ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ `ਚ ਚੌਰਾਹੇ ਵਿਚਕਾਰ ਮਹਿਲਾ ਨੂੰ ਕੁੱਟ ਕੁੱਟ ਕੇ ਮਾਰਿਆ

ਬਿਹਾਰ `ਚ ਚੌਰਾਹੇ ਵਿਚਕਾਰ ਮਹਿਲਾ ਨੂੰ ਕੁੱਟ ਕੁੱਟ ਕੇ ਮਾਰਿਆ

ਬਿਹਾਰ ਦੇ ਸਾਸਾਰਾਮ ਥਾਣਾ ਖੇਤਰ ਦੇ ਅੰਬੇਦਕਰ ਚੌਕ ਦੇ ਨੇੜੇ ਸ਼ਨੀਵਾਰ ਦੀ ਸਵੇਰਾ ਨੂੰ ਦੋ ਪੱਖਾਂ ਦੇ ਵਿਚ ਜੰਮਕੇ ਹੋਈ ਮਾਰਕੁੱਟ `ਚ ਇਕ ਮਹਿਲਾ ਦੀ ਮੌਤ ਹੋ ਗਈ। ਜਦੋਂ ਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕਾ ਦੇ ਪਤੀ ਦੀ ਮੌਤ ਦੋ ਦਿਨ ਪਹਿਲਾਂ ਮਾਰਕੁੱਟ ਦੌਰਾਨ ਹੋਈ ਸੀ। ਘਟਨਾ ਬਾਅਦ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ। ਜਦੋਂ ਕਿ ਇਸ ਮਾਮਲੇ `ਚ ਇਕ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਘਟਨਾ ਦੇ ਬਾਅਦ ਦੋ ਪੱਖਾਂ `ਚ ਤਣਾਅ ਨੁੰ ਦੇਖਦੇ ਹੋਏ ਪੁਲਿਸ ਨੇ ਫਰਾਰ ਨਾਮਜਦ ਦੋਸ਼ੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।


ਘਟਨਾ ਬਾਰੇ ਦੱਸਿਆ ਕਿ ਮ੍ਰਿਤਕ 50 ਸਾਲਾ ਮਾਲਾ ਦੇਵੀ ਸ਼ਾਲਾਂ ਤੋਂ ਅੰਬੇਦਕਾਰ ਚੌਕ ਦੇ ਨੇੜੇ ਸਰਕਾਰੀ ਜ਼ਮੀਨ `ਤੇ ਝੋਪੜੀ ਬਣਾਕੇ ਰਹਿੰਦੀ ਸੀ। ਜੋ ਬਾਂਸ ਦਾ ਸੂਪ, ਦੌਰਾ ਅਤੇ ਬੇਨਾ ਬਣਾਕੇ ਬਾਜ਼ਾਰ `ਚ ਬੇਚਦੀ ਸੀ। ਬੀਤੇ ਬੁੱਧਵਾਰ ਨੂੰ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਉਸਦੇ ਗੁਆਂਢੀ ਹੀਰਾਮੁਨੀ ਦੇਵੀ ਨਾਲ ਮਾਰਕੁੱਟ ਹੋਈ ਸੀ। ਮ੍ਰਿਤਕ ਮਾਲਾ ਦੇਵੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹੀਰਾਮਨੁਨੀ ਦੇਵੀ ਨੇ ਆਪਣੇ ਲੋਕਾਂ ਨਾਲ ਮਿਲਕੇ ਮਾਮਲਾ ਦੇਵੀ ਦੇ ਪਤੀ ਵਿਸ਼ਵਨਾਥ ਰਾਮ ਦੀ ਪਿਟਾਈ ਕੀਤੀ। ਜਿਸ ਨਾਲ ਵਿਸ਼ਨਾਥ ਰਾਮ ਦੀ ਮੌਤ ਹੋ ਗਈ। ਜਿਸ ਨਾਲ ਵਿਸ਼ਵਨਾਥ ਰਾਮ ਦੀ ਮੌਤ ਹੋ ਗਈ। ਹਾਲਾਂਕਿ ਪਰਿਵਾਰ ਨੇ ਇਸਦੀ ਸਿ਼ਕਾਇਤ ਪੁਲਿਸ ਨੂੰ ਨਹੀਂ ਕੀਤੀ ਅਤੇ ਲਾਸ਼ ਦਾ ਸਸਕਾਰ ਸੋਨ ਨਦ ਤੱਟ `ਤੇ ਕਰ ਦਿੱਤਾ।

 

ਇਸੇ ਗੱਲ ਨੂੰ ਲੈ ਕੇ ਸ਼ੁੱਕਰਵਾਰ ਦੀ ਦੇਰ ਸ਼ਾਮ ਤੋਂ ਹੀ ਦੋਵਾਂ ਪੱਖਾਂ `ਚ ਵਿਵਾਦ ਦੁਬਾਰਾ ਸ਼ੁਰੂ ਹੋ ਗਿਆ। ਤਿੰਨ ਦਿਨ ਪਹਿਲਾਂ ਮਾਲਾ ਦੇਵੀ ਦੇ ਪਤੀ ਦੀ ਮੌਤ ਅਤੇ ਸ਼ਨੀਵਾਰ ਨੂੰ ਮਾਲਾ ਦੇਵੀ ਦੀ ਕੁੱਟਕੇ ਹੱਤਿਆ ਕੀਤੇ ਜਾਣ ਬਾਅਦ ਗੁੱਸੇ `ਚ ਆਏ ਮ੍ਰਿਤਕ ਦੇ ਪਰਿਵਾਰ ਨੇ ਗੁਆਂਢੀ ਹਿਰਾਮੁਨੀ ਦੇਵੀ ਤੇ ਉਸਦੇ ਪਰਿਵਾਰ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਮਾਰਕੁੱਟ ਇੰਨੀ ਹਿੰਸਕ ਰੂਪ ਲੈ ਗਈ ਕਿ ਦੇਖਦੇ ਹੀ ਦੇਖਦੇ ਦੋਵਾਂ ਪੱਖਾਂ ਹਥਿਆਰਾਂ ਨਾਲ ਸੜਕ `ਤੇ ਉਤਰ ਆਏ ਅਤੇ ਇਕ ਦੂਜੇ ਨੂੰ ਜਾਨ ਤੋਂ ਮਾਰਨ `ਤੇ ਉਤਾਰੂ ਹੋ ਗਏ। ਸੂਚਨਾ ਦੇ ਬਾਅਦ ਦੇਰ ਤੱਕ ਪੁਲਿਸ ਨਹੀਂ ਪਹੁੰਚੀ। ਟਾਖੀਰ `ਚ ਪਰਿਵਾਰਕ ਮੈਂਬਰ ਮ੍ਰਿਤਕ ਦੀ ਲਾਸ਼ ਨੂੰ ਲੈ ਕੇ ਡੇਹਰੀ ਨਗਰ ਥਾਣੇ ਪਹੁੰਚੇ।


ਸੂਚਨਾ `ਤੇ ਮੌਕੇ `ਤੇ ਪਹੁੰਚੇ ਐਸਡੀਪੀਓ ਅਨਵਰ ਜਾਵੇਦ ਅੰਸਾਰੀ ਅਤੇ ਥਾਣਾ ਮੁੱਖੀ ਧਰਮੇਂਦਰ ਕੁਮਾਰ ਮੌਕੇ ਹਿਰਾਮੁਨੀ ਦੇਵੀ, ਰੰਗ ਬਹਾਦਰ ਅਤੇ ਰਾਮ ਅਵਤਾਰ ਡੋਮ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਦੇ ਪੁੱਤਰ ਸੱਤਯੇਂਦਰ ਕੁਮਾਰ ਦੇ ਬਿਆਨ `ਤੇ ਅੱਧਾ ਦਰਜਨ ਤੋਂ ਜਿ਼ਆਦਾ ਲੋਕਾਂ `ਤੇ ਸਿ਼ਕਾਇਤ ਦਰਜ ਕਰਵਾਈ। ਉਨ੍ਹਾਂ ਸੂਚਨਾ ਦੇ ਬਾਅਦ ਸਮੇਂ ਸਥਾਨ `ਤੇ ਨਾ ਪਹੁੰਚਣ ਲਈ ਪੁਲਿਸ ਗਸਤੀ ਨੂੰ ਫਟਕਾਰ ਵੀ ਲਗਾਈ। ਐਸਡੀਪੀਓ ਨੇ ਕਿਹਾ ਕਿ ਘਟਨਾ `ਚ ਸ਼ਾਮਲ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Woman Was Beaten To Death In A Bloody Conflict On The Crossroads