ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ `ਚ 277 ਫ਼ਰਜ਼ੀ ਇੰਜਨੀਅਰਿੰਗ ਕਾਲਜ

ਦੇਸ਼ `ਚ 277 ਫ਼ਰਜ਼ੀ ਇੰਜਨੀਅਰਿੰਕ ਕਾਲਜ

ਦੇਸ਼ ਦੇ ਵੱਖ ਵੱਖ ਨਿੱਜੀ ਸੰਸਥਾਵਾਂ `ਚੋਂ ਇੰਜਨੀਅਰਿੰਗ ਦੀ ਡਿਗਰੀ ਹਾਸਲ ਕਰਨ ਵਾਲੇ ਨੌਜਵਾਨਾਂ ਦੇ ਲਈ ਡਰਨ ਵਾਲੀ ਖ਼ਬਰ ਹੈ। ਭਾਰਤ `ਚ 277 ਫ਼ਰਜ਼ੀ ਇੰਜਨੀਅਰਿੰਗ ਕਾਲਜ ਸਾਹਮਣੇ ਆਏ ਹਨ ਜੋ ਪੈਸਾ ਲੈ ਕੇ ਲੋਕਾਂ ਨੂੰ ਇੰਜਨੀਅਰਿੰਗ ਦੀ ਡਿਗਰੀ ਵੰਡ ਰਹੇ ਹਨ। ਇਨ੍ਹਾਂ `ਚੋਂ ਸਭ ਤੋਂ ਜਿ਼ਆਦਾ ਫਰਜੀ ਇੰਜਨੀਅਰਿੰਗ ਕਾਲਜ ਦਿੱਲੀ ਵਿਚ ਹਨ। ਇਸ ਦੇ ਨਾਲ ਹੀ ਉਤਰ ਪ੍ਰਦੇਸ਼, ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵੀ ਫ਼ਰਜ਼ੀ ਕਾਲਜਾਂ ਦੀ ਭਰਮਾਰ ਹੈ।


ਕਰਨਾਟਕ `ਚ 23, ਉਤਰ ਪ੍ਰਦੇਸ਼ `ਚ 22, ਹਰਿਆਣਾ `ਚ 18, ਮਹਾਰਾਸ਼ਟਰ `ਚ 16 ਅਤੇ ਤਮਿਲਨਾਡੂ `ਚ 11 ਫ਼ਰਜ਼ੀ ਇੰਜਨੀਅਰਿੰਗ ਕਾਲਜ ਹਨ। ਇਹ ਜਾਣਕਾਰੀ ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਸੱਤਿਆਪਾਲ ਸਿੰਘ ਨੇ ਸੰਸਦ `ਚ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਜਾਂ ਦੇ ਨਾਲ ਹੀ ਪੱਛਮੀ ਬੰਗਾਲ `ਚ 27 ਅਤੇ ਤੇਲੰਗਾਨਾ `ਚ 35 ਅਜਿਹੇ ਹੀ ਫਰਜੀ ਤਕਨੀਕੀ ਸੰਸਥਾਵਾਂ ਹਨ।ਇਹ ਸਾਰੀਆਂ ਫਰਜੀ ਸੰਸਥਾਵਾਂ ਆਲ ਇੰਡੀਆ ਕੌਸਲਿੰਗ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੀ ਮਨਜ਼ੂਰੀ ਦੇ ਕੋਰਸ ਚਲਾ ਰਹੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:there are 277 engineering colleges running without the approval of aicte in india