ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਹੁੰ–ਚੁਕਾਈ ਸਮਾਰੋਹ ’ਚ ਕੇਜਰੀਵਾਲ ਨਾਲ ਮੰਚ ’ਤੇ ਹੋਣਗੇ ਇਹ 50 ਆਮ ਆਦਮੀ

ਸਹੁੰ–ਚੁਕਾਈ ਸਮਾਰੋਹ ’ਚ ਕੇਜਰੀਵਾਲ ਨਾਲ ਮੰਚ ’ਤੇ ਹੋਣਗੇ ਇਹ 50 ਆਮ ਆਦਮੀ

ਰਾਮਲੀਲਾ ਮੈਦਾਨ ’ਚ ਅੱਜ ਐਤਵਾਰ ਨੂੰ ਹੋਣ ਵਾਲੇ ਸਹੁੰ–ਚੁਕਾਈ ਸਮਾਰੋਹ ’ਆਮ ਆਦਮੀ ਪਾਰਟੀ’ ਵੱਡੇ ਪੱਧਰ ’ਤੇ ਆਯੋਜਿਤ ਕਰਨ ਜਾ ਰਹੀ ਹੈ। ਇਸ ਦੀ ਖ਼ਾਸੀਅਤ ਰਹੇਗੀ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੰਚ ’ਤੇ ਬੈਠਣ ਵਾਲੇ ਖ਼ਾਸ ਆਮ ਲੋਕ। ਪਾਰਟੀ ਨੇ ਸਫ਼ਾਈ ਕਰਮਚਾਰੀ, ਮੈਟਰੋ ਡਰਾਇਵਰ, ਕਿਸਾਨਾਂ ਸਮੇਤ 50 ਆਮ ਵਿਅਕਤੀਆਂ ਨੂੰ ਖ਼ਾਸ ਤੌਰ ’ਤੇ ਸੱਦਿਆ ਹੈ। ਇਨ੍ਹਾਂ ਸਾਰਿਆਂ ਨੇ ਦਿੱਲੀ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸਾਰੇ ਲੋਕ ਸਟੇਜ (ਮੰਚ) ਉੱਤੇ ਮੌਜੂਦ ਰਹਿਦਗੇ।

 

 

ਸ੍ਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਨਾਂਅ ਕਿਉਂਕਿ 'ਆਮ ਆਦਮੀ ਪਾਰਟੀ' ਹੈ, ਇਸੇ ਲਈ ਅੱਜ ਸਹੁੰ–ਚੁਕਾਈ ਸਮਾਰੋਹ 'ਚ ਆਮ ਆਦਮੀ ਨੂੰ ਸਟੇਜ ਉੱਤੇ ਪ੍ਰਮੁੱਖਤਾ ਦਿੱਤੀ ਜਾਵੇਗੀ।

 

 

ਸ੍ਰੀ ਕੇਜਰੀਵਾਲ ਨਾਲ ਸਟੇਜ ’ਤੇ ਕੁੱਲ 70 ਵਿਅਕਤੀ ਹੋਣਗੇ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਕੁੱਲ ਇੱਕ ਲੱਖ ਲੋਕ ਇਸ ਸਹੁੰ–ਚੁਕਾਈ ਸਮਾਰੋਹ ’ਚ ਮੌਜੂਦ ਰਹਿਣਗੇ।

 

 

ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਮਨੀਸ਼ ਸਿਸੋਦੀਆ ਨੇ ਕੱਲ੍ਹ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਸੀ ਕਿ ਸਹੁੰ–ਖੁਕਾਈ ਸਮਾਰੋਹ ਲਈ ਸਿੱਖਿਆ, ਸਿਹਤ, ਟ੍ਰਾਂਸਪੋਰਟ ਸਮੇਤ ਸਾਰੇ ਖੇਤਰਾਂ ਨਾਲ ਜੁੜੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।

 

 

ਉਨ੍ਹਾਂ ਕਿਹਾ ਕਿ ਸਹੁੰ–ਚੁਕਾਈ ਸਮਾਰੋਹ ’ਚ ਉਹੀ ਲੋਕ ਸ਼ਾਮਲ ਹੋਣਗੇ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਦਿੱਲੀ ਨੂੰ ਬਣਾਉਣ ਤੇ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਪਾਰਟੀ ਨੂੰ ਆਸ ਹੈ ਕਿ ਪਿਛਲੀ ਵਾਰ ਵਾਂਗ ਐਤਕੀਂ ਵੀ ਪੂਰਾ ਰਾਮਲੀਲਾ ਮੈਦਾਨ ਭਰ ਜਾਵੇਗਾ।

 

 

ਸ੍ਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਇਹ ਤੈਅ ਕੀਤਾ ਹੈ ਕਿ ਸਹੁੰ–ਚੁਕਾਈ ਸਮਾਰੋਹ ’ਚ ਦਿੱਲੀ ਦੇ ਉਨ੍ਹਾਂ ਹੀ ਲੋਕਾਂ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦਿਆ ਜਾਵੇਗਾ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਦਿੱਲੀ ਨੂੰ ਅੱਗੇ ਵਧਾਇਆ ਹੈ।

 

 

ਅੱਜ ਦੇ ਸਹੁੰ–ਚੁਕਾਈ ਸਮਾਰੋਹ ਤੋਂ ਬਾਅਦ ਇੱਕ ਹੋਰ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵਪਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These 50 common people to share stage with Arvind Kejriwal during oath taking ceremony