ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਭਾਰਤ 'ਚ 60 ਜਹਾਜ਼ਾਂ ਦੇ 12,828 ਯਾਤਰੀਆਂ ਦੀ ਹੋਈ ਥਰਮਲ ਜਾਂਚ, ਸਾਰੇ ਸੁਰੱਖਿਅਤ

ਕੋਰੋਨਾ ਵਾਇਰਸ: ਭਾਰਤ 'ਚ 60 ਜਹਾਜ਼ਾਂ ਦੇ 12,828 ਯਾਤਰੀਆਂ ਦੀ ਹੋਈ ਥਰਮਲ ਜਾਂਚ, ਸਾਰੇ ਸੁਰੱਖਿਅਤ

ਚੀਨ ਤੋਂ ਬਾਅਦ ਹੁਣ ਸਿੰਗਾਪੁਰ ਵਿੱਚ ਵੀ ਨੋਵੇਲ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਗੁਆਂਢੀ ਦੇਸ਼ਾਂ ਵਿੱਚ ਇਸ ਗੰਭੀਰ ਬਿਮਾਰੀ ਦੇ ਵਾਇਰਸ ਮਿਲਣ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਵਾਧੂ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ 12 ਹਜ਼ਾਰ ਤੋਂ ਵੱਧ ਜਹਾਜ਼ ਯਾਤਰੀਆਂ ਦੀ ਮਾਹਰਾਂ ਵੱਲੋਂ ਡੂੰਘਾਈ ਨਾਲ ਥਰਮਲ ਜਾਂਚ ਕੀਤੀ ਹੈ। ਸਿਹਤ ਮੰਤਰਾਲੇ ਅਨੁਸਾਰ, ਇਨ੍ਹਾਂ ਸਿਹਤ ਜਾਂਚਾਂ ਵਿੱਚ ਕਿਸੇ ਵੀ ਵਿਅਕਤੀ ਵਿੱਚ ਕੋਰੋਨਾ ਵਾਇਰਸ ਨਹੀਂ ਮਿਲਿਆ।

 

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ 60 ਜਹਾਜ਼ਾਂ ਦੇ ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ 60 ਜਹਾਜ਼ਾਂ ਵਿੱਚ ਸਵਾਰ ਸਾਰੇ 12 ਹਜ਼ਾਰ 828 ਯਾਤਰੀ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਪਾਏ ਗਏ ਹਨ। ਕੋਰੋਨਾ ਵਾਇਰਸ ਕਾਰਨ ਚੀਨ ਵਿੱਚ ਕਈ ਲੋਕਾਂ ਦੀ ਮੌਤ ਤੋਂ ਬਾਅਦ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਸਥਿਤੀ ਦਾ ਨੇੜਿਓਂ ਜਾਇਜ਼ਾ ਲੈ ਰਹੇ ਹਨ।

 

ਵੀਰਵਾਰ ਨੂੰ ਜਿਨੇਵਾ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਤੋਂ ਬਾਅਦ ਡਬਲਯੂਐਚਓ ਨੇ ਕਿਹਾ ਕਿ ਵਾਇਰਸ ਅਜੇ ਵੀ ਵੱਧ ਰਿਹਾ ਹੈ। ਵਾਇਰਸ ਦੇ ਫੈਲਣ ਦਾ ਅਸਲ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ, ਪਰ ਡਬਲਯੂਐਚਓ ਦੀ ਮੁਢਲੀ ਜਾਂਚ ਵਾਇਰਸ ਨੂੰ ਸਮੁੰਦਰੀ ਭੋਜਨ ਬਾਜ਼ਾਰ ਨਾਲ ਜੋੜਦੀ ਹੈ। 

 

ਕੋਰੋਨਾ ਵਾਇਰਸ, ਵਿਸ਼ਾਣੂਆਂ ਦੇ ਪਰਿਵਾਰ ਨਾਲ ਸਬੰਧਤ ਹੈ ਅਤੇ ਇਸ ਨਾਲ ਲੋਕ ਬਿਮਾਰ ਹੋ ਜਾਂਦੇ ਹਨ। ਇਹ ਵਾਇਰਸ ਜਾਨਵਰਾਂ ਵਿੱਚ ਊਠ, ਬਿੱਲੀ ਅਤੇ ਚਮਗਾਦੜ ਸਮੇਤ ਪਸ਼ੂਆਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਦੁਰਲੱਭ ਸਥਿਤੀ ਵਿੱਚ ਪਸ਼ੂ ਵਿੱਚ ਕੋਰੋਨਾ ਵਾਇਰਸ ਵੱਧ ਕੇ ਲੋਕਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ।

 


ਸਿਹਤ ਮੰਤਰਾਲੇ ਨੇ ਚੇਤਾਵਨੀ ਵਜੋਂ ਚੀਨ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਦਿੱਲੀ, ਮੁੰਬਈ ਅਤੇ ਕੋਲਕਾਤਾ ਹਵਾਈ ਅੱਡਿਆਂ 'ਤੇ ਥਰਮਲ ਸਕੈਨਰਾਂ ਰਾਹੀਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਅਨਾਊਸਮੈਂਟ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਹਿਯੋਗ ਨਾਲ ਜਹਾਜ਼ਾਂ ਵਿੱਚ ਕੀਤੀਆਂ ਜਾ ਰਹੀਆਂ ਹਨ। 

ਯਾਤਰੀਆਂ ਲਈ ਅਤੇ ਚੀਨ ਤੋਂ ਯਾਤਰਾ ਕਰਨ ਲਈ ਸਲਾਹ ਯਾਤਰਾ ਵੀ ਜਾਰੀ ਕੀਤੀ ਗਈ ਹੈ। ਇਹ ਮਸ਼ਵਰਾ ਸਿਹਤ ਮੰਤਰਾਲੇ ਦੀ ਵੈਬਸਾਈਟ 'ਤੇ ਉਪਲਬੱਧ ਹੈ। ਹੁਣ ਤੱਕ, ਚੀਨ, ਸਿੰਗਾਪੁਰ ਅਤੇ ਜਾਪਾਨ ਤੋਂ ਦਿੱਲੀ, ਮੁੰਬਈ ਅਤੇ ਕੋਲਕਾਤਾ ਹਵਾਈ ਅੱਡਿਆਂ 'ਤੇ 60 ਜਹਾਜ਼ਾਂ 'ਤੇ ਸਵਾਰ ਕੁਲ 12,828 ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thermal investigation of 12828 passengers of 60 aircraft in India in Corona virus case