ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਦੇ ਰਾਹ ਵਿਚਲੇ ਅੜਿੱਕੇ

ਇਹ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਦੇ ਰਾਹ ਵਿਚਲੇ ਅੜਿੱਕੇ

[ ਇਸ ਖ਼ਬਰ ਦਾ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

ਦਰਅਸਲ, ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਵੱਲੋਂ ਡੇਰਾ ਸਿਰਸਾ ਦੇ ਮੁਖੀ ਦੀ ਅਰਜ਼ੀ ਉੱਤੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸਿਰਸਾ ਦੇ ਡਿਪਟੀ ਕਮਿਸ਼ਨਰ ਦੀਆਂ ਸਿਫ਼ਾਰਸ਼ਾਂ ਉੱਤੇ ਜ਼ਰੂਰ ਗ਼ੌਰ ਕਰਨਾ ਪਵੇਗਾ।

 

 

ਉੱਧਰ ਸਿਰਸਾ ਦੇ ਐੱਸਪੀ ਅਰੁਣ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਦੋ ਟੀਮਾਂ ਤੇ ਮਾਲ ਅਧਿਕਾਰੀਆਂ ਨੇ ਖ਼ੁਦ ਜਾ ਕੇ ਡੇਰੇ ਦੇ ਫ਼ਾਰਮ ਤੇ ਉੱਥੋਂ ਦੀ ਜ਼ਮੀਨ ਨੂੰ ਬਾਕਾਇਦਾ ਚੈੱਕ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ।

 

 

ਉੱਧਰ ਹਰਿਆਣਾ ਦਾ ਕੈਦੀਆਂ ਦੇ ਚੰਗੇ ਵਿਵਹਾਰ (ਅਸਥਾਈ ਰਿਹਾਈ) ਬਾਰੇ ਕਾਨੂੰਨ ਅਨੁਸਾਰ – ‘ਜੇ ਸੂਬਾ ਸਰਕਾਰ ਇਸ ਮਾਮਲੇ ਨੂੰ ਸੰਤੁਸ਼ਟ ਹੋਵੇ ਕਿ ਜੇ ਕਿਸੇ ਕੈਦੀ ਦੀ ਆਪਣੀ ਮਾਲਕੀ ਵਾਲੀ ਜਾਂ ਉਸ ਦੇ ਪਿਤਾ ਦੀ ਜ਼ਮੀਨ ਉੱਤੇ ਹਲ ਵਾਹੁਣ, ਬਿਜਾਈ ਜਾਂ ਵਾਢੀ ਕਰਨ ਲਈ ਪੈਰੋਲ ਉੱਤੇ ਅਸਥਾਈ ਰਿਹਾਈ ਦੀ ਜ਼ਰੂਰਤ ਹੋਵੇ, ਤਾਂ ਉਸ ਕੈਦੀ ਦੀ ਅਰਜ਼ੀ ਮਨਜ਼ੂਰ ਕੀਤੀ ਜਾ ਸਕਦੀ ਹੈ।’

 

 

ਚੰਡੀਗੜ੍ਹ ਸਥਿਤ ਇੱਕ ਅਧਿਕਾਰੀ ਨੇ ਦੱਸਿਆ ਕਿ – ‘ਡੇਰਾ ਸਿਰਸਾ ਕੋਲ ਤਾਂ ਖੇਤੀਬਾੜੀ ਕਰਨ ਲਈ ਵਾਧੂ ਤੇ ਯੋਗ ਵਿਅਕਤੀ ਹਨ। ਪਿਛਲੇ ਸਾਲ ਵੀ ਕਿਸੇ ਨੇ ਉਸ ਜ਼ਮੀਨ ਉੱਤੇ ਖੇਤੀ ਕੀਤੀ ਹੋਵੇਗੀ? ਕੀ ਮਾਲ ਰਿਕਾਰਡ ਮੁਤਾਬਕ ਗੁਰਮੀਤ ਰਾਮ ਰਹੀਮ ਹੀ ਉਸ ਜ਼ਮੀਨ ਦਾ ਅਸਲ ਮਾਲਕ ਹੈ? ਰਾਮ ਰਹੀਮ ਦੀ ਪੈਰੋਲ–ਅਰਜ਼ੀ ਮਨਜ਼ੂਰ ਕਰਨ ਤੋਂ ਪਹਿਲਾਂ ਇਨ੍ਹਾਂ ਸਾਰੇ ਪੱਖਾਂ ਦਾ ਨਿਰੀਖਣ ਕੀਤਾ ਜਾਵੇਗਾ।’

 

 

ਫਿਰ ਅਧਿਕਾਰੀਆਂ ਦਾ ਹੁਣ ਇਹ ਵੀ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਦੀ ਡੇਰੇ ਵਿੱਚ ਮੌਜੂਦਗੀ ਤੋਂ ਸ਼ਰਧਾਲੂ ਭੜਕ ਵੀ ਸਕਦੇ ਹਨ। ਦੂਜੇ ਹੁਣੇ ਪਿੱਛੇ ਜਿਹੇ ਇੱਕ ਡੇਰਾ ਪ੍ਰੇਮੀ ਮਹਿੰਦਰ ਪਾਲ ਸਿੰਘ ਬਿੱਟੂ ਦਾ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਕਤਲ ਹੋਇਆ ਹੈ। ਇਸੇ ਲਈ ਹਰਿਆਣਾ ਦੇ ਅਧਿਕਾਰੀ ਇਨ੍ਹਾਂ ਸਾਰੇ ਤੱਥਾਂ ਦਾ ਖਿ਼ਆਲ ਰੱਖ ਕੇ ਹੀ ਕੋਈ ਅੰਤਿਮ ਫ਼ੈਸਲਾ ਲੈਣਗੇ।

ਇਹ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਦੇ ਰਾਹ ਵਿਚਲੇ ਅੜਿੱਕੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These are the obstacles in the way of Dera Sirsa Head parole to be approved