ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹੁਤਾ ਨੂੰ ਮਿਲਣ ਆਇਆ ਨੌਜਵਾਨ, ਪਿੰਡ ਵਾਲਿਆਂ ਨੇ ਦੋਨਾਂ ਦਾ ਚਾੜ੍ਹਿਆ ਕੁੱਟਾਪਾ

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਚ ਇਕ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ ਤੇ ਨੇੜੇ ਬੈਠੀ ਇਕ ਔਰਤ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ।

 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਰੱਖਤ ਨਾਲ ਬੰਨ੍ਹਿਆ ਨੌਜਵਾਨ ਕਿਸੇ ਹੋਰ ਪਿੰਡ ਤੋਂ ਇਸ ਪਿੰਡ ਦੀ ਇਕ ਵਿਆਹੁਤਾ ਔਰਤ ਨੂੰ ਮਿਲਣ ਲਈ ਆਇਆ ਸੀ। ਜਦੋਂ ਫੜਿਆ ਗਿਆ ਤਾਂ ਵਿਆਹੁਤਾ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਇੱਕ ਰੁੱਖ ਨਾਲ ਬੰਨ੍ਹਿਆ ਤੇ ਰੱਜ ਕੇ ਕੁੱਟਿਆ, ਨਾਲ ਹੀ ਵਿਆਹੁਤਾ ਦੀ ਵੀ ਚੰਗੀ ਕੁੱਟਮਾਰ ਕੀਤੀ। ਵਿਆਹੁਤਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਨੌਜਵਾਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

 

ਪੁਲਿਸ ਦਾ ਕਹਿਣਾ ਹੈ ਕਿ ਵਿਆਹੁਤਾ ਦੇ ਪਰਿਵਾਰ ਵਾਲਿਆਂ ਨੇ ਰਾਤ ਨੂੰ ਨੌਜਵਾਨ ਦੀ ਘਰ ਚ ਕੁੱਟਮਾਰ ਕੀਤੀ ਤੇ ਉਸਨੂੰ ਰੱਸੀ ਨਾਲ ਬੰਨ੍ਹ ਦਿੱਤਾ। ਸਵੇਰੇ ਸਾਰ ਹੀ ਨੌਜਵਾਨ ਨੂੰ ਘਰ ਦੇ ਸਾਹਮਣੇ ਦਰੱਖਤ ਨਾਲ ਬੰਨ੍ਹਿਆ ਤੇ ਫਿਰ ਕੁੱਟਿਆ ਗਿਆ। ਬਾਅਦ ਚ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਨੌਜਵਾਨ ਨੂੰ ਗੋਰਮੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

 

ਇਕ ਪਿੰਡ ਵਾਸੀ ਨੇ ਕੁੱਟਮਾਰ ਦੀ ਵੀਡੀਓ ਬਣਾਈ ਜੋ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦਾ ਨਾਮ ਜੀਤੂ ਹੈ, ਜਿਸ ਦੇ ਖਿਲਾਫ ਵਿਆਹੁਤਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਘਰ ਚ ਦਾਖਲ ਹੋ ਕੇ ਧਮਕੀ ਦੇਣ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The young man came to meet the married woman