ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹਨ ਭਾਰਤ ਦੇ 9 ਸਥਾਨ, ਜਿੱਥੇ ਹੈ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਖ਼ਤਰਾ

ਇਹ ਹਨ ਭਾਰਤ ਦੇ 9 ਸਥਾਨ, ਜਿੱਥੇ ਹੈ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਖ਼ਤਰਾ

ਭਾਰਤ ’ਚ 9 ਅਜਿਹੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਇਸ ਵੇਲੇ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਖ਼ਤਰਾ ਬਣਿਆ ਹੈ। ਇਹ ਥਾਵਾਂ ਹਨ: ਦਿੱਲੀ, ਨਿਜ਼ਾਮੁੱਦੀਨ (ਦਿੱਲੀ), ਦਿਲਸ਼ਾਦ ਗਾਰਡਨ (ਦਿੱਲੀ), ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਕੇਰਲ, ਉੱਤਰ ਪ੍ਰਦੇਸ਼ ਸੂਬੇ ਅਤੇ ਉੱਤਰ ਪ੍ਰਦੇਸ਼ ਦਾ ਸ਼ਹਿਰ ਮੇਰਠ।

 

 

ਦਰਅਸਲ ਇਕੱਲੇ ਦਿੱਲੀ ਸ਼ਹਿਰ ’ਚ ਹੁਣ ਤੱਕ 120 ਕੋਰੋਨਾ–ਪਾਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਦੇ ਨਿਜ਼ਾਮੁੱਦੀਨ ਇਲਾਕੇ ’ਚ ਹਾਲੇ ਸੈਂਕੜੇ ਸੰਭਾਵੀ ਮਰੀਜ਼ਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਉੱਥੋਂ ਦੇ ਇਸਲਾਮਿਕ ਮਰਕਜ਼ ’ਚ ਹੁਣ ਤੱਕ 91 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਧਰ ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਵੀ 11 ਮਾਮਲੇ ਸਾਹਮਣੇ ਆਏ ਹਨ।

 

 

ਇੰਝ ਹੀ ਰਾਜਸਥਾਨ ’ਚ ਹੁਣ ਤੱਕ 93 ਮਾਮਲੇ ਸਾਹਮਣੇ ਆਏ ਹਨ; ਗੁਜਰਾਤ ’ਚ 73, ਮਹਾਰਾਸ਼ਟਰ ’ਚ 302, ਕੇਰਲ ’ਚ 215 ਤੇ ਉੱਤਰ ਪ੍ਰਦੇਸ਼ ’ਚ 101 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਤਰ ਪ੍ਰਦੇਸ਼ ਦੇ ਇਕੱਲੇ ਮੇਰਠ ਸ਼ਹਿਰ ’ਚ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਦੇ 19 ਮਾਮਲੇ ਸਾਹਮਣੇ ਆਏ ਹਨ।

 

 

ਕੋਰੋਨਾ ਦਾ ਕਹਿਰ ਭਾਵੇਂ ਭਾਰਤ ’ਚ ਵਧਦਾ ਜਾ ਰਿਹਾ ਹੈ ਪਰ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇਸ ਵਾਇਰਸ ਦੀ ਲਾਗ ਦੀ ਰਫ਼ਤਾਰ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਮੱਠੀ ਹੈ।

 

 

ਪਰ ਹਾਲੇ ਕਮਿਊਨਿਟੀ ਟ੍ਰਾਂਸਮਿਸ਼ਨ, ਜਿਸ ਨੂੰ ਕੋਰੋਨਾ ਦਾ ਤੀਜਾ ਗੇੜ ਵੀ ਆਖਦੇ ਹਨ, ਹਾਲੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਫਿਰ ਵੀ ਉਪਰੋਕਤ 9 ਹੌਟ–ਸਪੌਟਸ ਨੇ ਸਰਕਾਰ ਨੂੰ ਵਖ਼ਤ ਪਾ ਕੇ ਰੱਖਿਆ ਹੋਇਆ ਹੈ।

 

 

ਦਿਲਸ਼ਾਦ ਗਾਰਡਨ ਇਲਾਕੇ ’ਚ ਬੀਤੀ 10 ਮਾਰਚ ਨੂੰ ਸਊਦੀ ਅਰਬ ਤੋਂ ਇੱਕ ਔਰਤ ਆਪਣੇ ਪੁੱਤਰ ਨਾਲ ਪਰਤੀ ਸੀ। ਥੋੜ੍ਹੇ ਦਿਨਾਂ ਪਿੱਛੋਂ ਹੀ ਉਸ ਦੀ ਤਬੀਅਤ ਖ਼ਰਾਬ ਹੋਈ ਸੀ। ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਸ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ। ਬਾਅਦ ’ਚ ਔਰਤ ਦੇ ਪੁੱਤਰ, ਉਸ ਨੂੰ ਹਵਾਈ ਅੱਡੇ ’ਤੇ ਲੈਣ ਗਏ ਰਿਸ਼ਤੇਦਾਰ ਅਤੇ ਵੇਖਣ ਵਾਲੇ ਡਾਕਟਰ ਸਮੇਤ 11 ਵਿਅਕਤੀ ਕੋਰੋਨਾ–ਪਾਜ਼ਿਟਿਵ ਮਿਲੇ। ਇਸ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਛੂਤ ਵੱਡੇ ਪੱਧਰ ਉੱਤੇ ਫੈਲੀ ਹੋਵੇਗੀ।

 

 

ਦਿੱਲੀ ਦੇ ਨਿਜ਼ਾਮੁੱਦੀਨ ਦੇ ਇਸਲਾਮਿਕ ਮਰਕਜ਼ ’ਚ ਲਗਭਗ 1,700 ਧਾਰਮਿਕ ਇਕੱਠ ਲਈ ਇਕੱਠੇ ਹੋਏ ਸਨ। ਇਨ੍ਹਾਂ ਲੋਕਾਂ ਦੇ ਸੰਪਰਕ ’ਚ ਆਉਣ ਨਾਲ ਹੋਰ ਲੋਕ ਵੀ ਇਸ ਵਾਇਰਸ ਦੀ ਲਪੇਟ ’ਚ ਆ ਗਏ। ਹੁਣ ਤੱਕ ਇਸ ਮਰਕਜ਼ ਨਾਲ ਸਬੰਧਤ 91 ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਜਾ ਚੁੱਕੇ ਹਨ ਤੇ ਕੁੱਲ 300 ਦੇ ਲਗਭਗ ਵਿਅਕਤੀਆਂ ’ਚ ਕੋਰੋਨਾ ਦੇ ਲੱਛਣ ਪਾਏ ਗਏ ਹਨ; ਉਨ੍ਹਾਂ ਦੇ ਟੈਸਟ ਚੱਲ ਰਹੇ ਹਨ।

 

 

ਮਹਾਰਾਸ਼ਟਰ ’ਚ ਸਭ ਤੋਂ ਵੱਧ ਮਾਮਲੇ ਮੁੰਬਈ ਤੇ ਪੁਣੇ ’ਚ ਪਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These are 9 places where highest danger of Corona Virus