਹੋਇਆ ਹੈ। ਸੁਰੱਖਿਆ ਏਜੰਸੀਆਂ ਅਨੁਸਾਰ DSP (ਹੁਣ ਮੁਅੱਤਲ) ਦਵਿੰਦਰ ਸਿੰਘ ਨਾਲ ਫੜਿਆ ਗਿਆ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਪੁਲਵਾਮਾ ’ਚ ਵਿਸਫ਼ੋਟਕ ਪਦਾਰਥ ਪਹੁੰਚਾਉਣ ਦੇ ਚੱਕਰਾਂ ਵਿੱਚ ਸੀ, ਜਿਸ ਰਾਹੀਂ ਉਸ ਦੇ ਗਰੁੰਪ ਨੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਤੋਂ ਪਹਿਲੇ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਉਲੀਕੀ ਸੀ।

 

 

ਇਹ ਜਾਣਕਾਰੀ ਪਿਛਲੇ ਹਫ਼ਤੇ ਸੁਰੱਖਿਆ ਏਜੰਸੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਰੱਖਿਆ ਖ਼ੁਫ਼ੀਆ ਏਜੰਸੀ ਨੇ ਦਿੱਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 11 ਜਨਵਰੀ ਨੂੰ ਡੀਐੱਸਪੀ ਦਵਿੰਦਰ ਸਿੰਘ ਤੇ ਦੋ ਹੋਰਨਾਂ ਨਾਲ ਕਾਰ ਵਿੱਚ ਬੈਠੇ ਅੱਤਵਾਦੀ ਤੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਨਾਵੇਦ ਬਾਬੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਵੇਦ ਦੱਖਣੀ ਤੇ ਕੇਂਦਰੀ ਕਸ਼ਮੀਰ ’ਚ ਹਿਜ਼ਬੁਲ ਦੇ ਆਪਰੇਸ਼ਨ ਦੀ ਕਮਾਂਡ ਸੰਭਾਲਦਾ ਸੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਅੱਤਵਾਦੀ ਨਾਵੇਦ ਬਾਬੂ ਹਿਜ਼ਬੁਲ ਦੇ ਆਪਣੇ ਹੋਰ ਸਾਥੀਆਂ ਤੱਕ ਵਿਸਫ਼ੋਟਕ ਪਦਾਰਥ ਪਹੁੰਚਾਉਣ ਵਾਲਾ ਸੀ। ਇਹ ਅੱਤਵਾਦੀ ਜਡੂਰਾ ’ਚ ਹਿੰਸਕ ਹਮਲਾ ਕਰਨ ਦੇ ਚੱਕਰ ਵਿੱਚ ਸਨ ਤੇ ਪੁਲਵਾਮਾ ਕੋਲ ਨੀਵਾ–ਪਖੇਰਪੁਰਾ ਸੜਕ ਉੱਤੇ ਦੇਸੀ ਬਾਰੂਦੀ ਸੁਰੰਗਾਂ ਵਿਛਾਉਣ ਦੀ ਯੋਜਨਾ ਸੀ।

 

 

ਨਾਵੇਦ ਬਾਬੂ ਨੂੰ ਅੱਤਵਾਦੀਆਂ ਦੀ ਭਰਤੀ ਕਰਨ ਵਾਲਾ ਮਾਸਟਰ ਦੱਸਿਆ ਜਾ ਰਿਹਾ ਹੈ। ਉਹ ਦੇਸੀ ਬੰਬ ਤੇ ਹੋਰ ਵਿਸਫੋਟਕ ਪਦਾਰਥ ਬਣਾਉਣ ਦਾ ਮਾਹਿਰ ਹੈ।

 

 

ਚੇਤੇ ਰਹੇ ਕਿ ਪਿਛਲੇ ਸਾਲ 14 ਫ਼ਰਵਰੀ ਨੂੰ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਕਾਰ ਬੰਬ ਨਾਲ ਹਮਲਾ ਕੀਤਾ ਗਿਆ ਸੀ; ਜਿਸ ਵਿੱਚ ਸੀਆਰਪੀਐੱਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ 26 ਫ਼ਰਵਰੀ ਨੂੰ ਹਵਾਈ ਹਮਲਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Terrorist Arrested with DSP had planned to attack Republic Day Parade