ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਵਾਨ ਦਿਵਿਆ ਨੇ ਕੇਜਰੀਵਾਲ ਸਰਕਾਰ ’ਤੇ ਲਾਇਆ ਦੋਸ਼

18ਵੀਂ ਏਸ਼ੀਆਈ ਖੇਡਾਂ ਚ ਭਾਰਤ ਨੂੰ ਪਹਿਲਵਾਨੀ ਚ ਤਾਂਬੇ ਦਾ ਤਮਗਾ ਦਵਾਉਣ ਵਾਲੀ ਖਿਡਾਰਣ ਦਿਵਿਆ ਕਾਕਰਾਨ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਰਕਾਰ ਤੇ ਮਦਦ ਨਾ ਕਰਨ ਦਾ ਦੋਸ਼ ਲਗਾਇਆ ਹੈ। ਕਾਕਰਾਨ ਦਾ ਕਹਿਣਾ ਹੈ ਕਿ ਦਿੱਲੀ ਦੀ ਸਰਕਾਰ, ਏਸ਼ੀਅਨ ਖੇਡਾਂ ਤੇ ਜਾਣ ਤੋਂ ਪਹਿਲਾਂ ਉਸਦੀ ਮਦਦ ਲਈ ਅੱਗੇ ਨਹੀਂ ਆਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਖੇਡਾਂ ਤੋਂ ਪਹਿਲਾਂ ਹੀ ਸਰਕਾਰ ਧਿਆਨ ਦਿੰਦੀ ਤਾਂ ਉਹ ਅੱਜ ਗੋਲਡ ਮੈਡਲ ਵੀ ਜਿੱਤ ਕੇ ਲਿਆ ਸਕਦੀ ਸੀ।

 

ਦਿਵਿਆ ਕਾਕਰਾਨ ਨੇ ਜਕਾਰਤਾ ਚ 68 ਕਿਲੋਗ੍ਰਾਮ ਵਰਗ ਚ ਚੀਨੀ ਤਾਈੇਪੇ ਦੀ ਰੈਸਲਰ ਨੂੰ ਹਰਾ ਕੇ ਤਾਂਬੇ ਦਾ ਮੈਡਲ ਜਿੱਤਿਆ ਸੀ। ਦਿਵਿਆ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਮੈਨੂੰ ਆਪਣੀ ਖੇਡ ਚ ਸੁਧਾਰ ਕਰਨ ਲਈ ਮਦਦ ਦੀ ਲੋੜ ਸੀ ਤਾਂ ਉਸ ਵੇਲੇ ਤਾਂ ਕਿਸੇ ਨੇ ਮਦਦ ਨਹੀਂ ਕੀਤੀ। ਜੇਕਰ ਉਸ ਸਮੇਂ ਮਦਦ ਲਈ ਸਰਕਾਰ ਅੱਗੇ ਆਉਂਦੀ ਤਾਂ ਹੋ ਸਕਦਾ ਹੈ ਮੈਂ ਗੋਲਡ ਵੀ ਜਿੱਤ ਲੈ ਆਉਂਦੀ। ਦਿਵਿਆ ਨੇ ਇਹ ਗੱਲਾਂ ਦਿੱਲੀ ਸਰਕਾਰ ਵੱਲੋਂ ਜੇਤੂ ਖਿਡਾਰੀਆਂ ਲਈ ਕਰਵਾਏ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਕਹੀਆਂ।

 

ਦਿਵਿਆ ਨੇ ਕੇਜਰੀਵਾਲ ਨੂੰ ਕਿਹਾ ਕਿ ਜਦੋਂ ਮੈਂ ਕਾਮਨਵੈਲਥ ਖੇਡਾਂ ਚ ਤਮਗਾ ਜਿੱਤਿਆ ਸੀ ਤਾਂ ਤੁਸੀਂ ਮੈਨੂੰ ਸੱਦਿਆ ਅਤੇ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਦੌਰਾਨ ਮੈਂ ਜਦੋਂ ਏਸ਼ੀਅਨ ਖੇਡਾਂ ਲਈ ਲਿਖਤੀ ਮਦਦ ਮੰਗੀ ਤਾਂ ਮੈਨੂੰ ਕੋਈ ਸਹਾਇਤਾ ਨਹੀਂ ਮਿਲੀ ਨਾ ਹੀ ਕਿਸੇ ਨੇ ਕੋਈ ਜਵਾਬ ਦਿੱਤਾ।

 

ਦਿਵਿਆ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਸੀਂ ਦੇਖੋ ਕਿ ਹਰਿਆਣਾ ਦੇ ਖਿਡਾਰੀਆਂ ਨੇ ਕਿੰਨ ਗੋਲਡ ਮੈਡਲ ਜਿੱਤੇ ਹਨ ਕਿਉਂਕਿ ਉਨ੍ਹਾਂ ਨੂੰ ਹਰਿਆਣਾ ਚੰਗੀ ਸਹੂਲਤਾਂ ਦਿੰਦਾ ਹੈ ਤੇ ਦੇ ਰਿਹਾ ਹੈ।

 

ਦਿਵਿਆ ਦੀਆਂ ਗੱਲਾਂ ਨੂੰ ਕੇਜਰੀਵਾਲ ਲਗਾਤਾਰ ਸੁਣਦੇ ਰਹੇ ਤੇ ਆਖਰ ਉਨ੍ਹਾਂ ਨੇ ਦਿਵਿਆ ਨੂੰ ਸਫਾਈ ਦਿੰਦਿਆਂ ਕਿਹਾ ਕਿ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ, ਸਾਡੀ ਸਰਕਾਰ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹਨ। ੳੋੁਨ੍ਹਾਂ ਕਿਹਾ ਕਿ ਦਿੱਲੀ ਦੀ ਖੇਡ ਪਾਲਸੀ ਚ ਕਈ ਤਰ੍ਹਾਂ ਦੀਆਂ ਕਮੀਆਂ ਹਨ। ਅਸੀਂ ਉਨ੍ਹਾਂ ਨੂੰ ਠੀਕ ਕਰਨ ਦੀ ਕੋਸਿ਼ਸ਼ ਵੀ ਕੀਤੀ ਪਰ ਸੀਨੀਅਰ ਅਫਸਰਾਂ ਦੁਆਰਾ ਰੋਕ ਲਗਾ ਦਿੱਤੀ ਗਈ।

 

ਹਾਲਾਂਕਿ ਸਮਾਗਮ ਦੌਰਾਨ ਦਿੱਲੀ ਸਰਕਾਰ ਨੇ ਏਸ਼ੀਆਈ ਖੇਡਾਂ ਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇੱਕ ਕਰੋੜ ਰੁਪਏ ਦੇਣ ਦੀ ਗੱਲ ਕਹੀ। ਇਸ ਤੋਂ ਇਲਾਵਾ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 75 ਲੱਖ ਰੁਪਏ ਅਤੇ ਤਾਂਬੇ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦੀ ਗੱਲ ਕਹੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The wrestler Divya kakran charged the Kejriwal government