ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ ਦੀ ਅਦਾਲਤ ਵਿਜੇ ਮਾਲਿਆ `ਤੇ ਅੱਜ ਕਰੇਗੀ ਸੁਣਵਾਈ

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਨੂੰ ਲੈ ਕੇ ਮੰਗਲਵਾਰ ਲੰਡਨ ਸਥਿਤ ਅਦਾਲਤ `ਚ ਸੁਣਵਾਈ ਹੋਵੇਗੀ। ਭਾਰਤ ਦੀ ਨਜ਼ਰ ਅਦਾਲਤ ਦੇ ਫੈਸਲੇ `ਤੇ ਟਿਕੀ ਹੋਈ ਹੈ। ਇਸ ਲਈ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀਆਂ ਟੀਮਾਂ ਲੰਡਨ `ਚ ਹਨ। 

 

ਦੱਸਿਆ ਜਾ ਰਿਹਾ ਹੈ ਕਿ ਜੇਕਰ ਲੰਡਨ ਦੀ ਵੈਸਟ ਮਿੰਸਟਰ ਮਜਿਸਟ੍ਰੇਟ ਅਦਾਲਤ ਤੋਂ ਭਾਰਤ ਦੀਆਂ ਉਮੀਦਾਂ ਮੁਤਾਬਕ ਫੈਸਲਾ ਨਹੀਂ ਆਉਂਦਾ ਹੈ, ਤਾਂ ਭਾਰਤੀ ਜਾਂਚ ਏਜੰਸੀਆਂ ਇਸ ਮਾਮਲੇ `ਚ ਬ੍ਰਿਟੇਨ ਦੀ ਉੱਪਰੀ ਅਦਾਲਤ `ਚ ਅਪੀਲ ਕਰ ਸਕਦੀਆਂ ਹਨ।

 

ਅੱਜ ਦੀ ਸੁਣਵਾਈ ਨਾਲ ਤੈਅ ਹੋ ਜਾਵੇਗਾ ਕਿ ਕੀ ਵਿਜੇ ਮਾਲਿਆ ਭਾਰਤ ਵਾਪਸ ਆਵੇਗਾ ਜਾਂ ਨਹੀਂ। 

 

ਜ਼ਿਕਰਯੋਗ ਹੈ ਕਿ ਮਾਲਿਆ `ਤੇ ਭਾਰਤੀ ਬੈਂਕਾਂ ਦਾ 9,000 ਕਰੋੜ ਰੁਪਏ ਦਾ ਬਕਾਇਆ ਹੈ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The trial of Vijay Mallya the London court will be heard today