ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਡੀ ਬਿਲਡਿੰਗ ਲਈ ਤੈਅ ਇਨ੍ਹਾਂ ਦਵਾਈਆਂ ਦੇ ਹੋ ਸਕਦੇ ਨੇ ਇਹ ਨੁਕਸਾਨ

ਸਰੀਰਕ ਪੱਠੇ ਮਜ਼ਬੂਤ ਬਣਾਉਣ ਲਈ ਸਿਰਫ਼ ਕੁਦਰਤੀ ਤਰੀਕੇ ਹੀ ਵਰਤੋ

ਨੌਜਵਾਨਾਂ ਨੂੰ ਕਦੇ ਵੀ ਕਿਸੇ ਮਾਹਿਰ ਦੀ ਸਲਾਹ ਤੋਂ ਬਗ਼ੈਰ ਬਾਡੀ–ਬਿਲਡਿੰਗ ਲਈ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਬਾਜ਼ਾਰ ਵਿੱਚ ਮਿਲਣ ਵਾਲੀਆਂ ਅਜਿਹੀਆਂ ਦਵਾਈਆਂ ਵਿੱਚ ਅਕਸਰ ਸਟੀਰਾਇਡ ਤੇ ਅਜਿਹੇ ਹੋਰ ਖ਼ਤਰਨਾਕ ਰਸਾਇਣ ਮਿਲੇ ਹੁੰਦੇ ਹਨ; ਜੋ ਮਨੁੱਖੀ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੋ ਸਕਦੇ ਹਨ।

 

 

ਏਮਸ ਦੇ ਡਾਕਟਰ ਅਰੁਣ ਪਾਂਡੇ ਨੇ ਉਨ੍ਹਾਂ ਕੁਝ ਦਵਾਈਆਂ ਬਾਰੇ ਦੱਸਿਆ, ਜਿਹੜੀਆਂ ਆਮ ਤੌਰ ਉੱਤੇ ਬਾਜ਼ਾਰ ਵਿੱਚ ਉਪਲਬਧ ਹਨ ਤੇ ਉਹ ਨੌਜਵਾਨਾਂ ਨੂੰ ਬਾਡੀ–ਬਿਲਡਿੰਗ ਭਾਵ ਡੌਲ਼ੇ ਤੇ ਹੋਰ ਪੱਠੇ ਸਿਰਫ਼ ਦਿਖਾਵੇ ਲਈ ਮਜ਼ਬੂਤ ਦਰਸਾਉਣ ਵਾਸਤੇ ਦਿੱਤੀਆਂ ਜਾਂਦੀਆਂ ਹਨ।

 

 

‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਲਈ ਖ਼ਾਸ ਤੌਰ ਉੱਤੇ ਸਾਵਧਾਨ ਕਰਨ ਲਈ ਉਨ੍ਹਾਂ ਦਵਾਈਆਂ ਦੇ ਸੰਭਾਵੀ ਨੁਕਸਾਨਾਂ ਦੇ ਵੇਰਵੇ ਦਿੱਤੇ ਜਾ ਰਹੇ ਹਨ। ਇੱਥੇ ਅਸੀਂ ਤੁਹਾਨੂੰ ਇਹ ਦਵਾਈਆਂ ਲੈਣ ਤੋਂ ਸਿੱਧੇ ਤੌਰ ਉੱਤੇ ਨਹੀਂ ਰੋਕ ਰਹੇ।

 

 

ਇੱਥੇ ਸਿਰਫ਼ ਤੁਹਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਵਾਈਆਂ ਦੇ ਇਹ ਨੁਕਸਾਨ ਜਾਂ ਸਾਈਡ–ਇਫ਼ੈਕਟਸ (ਮਾੜੇ ਪ੍ਰਭਾਵ) ਹੋ ਸਕਦੇ ਹਨ ਤੇ ਇਹ ਕਦੇ ਵੀ ਮਾਹਿਰ ਡਾਕਟਰਾਂ ਦੀ ਸਲਾਹ ਤੋਂ ਬਗ਼ੈਰ ਨਾ ਲਈਆਂ ਜਾਣ।

 

 

ਦਵਾਈ ਦਾ ਨਾਂਅ –  ਸੰਭਾਵੀ ਨੁਕਸਾਨ ਜਾਂ ਮਾੜੇ ਪ੍ਰਭਾਵ

 

ਟੀ3 ਇੰਜੈਕਸ਼ਨ –                   ਪੂਰੀ ਤਰ੍ਹਾਂ ਨਾਮਰਦ, ਔਰਤਾਂ ਵਰਗੀ ਛਾਤੀ, ਬਹੁਤ ਜ਼ਿਆਦਾ ਗੁੱਸਾ

ਟੇਸਟੋਸਟੀਰੋਨ ਇੰਜੈਕਸ਼ਨ –        ਗੁੱਸਾ, ਕਿੱਲ ਤੇ ਫਿਨਸੀਆਂ, ਨਾਮਰਦੀ, ਵਾਲ ਝੜਨੇ

ਡੇਨਾਬੋਲ (ਗੋਲ਼ੀ) –                 ਜਿਗਰ (ਲਿਵਰ) ਉੱਤੇ ਮਾੜਾ ਅਸਰ

ਕਲੀਨ (ਗੋਲ਼ੀ) –                    ਦਿਲ ਦਾ ਦੌਰਾ ਪੈ ਸਕਦਾ ਹੈ

ਜੀਐੱਚਆਰਪੀ 6 (ਇੰਜੈਕਸ਼ਨ) –  ਜਿਗਰ ਵਧਣਾ, ਬਹੁਤ ਜ਼ਿਆਦਾ ਗੁੱਸਾ

ਡੈਕਸੋਨਾ (ਗੋਲ਼ੀ) –                  ਜਿਗਰ, ਅੱਖਾਂ ਤੇ ਦਿਲ ਉੱਤੇ ਮਾੜਾ ਅਸਰ

ਐੱਮਐੱਮਪੀ (ਇੰਜੈਕਸ਼ਨ) –         ਇਸ ਇੰਜੈਕਸ਼ਨ ਦੀ ਆਦਤ ਪੈ ਜਾਂਦੀ ਹੈ। ਛੱਡਣ ’ਤੇ ਬਹੁਤ ਕਮਜ਼ੋਰੀ ਹੁੰਦੀ ਹੈ

ਐੱਚਜੀਐੱਚ (ਇੰਜੈਕਸ਼ਨ) –         ਸਰੀਰ ਦੇ ਅੰਦਰ ਵੱਖੋ–ਵੱਖਰੇ ਅੰਗਾਂ ਦਾ ਆਕਾਰ ਵਧਣ ਲੱਗਦਾ ਹੈ

 

 

ਅਜਿਹੇ ਕਾਰਨਾਂ ਕਰ ਕੇ ਹੀ ਨੌਜਵਾਨਾਂ ਨੂੰ ਸਿਰਫ਼ ਕੁਦਰਤੀ ਤਰੀਕਿਆਂ ਨਾਲ ਹੀ ਆਪਣੇ ਸਰੀਰਕ ਪੱਠੇ ਮਜ਼ਬੂਤ ਬਣਾਉਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

 

 

ਇਸ ਲਈ ਲੋੜੀਂਦੀ ਕਸਰਤ ਤੇ ਪੌਸ਼ਟਿਕ ਭੋਜਨ ਲਿਆ ਜਾ ਸਕਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਚਾਰ ਵੀ ਉੱਚ ਤੇ ਸਾਦ–ਮੁਰਾਦੇ ਚਾਹੀਦੇ ਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These Medicines for Body Building are very harmful