ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ਦੇ 14 ਪਿੰਡਾਂ ’ਚ ਹਾਈਡ੍ਰੋ–ਕਾਰਬਨ ਤੇਲ ਤੇ ਗੈਸ ਮਿਲਣ ਦੀ ਸੰਭਾਵਨਾ

ਯੂਪੀ ਦੇ 14 ਪਿੰਡਾਂ ’ਚ ਹਾਈਡ੍ਰੋ–ਕਾਰਬਨ ਤੇਲ ਤੇ ਗੈਸ ਮਿਲਣ ਦੀ ਸੰਭਾਵਨਾ

ਉੱਤਰ ਪ੍ਰਦੇਸ਼ (ਯੂਪੀ) ਤੇ ਲਖੀਮਪੁਰ ਦੇ 14 ਪਿੰਡਾਂ ’ਚ ਹਾਈਡ੍ਰੋ–ਕਾਰਬਨ ਤੇਲ ਤੇ ਗੈਸ ਮਿਲਣ ਦੀ ਸੰਭਾਵਨਾ ਹੈ। ਇਸ ਲਈ ਸਰਕਾਰ ਨੇ ਵੇਦਾਂਤਾ ਲਿਮਿਟੇਡ ਨੂੰ ਜ਼ਿੰਮੇਵਾਰੀ ਦਿੱਤੀ ਹੈ। ਕੰਪਨੀ ਦੇ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੁਣ ਇਨ੍ਹਾਂ ਪਿੰਡਾਂ ਦੇ ਵਾਸੀਆਂ ਨਾਲ ਮੀਟਿੰਗਾਂ ਕਰ ਰਹੇ ਹਨ।

 

 

ਕੰਪਨੀ ਲਗਭਗ 6 ਤੋਂ 9 ਮਹੀਨਿਆਂ ਤੱਕ ਸਰਵੇਖਣ ਕਰ ਕੇ ਖੂਹ ਪੁੱਟਣ ਲਈ ਸਥਾਨਾਂ ਦੀ ਸ਼ਨਾਖ਼ਤ ਕਰੇਗੀ। ਕੰਪਨੀ ਨੂੰ ਵੱਖੋ–ਵੱਖਰੇ ਵਿਭਾਗਾਂ ਦੀ ਪ੍ਰਵਾਨਗੀ ਲੈਣੀ ਹੋਵੇਗੀ।

 

 

ਵੇਦਾਂਤਾ ਕੰਪਨੀ ਦੇ ਅਧਿਕਾਰੀ ਜੀਤੇਂਦਰ ਲਾਲ ਨੇ ਦੱਸਿਆ ਕਿ ਲਗਭਗ 20 ਵਰ੍ਰੇ ਪਹਿਲਾਂ ONGC ਨੇ ਸਰਵੇਖਣ ਕਰਵਾਇਆ ਸੀ। ਤਦ ਪੁਵਾਇਆਂ ਖੇਤਰ ਦੇ ਚਾਰ ਤੇ ਲਖੀਮਪੁਰ ਦੇ 10 ਪਿੰਡਾਂ ਵਿੱਚ ਹਾਈਡ੍ਰੋ–ਕਾਰਬਨ ਤੇਲ ਤੇ ਗੈਸ ਮਿਲਣ ਦੀ ਸੰਭਾਵਨਾ ਜਾਗੀ ਸੀ।

 

 

ਹੁਣ 20 ਸਾਲਾਂ ਪਿੱਛੋਂ ਰੂਸ ਤੋਂ ਉਸ ਸਰਵੇਖਣ ਦੀ ਰਿਪੋਰਟ ਆਈ, ਤਾਂ ਪਤਾ ਲੱਗਾ ਕਿ ਦੋਵੇਂ ਜ਼ਿਲ੍ਹਿਆਂ ਦੇ ਸ਼ਨਾਖ਼ਤ ਕੀਤੇ 14 ਪਿੰਡਾਂ ਵਿੱਚ ਹਾਈਡ੍ਰੋ–ਕਾਰਬਨ ਤੇਲ ਤੇ ਗੈਸ ਮਿਲਣ ਦੀ ਸੰਭਾਵਨਾ 95 ਫ਼ੀ ਸਦੀ ਤੱਕ ਹੈ।

 

 

ਉਹ ਰਿਪੋਰਟ ਮਿਲਣ ਤੋਂ ਬਾਅਦ ਹੀ ਭਾਰਤ ਸਰਕਾਰ ਨੇ ਵੇਦਾਂਤਾ ਲਿਮਿਟੇਡ ਨੂੰ ਤੇਲ ਤੇ ਗੈਸ ਦੀ ਖੋਜ ਲਈ ਖੂਹ ਪੁੱਟਣ ਦੀ ਜ਼ਿੰਮੇਵਾਰੀ ਦਿੱਤੀ ਹੈ।

 

 

ਇਸ ਵੇਦਾਂਤਾ ਕੰਪਨੀ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਸ਼ਾਹਜਹਾਂਪੁਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਆ ਕੇ ਗੱਲਬਾਤ ਕੀਤੀ। ਇਸ ਤੋਂ ਬਾਅਦ ਏਡੀਐੱਮ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਪੁਵਾਇਆਂ ਦੇ ਨਾਹਿਲ ਪਿੰਡ ਪੁੱਜੇ, ਜਿੱਥੇ ਉਨ੍ਹਾਂ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:There may be Hydro Carbon Oil and Gas in UP s 14 villages