ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਦਰ ਸਿੰਘ ਧੌਨੀ ਦੇ ਘਰ ਚੋਰੀ

ਮਹਿੰਦਰ ਸਿੰਘ ਧੌਨੀ ਦੇ ਘਰ ਚੋਰੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੌਨੀ ਦੀ ਕੋਠੀ ਤੋਂ ਚੋਰਾਂ ਨੇ ਐਲਸੀਡੀ ਚੋਰੀ ਕਰ ਲਈ। ਧੌਨੀ ਦੀ ਕੋਠੀ ਨੂੰ ਇਕ ਕੰਪਨੀ ਨੇ ਕਿਰਾਏ ਉਤੇ ਲੈ ਰੱਖਿਆ ਹੈ। ਕੋਠੀ ਦੇ ਕੇਅਰ ਟੇਕਰ ਦੇ ਬਿਆਨਾਂ ਉਤੇ ਸੈਕਟਰ 39 ਥਾਣਾ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੁੱਛਗਿੱਛ ਲਈ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

 

ਮਹਿੰਦਰ ਸਿੰਘ ਧੌਨੀ ਦੀ ਸਕੈਕਟਰ 104 ਵਿਚ ਕੋਠੀ ਹੈ। ਅਥਾਰਿਟੀ ਦੀ ਲਿਸਟ ਵਿਚ ਇਹ ਕੋਠੀ ਐਚਏ–24 ਸੈਕਟਰ 104 ਮਹਿੰਦਰ ਸਿੰਘ ਧੌਨੀ ਦੇ ਨਾਮ ’ਤੇ ਰਜਿਸਟ੍ਰੇਸ਼ਨ ਹੈ। ਇਹ ਕੋਠੀ 450 ਵਰਗ ਮੀਟਰ ਵਿਚ ਬਣੀ ਹੋਈ ਹੈ। ਜਦੋਂ ਮਹਿੰਦਰ ਸਿੰਘ ਧੌਨੀ ਦੀ ਕਪਤਾਨੀ ਵਿਚ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਤਾਂ ਇਹ ਕੋਠੀ ਲਈ ਗਈ ਸੀ। ਉਦੋਂ ਤੋਂ ਉਹ ਕੋਠੀ ਵਿਚ ਇਕ ਵਾਰ ਆਏ ਹਨ।

 

ਕੋਠੀ ਨੂੰ ਕੰਪਨੀ ਨੇ ਕਿਰਾਏ ਉਤੇ ਲੈ ਰੱਖਿਆ ਹੈ। ਕੋਠੀ ਵਿਚ ਮੁਰੰਮਤ ਦਾ ਕੰਮ ਚਲ ਰਿਹਾ ਹੈ। ਇਸ ਲਈ ਇਕ ਕਮਰੇ ਵਿਚ ਘਰੇਲੂ ਸਾਮਾਨ ਰੱਖਿਆ ਹੈ। ਕੇਅਰ ਟੈਕਰ ਵਿਕਰਮ ਸਿੰਘ ਕੋਠੀ ਦੀ ਦੇਖਰੇਖ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Theft reported at Noida Sector 104 house rented out by MS Dhoni