ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਵਾਦੀ ’ਚ ਜਿਹਲਮ ਦਰਿਆ ਦਾ ਪਾਣੀ ਚੜ੍ਹਿਆ, ਲੋਕਾਂ ’ਚ ਦਹਿਸ਼ਤ

ਕਸ਼ਮੀਰ ਵਾਦੀ ’ਚ ਜਿਹਲਮ ਦਰਿਆ ਦਾ ਪਾਣੀ ਚੜ੍ਹਿਆ, ਲੋਕਾਂ ’ਚ ਦਹਿਸ਼ਤ

ਕਸ਼ਮੀਰ ਵਾਦੀ ਵਿੱਚ ਸਾਰੀ ਰਾਤ ਪਈ ਵਰਖਾ ਤੋਂ ਬਾਅਦ ਜਿਹਲਮ ਦਰਿਆ ਦੇ ਪਾਣੀ ਦਾ ਪੱਧਰ ਖ਼ਤਰੇ ਦਾ ਨਿਸ਼ਾਨ ਪਾਰ ਕਰ ਗਿਆ ਹੈ। ਇਸ ਕਾਰਨ ਸਥਾਨਕ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਸ਼ਾਸਨ ਨੇ ਵੀ ਖ਼ਤਰਾ ਵੇਖ ਕੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ।

 

 

ਜਿਹਲਮ ਦਰਿਆ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਚਲੇ ਜਾਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ।

 

 

ਸਿੰਜਾਈ ਤੇ ਹੜ੍ਹ ਕੰਟਰੋਲ ਵਿਭਾਗ ਅਨੁਸਾਰ ਸੰਗਮ ਗੇਜ ਵਿਖੇ ਖ਼ਤਰੇ ਦਾ ਨਿਸ਼ਾਨ 18 ਤੋਂ 21 ਫ਼ੁੱਟ ਹੈ ਤੇ ਹਾਲੇ ਇਹ 20 ਕੁ ਫ਼ੁੱਟ ’ਤੇ ਹੈ। ਜਦੋਂ ਇਹ 21 ਫ਼ੁੱਟ ਉੱਤੇ ਪੁੱਜਾ, ਤਦ ਹੀ ਹੜ੍ਹ ਐਲਾਨਿਆ ਜਾਵੇਗਾ। ਉਦੋਂ ਹੀ ਇਲਾਕੇ ਵੀ ਖ਼ਾਲੀ ਕਰਵਾਏ ਜਾਣਗੇ।

 

 

ਸ੍ਰੀਨਗਰ ਦੇ ਰਾਮ ਮੁਨਸ਼ੀ ਬਾਗ਼ ਵਿੱਚ ਵੀ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਹੀ ਘੱਟ ਹੈ ਤੇ ਇਹ ਹੌਲੀ–ਹੌਲੀ ਵਧਦਾ ਜਾ ਰਿਹਾ ਹੈ।

 

 

ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਆਸ਼ਮ ਵਿੱਚ ਵੀ ਜਿਹਲਮ ਦਾ ਪੱਧਰ ਖ਼ਤਰੇ ਤੋਂ ਹੇਠਾਂ ਚੱਲ ਰਿਹਾ ਹੈ। ਇੱਥੇ ਖ਼ਤਰਾ 14 ਤੋਂ 16 ਫ਼ੁੱਟ ’ਤੇ ਹੈ ਪਰ ਇੱਥੇ ਪਾਣੀ ਦਾ ਪੱਧਰ 8.96 ਫ਼ੁੱਟ ਉੱਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Water rises in Jhelum river at Kashmir Valley People gone panic