ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹਨ PM ਨਰਿੰਦਰ ਮੋਦੀ ਦੇ ਸਾਰੇ ਕੈਬਿਨੇਟ ਤੇ ਰਾਜ ਮੰਤਰੀਆਂ ਦੇ ਨਾਮ

ਇਹ ਹਨ PM ਨਰਿੰਦਰ ਮੋਦੀ ਦੇ ਸਾਰੇ ਕੈਬਿਨੇਟ ਤੇ ਰਾਜ ਮੰਤਰੀਆਂ ਦੇ ਨਾਮ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਨਵੀਂ ਕੈਬਿਨੇਟ ਵਿੱਚ ਇਸ ਵਾਰ ਬਹੁਤ ਸਾਰੇ ਮੰਤਰੀ ਅਜਿਹੇ ਹਨ, ਜਿਨ੍ਹਾਂ ਪਹਿਲੀ ਵਾਰ ਇਹ ਅਹੁਦਾ ਸੰਭਾਲਿਆ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਤੇ ਉਸ ਦਾ ਗੱਠਜੋੜ ਐੱਨਡੀਏ ਬਹੁਤ ਭਾਰੀ ਬਹੁਮੱਤ ਨਾਲ ਸੱਤਾ ’ਚ ਆਏ ਹਨ। ਪੰਜਾਬ ਦੇ ਦੋ ਐੱਮਪੀਜ਼ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ੍ਰੀ ਸੋਮ ਪ੍ਰਕਾਸ਼ ਤੇ ਸ੍ਰੀ ਹਰਦੀਪ ਸਿੰਘ ਪੁਰੀ (ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਤੋਂ ਹਾਰੇ ਸਨ) ਨੇ ਸਹੁੰ ਚੁੱਕੀ ਹੈ।

 

 

ਅੱਜ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਸ੍ਰੀ ਰਾਜਨਾਥ ਸਿੰਘ, ਸ੍ਰੀ ਨਿਤਿਨ ਗਡਕਰੀ ਤੇ ਸ੍ਰੀ ਅਮਿਤ ਸ਼ਾਹ ਨੇ ਇੱਕ ਵਿਸ਼ਾਲ ਸਮਾਰੋਹ ਦੌਰਾਨ ਆਪੋ–ਆਪਣੇ ਅਹੁਦਿਆਂ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ।

 

 

ਸ੍ਰੀ ਅਮਿਤ ਸ਼ਾਹ ਪਹਿਲੀ ਵਾਰ ਮੰਤਰੀ ਬਣੇ ਹਨ। ਉਨ੍ਹਾਂ ਨਾਲ ਰਵੀ ਸ਼ੰਕਰ ਪ੍ਰਸਾਦ, ਪੀਯੂਸ਼ ਗੋਇਲ, ਸਮ੍ਰਿਤੀ ਈਰਾਨੀ, ਨਿਰਮਲਾ ਸੀਤਾਰਮਨ, ਕਿਰਨ ਰਿਜਿਜੂ, ਰਾਜਨਾਥ ਸਿੰਘ, ਨਿਤਿਨ ਗਡਕਰੀ, ਧਰਮੇਂਦਰ ਪ੍ਰਧਾਨ, ਡਾ. ਹਰਸ਼ਵਰਧਨ ਨੇ ਵੀ ਸਹੁੰ ਚੁੱਕੀ ਹੈ।

ਇਹ ਹਨ PM ਨਰਿੰਦਰ ਮੋਦੀ ਦੇ ਸਾਰੇ ਕੈਬਿਨੇਟ ਤੇ ਰਾਜ ਮੰਤਰੀਆਂ ਦੇ ਨਾਮ

 

ਇਨ੍ਹਾਂ ਤੋਂ ਇਲਾਵਾ ਐੱਸ ਜੈਸ਼ੰਕਰ, ਕ੍ਰਿਸ਼ਨ ਪਾਲ ਗੁਰਜਰ, ਸ੍ਰੀਪਦ ਨਾਇਕ, ਨਰੇ਼ਦਰ ਸਿੰਘ ਤੋਮਰ, ਸੁਰੇਸ਼ ਪ੍ਰਭੂ, ਰਾਓ ਇੰਦਰਜੀਤ ਸਿੰਘ, ਵੀ ਕੇ ਸਿੰਘ, ਅਰਜੁਨ ਰਾਮ ਮੇਘਵਾਲ, ਰਾਮ ਵਿਲਾਸ ਪਾਸਵਾਨ, ਹਰਸਿਮਰਤ ਕੌਰ ਬਾਦਲ, ਡੀਵੀ ਸਦਾਨੰਦ ਗੌੜਾ, ਬਾਬੁਲ ਸੁਪ੍ਰਿਓ, ਪ੍ਰਕਾਸ਼ ਜਾਵਡੇਕਰ, ਰਾਮਦਾਸ ਅਠਾਵਲੇ, ਜੀਤੇਂਦਰ ਸਿੰਘ, ਨਿਰੰਜਣ ਜਿਓਤੀ, ਪਰਸ਼ੋਤਮ ਰੁਪਾਲਾ, ਥਾਵਰ ਚੰਦ ਗਹਿਲੋਤ ਨੇ ਵੀ ਸਹੁੰ ਚੁੱਕੀ ਹੈ।

 

 

ਪਹਿਲੀ ਵਾਰ ਹਲਫ਼ ਲੈਣ ਵਾਲੇ ਮੰਤਰੀਆਂ ਵਿੱਚ ਇਹ ਸ਼ਾਮਲ ਹਨ: ਰਤਨ ਲਾਲ ਕਟਾਰੀਆ, ਰਮੇਸ਼ ਪੋਖਰੀਆਲ ਨਿਸ਼ੰਕ, ਆਰਸੀਪੀ ਸਿੰਘ, ਜੀ. ਕਿਸ਼ਨ ਰੈੱਡੀ, ਸੁਰੇਸ਼ ਅੰਗਦੀ, ਏ ਰਵਿੰਦਰਨਾਥ, ਕੈਲਾਸ਼ ਚੌਧਰੀ, ਪ੍ਰਹਲਾਦ ਜੋਸ਼ੀ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਸੁਬਰਤ ਪਾਠਕ, ਦੋਬੋਸ਼੍ਰੀ ਚੌਧਰੀ ਤੇ ਰੀਟਾ ਬਹੁਗੁਣਾ ਜੋਸ਼ੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These are PM Narendra Modi s all Cabinet and State Ministers