ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ (Lok Sabha Elections Results 2019) ਦੇ ਨਤੀਜਿਆਂ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਥੇ, ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤਿਰੂਵਨੰਤਪੁਰਮ ਤੋਂ ਕਾਂਗਰਸ ਸਾਂਸਦ ਸ਼ਸ਼ੀ ਥਰੂਰ (Shashi Tharoor) ਨੇ ਹਿੰਦੁਸਤਾਨ ਟਾਈਮਜ਼ ਨਾਲ ਖ਼ਾਸ ਇੰਟਰਵਿਊ ਵਿੱਚ ਦੱਸਿਆ ਕਿਵੇਂ ਨਰਿੰਦਰ ਮੋਦੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਰਾਹੁਲ ਗਾਂਧੀ ਨੂੰ ਕਿਉਂ ਪਾਰਟੀ ਦੀ ਅਗਵਾਈ ਜਾਰੀ ਰੱਖਣੀ ਚਾਹੀਦੀ ਹੈ।
ਨਰਿੰਦਰ ਮੋਦੀ ਨੂੰ ਇੰਨੀ ਵੱਡੀ ਜਿੱਤ ਕਿਵੇਂ ਹਾਸਲ ਹੋਈ?
ਇਸ ਪੱਧਰ 'ਤੇ ਕੋਈ ਵੀ ਮੁਲਾਂਕਣ ਪੂਰੀ ਤਰ੍ਹਾਂ ਨਾਲ ਕਾਲਪਨਿਕ ਹੋਵੇਗਾ। ਇਕ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਨੇ ਮਹੱਤਵਪੂਰਨ ਸੁਨੇਹਿਆਂ ਨੂੰ ਵਧੀਆ ਢੰਗ ਨਾਲ ਪ੍ਰਸਾਰਿਤ ਕੀਤਾ। ਉਨ੍ਹਾਂ ਨੇ ਛੇਤੀ ਇਹ ਫ਼ੈਸਲਾ ਕੀਤਾ ਕਿ ਉਨ੍ਹਾਂ ਦਾ 'ਚਿਹਰਾ' ਨਰਿੰਦਰ ਮੋਦੀ ਹੋਵੇਗਾ ਅਤੇ ਉਨ੍ਹਾਂ ਨੇ ਇਸ ਦੀ ਬਹੁਤ ਚੰਗੀ ਮਾਰਕੀਟਿੰਗ ਕੀਤੀ।
ਉਨ੍ਹਾਂ ਆਧੁਨਿਕ ਭਾਰਤੀ ਰਾਜਨੀਤਿਕ ਇਤਿਹਾਸ ਵਿੱਚ ਸਭ ਤੋਂ ਅਨੋਖੀ ਸ਼ਖ਼ਸੀਅਤ ਦਾ ਨਿਰਮਾਣ ਕੀਤਾ। ਸੈਂਕੜੇ ਸੋਸ਼ਲ ਮੀਡੀਆ ਯੋਧਿਆਂ, ਇੱਕ ਡਰਾਉਣੀ 'ਮੁੱਖਧਾਰਾ' ਮੀਡੀਆ, ਕੈਮਰਾਮੈਨ ਅਤੇ ਇਕ ਚਾਲਕ ਪ੍ਰਚਾਰ ਮਸ਼ੀਨਰੀ ਜਿਸ ਨੇ 24 ਘੰਟੇ ਕੰਮ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਬਹੁਤ ਸਾਰੀਆਂ ਵੱਡੀਆਂ ਯੋਜਨਾਵਾਂ ਦੀ ਮਾਰਕੀਟਿੰਗ ਨਾਲ ਬਹੁਤ ਵੱਡੀ ਸਫ਼ਲਤਾ ਮਿਲੀ। ਇਕ ਹੋਰ ਮੁੱਦਾ ਇਹ ਹੈ ਕਿ ਅਸੀਂ ਵੋਟਰਾਂ 'ਤੇ ਕੌਮੀ ਸੁਰੱਖਿਆ ਦੇ ਪ੍ਰਭਾਵ ਨੂੰ ਘੱਟ ਕਰਕੇ ਮਾਪਿਆ ਹੈ। ਇਹ ਦੱਖਣ ਦੀ ਤੁਲਨਾ ਵਿੱਚ ਉੱਤਰ ਵਿੱਚ ਜ਼ਿਆਦਾ ਸੱਚ ਹੈ।