ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ–ਅਮਰੀਕਾ ਤਣਾਅ ਦੇ ਭਾਰਤ ’ਤੇ ਪੈਣਗੇ ਇਹ ਅਸਰ

ਈਰਾਨ–ਅਮਰੀਕਾ ਤਣਾਅ ਦੇ ਭਾਰਤ ’ਤੇ ਪੈਣਗੇ ਇਹ ਅਸਰ

ਈਰਾਨ–ਅਮਰੀਕਾ ਤਣਾਅ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਫ਼ਗ਼ਾਨਿਸਤਾਨ ਤੋਂ ਆਪਣੀ ਫ਼ੌਜ ਨਾ ਹਟਾਉਣ ਦਾ ਇੱਕ ਵੱਡਾ ਬਹਾਨਾ ਮਿਲ ਗਿਆ ਹੈ। ਘਰੇਲੂ ਸਿਆਸੀ ਦਬਾਅ ਤੇ ਚੋਣ ਪੈਂਤੜਿਆਂ ਕਾਰਨ ਸ੍ਰੀ ਟਰੰਪ ਪਿਛਲੇ ਸਾਲ ਤਾਲਿਬਾਨ ਨਾਲ ਗੱਲਬਾਤ ਕਰਦੇ ਰਹੇ ਤੇ ਅਫ਼ਗ਼ਾਨਿਸਤਾਨ ’ਚਾ ਮੌਜੂਦ 14,000 ਅਮਰੀਕੀ ਫ਼ੌਜੀਆਂ ਨੂੰ ਵਾਪਸ ਸੱਦਣ ਦੀ ਵਕਾਲਤ ਕਰਦੇ ਰਹੇ

 

 

ਪਰ ਭਾਰਤੀ ਏਜੰਸੀਆਂ ਨੂੰ ਪਹਿਲਾਂ ਤੋਂ ਇਹ ਖ਼ਦਸ਼ਾ ਸੀ ਕਿ ਅਮਰੀਕਾ ਨੇੜ–ਭਵਿੱਖ ’ਚ ਅਫ਼ਗ਼ਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਵਾਪਸ ਨਹੀਂ ਸੱਦੇਗਾ। ਅਜਿਹੇ ਹਾਲਾਤ ਦਾ ਅਸਰ ਯਕੀਨੀ ਤੌਰ ’ਤੇ ਭਾਰਤ ਉੱਤੇ ਪਵੇਗਾ।

 

 

ਭਾਰਤ ਅਸਲ ’ਚ ਸ਼ੁਰੂ ਤੋਂ ਹੀ ਅਫ਼ਗ਼ਾਨਿਸਤਾਨ ਦਾ ਸਾਥ ਦੇ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ’ਚ ਕਈ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਉਣ ’ਚ ਡੂੰਘੀ ਦਿਲਚਸਪੀ ਰੱਖਦੇ ਹਨ।

 

 

ਅਮਰੀਕਾ–ਈਰਾਨ ਵਿਚਲੇ ਤਣਾਅ ਕਾਰਨ ਭਾਰਤ ’ਚ ਤੇਲ ਕੀਮਤਾਂ ’ਚ ਵੱਡੇ ਉਛਾਲ਼ ਆ ਸਕਦੇ ਹਨ। ਜਦੋਂ ਤੇਲ ਕੀਮਤਾਂ ਵਧਦੀਆਂ ਹਨ, ਤਾਂ ਯਕੀਨੀ ਤੌਰ ਉੱਤੇ ਟਰਾਂਸਪੋਰਟ ਤੇ ਢੋਆ–ਢੁਆਈ ਵੀ ਮਹਿੰਗੀ ਹੋ ਜਾਂਦੀ ਹੈ ਤੇ ਸਭ ਚੀਜ਼ਾਂ ਮਹਿੰਗੀਆਂ ਹੋਣ ਲੱਗਦੀਆਂ ਹਨ।

 

 

ਈਰਾਨ ਨਾਲ ਪੈਦਾ ਹੋਏ ਗੰਭੀਰ ਕਿਸਮ ਦੇ ਤਣਾਅ ਕਾਰਨ ਸ੍ਰੀ ਟਰੰਪ ਨੂੰ ਹੁਣ ਅਫ਼ਗ਼ਾਨਿਸਤਾਨ ’ਚੋਂ ਆਪਣੀਆਂ ਫ਼ੌਜਾਂ ਵਾਪਸ ਨਾ ਸੱਦਣ ਦਾ ਇੱਕ ਵੱਡਾ ਕਾਰਨ ਮਿਲ ਗਿਆ ਹੈ। ਇਸ ਤੋਂ ਪਹਿਲਾਂ 2009 ’ਚ ਬਰਾਕ ਓਬਾਮਾ ਦੀ ਸਰਕਾਰ ਵੇਲੇ ਤੋਂ ਅਫ਼ਗ਼ਾਨਿਸਤਾਨ ’ਚੋਂ ਫ਼ੌਜਾਂ ਘਟਾਉਣ ਦੀ ਗੱਲ ਚੱਲ ਰਹੀ ਹੈ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਅਮਰੀਕਾ ਦਾ ਅਜਿਹਾ ਫ਼ੈਸਲਾ ਟਲ਼ਦਾ ਰਿਹਾ ਹੈ।

 

 

ਸਾਲ 2017 ’ਚ ਟਰੰਪ ਸਰਕਾਰ ਨੇ ਪਾਕਿਸਤਾਨ ਦੀ ਹਮਾਇਤ ਨਾਲ ਅੱਗੇ ਵਧਦੇ ਰਹੇ ਤਾਲਿਬਾਨ, ਇਸਲਾਮਿਕ ਸਟੇਟ ਤੇ ਅਲ–ਕਾਇਦਾ ਜਿਹੇ ਅੱਤਵਾਦੀ ਗੁੱਟ ਖ਼ਤਮ ਕਰਨ ਦੇ ਨਾਂਅ ਉੱਤੇ ਆਪਣੇ ਹਜ਼ਾਰਾਂ ਫ਼ੌਜੀ ਭੇਜ ਦਿੱਤੇ ਸਨ। ਅਫ਼ਗ਼ਾਨਿਸਤਾਨ ਦੀ ਫ਼ੌਜ ਨੂੰ ਟ੍ਰੇਨਿੰਗ ਦੇਣ ਦੇ ਬਹਾਨੇ ਵੀ ਅਮਰੀਕੀ ਫ਼ੌਜ ਵੱਖੋ–ਵੱਖਰੇ ਇਲਾਕਿਆਂ ’ਚ ਤਾਇਨਾਤ ਰਹੀ।

 

 

ਪਿਛਲੇ ਸਾਲ ਤੋਂ ਆਮ ਅਮਰੀਕਨਾਂ ਦੇ ਦਬਾਅ ਕਾਰਨ ਅਫ਼ਗ਼ਾਨਿਸਤਾਨ ’ਚੋਂ ਫ਼ੌਜ ਹਟਾਉਣ ਪ੍ਰਤੀ ਸ੍ਰੀ ਟਰੰਪ ਨੇ ਕੁਝ ਗੰਭੀਰਤਾ ਵਿਖਾਉਣੀ ਸ਼ੁਰੂ ਕੀਤੀ ਸੀ। ਤਾਲਿਬਾਨ ਨਾਲ ਇਸੇ ਲਈ ਗੱਲਬਾਤ ਦੇ ਕਈ ਗੇੜ ਵੀ ਹੋਏ।

 

 

ਹੁਣ ਅੱਤਵਾਦ ਦਾ ਧੁਰਾ ਮੰਨੇ ਜਾਣ ਵਾਲੀ ਅਫ਼ਗ਼ਾਨਸਤਾਨ–ਪਾਕਿਸਤਾਨ ਸਰਹੰਦ ਉੱਤੇ ਕਈ ਨਵੀਆਂ ਸਮੀਕਰਣਾਂ ਬਣਨਗੀਆਂ। ਇਸ ਦਾ ਅਸਰ ਭਾਰਤ ਦੇ ਜੰਗੀ ਤੇ ਸੁਰੱਖਿਆ ਮਾਮਲਿਆਂ ਉੱਤੇ ਪਵੇਗਾ। ਅਫ਼ਗ਼ਾਨਿਸਤਾਨ ’ਚ ਫ਼ੌਜ ਨੂੰ ਕਾਇਮ ਰੱਖ ਕੇ ਅਮਰੀਕਾ ਇੱਕੋ ਵੇਲੇ ਰੂਸ, ਚੀਨ ਤੇ ਈਰਾਨ ਉੱਤੇ ਪੂਰੀ ਨਜ਼ਰ ਰੱਖ ਸਕਦਾ ਹੈ।

 

 

ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਕਾਰਨ ਅਫ਼ਗ਼ਾਨਿਸਤਾਨ ਤੇ ਪਾਕਿਸਤਾਨ 'ਚ ਪ੍ਰਫ਼ੁੱਲਤ ਹੋ ਰਹੇ ਅੱਤਵਾਦ ਨੂੰ ਵੀ ਹੱਲਾਸ਼ੇਰੀ ਮਿਲ ਸਕਦੀ ਹੈ ਤੇ ਉਸ ਦਾ ਵੀ ਅਸਰ ਭਾਰਤ ਉੱਤੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਪੈ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These Effects on India due to Iran US Tension