ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਨੇੜੇ ਪਿੰਡ ਵਾਸੀਆਂ ਨੇ ਪ੍ਰੇਮੀ ਜੋੜੇ ਦੇ ਨੱਕ ਵੱਢ ਸੁੱਟੇ

ਅਯੁੱਧਿਆ ਨੇੜੇ ਪਿੰਡ ਵਾਸੀਆਂ ਨੇ ਪ੍ਰੇਮੀ ਜੋੜੇ ਦੇ ਨੱਕ ਵੱਢ ਸੁੱਟੇ

ਨਾਜਾਇਜ਼ ਸਬੰਧਾਂ ਦੇ ਚੱਕਰ ਵਿੱਚ ਪਰਿਵਾਰ ਦੀ ‘ਇੱਜ਼ਤ ਖ਼ਰਾਬ ਕਰ ਰਹੀ’ ਇੱਕ ਔਰਤ ਤੇ ਉਸ ਦੇ ਪ੍ਰੇਮੀ ਨੂੰ ਪਿੰਡ ਵਾਸੀਆਂ ਨੇ ਕੱਟੜ ਅੱਤਵਾਦੀਆਂ ਵਾਲੀ ਸਜ਼ਾ ਦਿੱਤੀ ਹੈ। ਪਰਿਵਾਰ ਨੇ ਜਦੋਂ ਔਰਤ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ’ਚ ਫੜਿਆ, ਤਾਂ ਪਹਿਲਾਂ ਤਾਂ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਰੱਸੀ ਨਾਲ ਬੰਨ੍ਹ ਦਿੱਤਾ।

 

 

ਪਹਿਲਾਂ ਉਸ ਵਿਆਹੁਤਾ ਔਰਤ ਨੂੰ ਸਜ਼ਾ ਦੇਣ ਲਈ ਉਸ ਦੀ ਨੱਕ ਵੱਢ ਸੁੱਟੀ ਗਈ। ਬਾਅਦ ’ਚ ਪ੍ਰੇਮੀ ਨਾਲ ਵੀ ਇੰਝ ਹੀ ਕੀਤਾ ਗਿਆ। ਇਹ ਵਾਰਦਾਤ ਅਯੁੱਧਿਆ ਤਹਿਸਲ ਦੇ ਪਟਰੰਗਾ ਥਾਣਾ ਇਲਾਕੇ ਦੇ ਪਿੰਡ ਪਿਪਰਾ ਦੀ ਹੈ। ਵਿਆਹੁਤਾ ਔਰਤ ਤੇ ਉਸ ਦੇ ਪ੍ਰੇਮੀ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 

 

ਪੁਲਿਸ ਨੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ। 30 ਸਾਲਾ ਵਿਆਹੁਤਾ ਦੇ ਆਪਣੇ ਹੀ ਪਿੰਡ ਦੇ 23 ਸਾਲਾ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਉਹ ਨੌਜਵਾਨ ਕਿਸੇ ਹੋਰ ਜਾਤੀ ਦਾ ਸੀ। ਉਹ ਦੋਵੇਂ ਚੋਰੀ–ਛਿਪੇ ਮਿਲਦੇ ਰਹਿੰਦੇ ਸਨ।

 

 

ਇਸ ਦੀ ਭਿਣਕ ਕਿਵੇਂ ਨਾ ਕਿਵੇਂ ਵਿਆਹੁਤਾ ਦੇ ਸਹੁਰੇ ਪਰਿਵਾਰ ਨੂੰ ਲੱਗ ਗਈ ਤੇ ਉਨ੍ਹਾਂ ਨੇ ਦੋਵਾਂ ਨੂੰ ਸਬਕ ਸਿਖਾਉਣ ਦੀ ਸਾਜ਼ਿਸ਼ ਘੜੀ। ਉਨ੍ਹਾਂ ਦੋਵਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।

 

 

ਇੱਕ ਦਿਨ ਪਹਿਲਾਂ ਵੀ ਵਿਆਹੁਤਾ ਦਾ ਪ੍ਰੇਮੀ ਉਸ ਨੂੰ ਮਿਲਣ ਲਈ ਘਰ ਪੁੱਜਾ ਸੀ; ਤਾਂ ਪਰਿਵਾਰਕ ਮੈਂਬਰਾਂ ਨੇ ਘੇਰਾਬੰਦੀ ਕਰ ਲਈ ਪਰ ਔਰਤ ਨੇ ਆਪਣੇ ਪ੍ਰੇਮੀ ਨੂੰ ਤੂੜੀ ਵਾਲੇ ਕੋਠੇ ’ਚ ਲੁਕਾ ਦਿੱਤਾ ਤੇ ਉਹ ਬਚ ਗਿਆ। ਪਰ ਸੋਮਵਾਰ ਦੀ ਰਾਤ ਨੂੰ ਵਿਆਹੁਤਾ ਔਰਤ ਆਪਣੇ ਘਰ ’ਚੋਂ ਨਿੱਕਲ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਜਾ ਰਹੀ ਸੀ।

 

 

ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ’ਤੇ ਪਹਿਲਾਂ ਤੋਂ ਚੌਕਸ ਨਜ਼ਰ ਰੱਖੀ ਹੋਈ ਸੀ ਤੇ ਉਨ੍ਹਾਂ ਨੂੰ ਉੱਥੇ ਹੀ ਕਾਬੂ ਕਰ ਲਿਆ। ਪਹਿਲਾਂ ਦੋਵਾਂ ਦੀ ਖ਼ੂਬ ਕੁੱਟਮਾਰ ਕੀਤੀ ਗਈ ਤੇ ਬਾਅਦ ’ਚ ਦੋਵਾਂ ਦੇ ਵਾਰੀ ਸਿਰ ਨੱਕ ਵੱਢ ਦਿੱਤੇ ਗਏ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Villagers cut noses of lover couple near Ayodhya