ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ’ਚ ਅੱਜ ਤੋਂ ਬਦਲ ਗਏ ਇਹ ਕਾਨੂੰਨ

ਦੇਸ਼ ’ਚ ਅੱਜ ਤੋਂ ਬਦਲ ਗਏ ਇਹ ਕਾਨੂੰਨ

1 ਨਵੰਬਰ ਤੋਂ ਕਈ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ। ਇਸ ਵਿੱਚ ਬੈਂਕਿੰਗ ਸੇਵਾਵਾਂ, ਡਿਜੀਟਲ ਭੁਗਤਾਨ ਸਮੇਤ ਹੋਰ ਚੀਜ਼ਾਂ 1 ਨਵੰਬਰ ਤੋਂ ਕਈ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ। ਇਸ ਵਿੱਚ ਬੈਂਕਿੰਗ ਸੇਵਾਵਾਂ, ਡਿਜੀਟਲ ਭੁਗਤਾਨ ਸਮੇਤ ਹੋਰ ਚੀਜ਼ਾਂ ਸ਼ਾਮਲ ਹਨ।

 

 

ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀ ਏਅਰਸੈੱਲ ਦੀਆਂ ਸੇਵਾਵਾਂ ਅੱਜ ਸ਼ੁੱਕਰਵਾਰ ਤੋਂ ਪੂਰੀ ਤਰ੍ਹਾਂ ਬੰਦ ਹੋਣ ਜਾ ਰਹੀਆਂ ਹਨ। ਉੱਧਰ ਦਿੱਲੀ–ਮੇਰਠ ਐਕਸਪ੍ਰੈੱਸ–ਵੇਅ ਉੱਤੇ ਡਰਾਇਵਰਾਂ ਨੂੰ ਦੁੱਗਣਾ ਟੋਲ–ਟੈਕਸ ਅਦਾ ਕਰਨਾ ਹੋਵੇਗਾ।

 

 

ਦਿੱਲੀ–ਮੇਰਠ ਐਕਸਪ੍ਰੈੱਸ–ਵੇਅ ਉੱਤੇ ਸ਼ੁੱਕਰਵਾਰ ਤੋਂ ਪਹਿਲਾਂ ਕਾਰ, ਜੀਪ, ਵੈਨ ਤੇ ਹਲਕੇ ਵਾਹਨਾਂ ਤੋਂ 70 ਰੁਪਏ ਵਸੂਲ ਕੀਤੇ ਜਾਂਦੇ ਸਨ ਪਰ ਅੱਜ ਤੋਂ ਇੱਕ ਪਾਸੇ ਦੇ 125 ਰੁਪਏ ਤੇ ਦੋਵੇਂ ਪਾਸਿਆਂ ਦੇ 200 ਰੁਪਏ ਲੱਗਿਆ ਕਰਨਗੇ। ਪਹਿਲਾਂ ਦੋਵੇਂ ਪਾਸਿਆਂ ਦੇ 105 ਰੁਪਏ ਲੱਗਦੇ ਸਨ।

 

 

ਵਜ਼ਨ ਢੋਣ ਵਾਲੇ ਛੋਟੇ ਵਾਹਨਾਂ ਤੇ ਮਿੰਨੀ ਬੱਸਾਂ ਤੋ਼ ਪਹਿਲਾਂ ਇੱਕ ਪਾਸੇ ਦੇ 110 ਰੁਪਏ ਤੇ ਦੋਵੇਂ ਪਾਸਿਆਂ ਦੇ 165 ਰੁਪਏ ਵਸੂਲੇ ਜਾਂਦੇ ਸਨ ਪਰ ਹੁਣ ਇਹ ਕ੍ਰਮਵਾਰ 200 ਤੇ 300 ਰੁਪਏ ਵਸੂਲੇ ਜਾਇਆ ਕਰਨਗੇ।

 

 

ਬੈਂਕ ਅਤੇ ਹੋਰ ਸਰਵਿਸ ਪ੍ਰੋਵਾਈਡਰਜ਼ 1 ਨਵੰਬਰ ਤੋਂ ਖਪਤਕਾਰਾਂ ਤੋਂ ਡਿਜੀਟਲ ਭੁਗਤਾਨ ਉੱਤੇ MDR ਜਾਂ ਹੋਰ ਫ਼ੀਸ ਨਹੀਂ ਵਸੂਲਣਗੇ। ਇਹ ਸਹੂਲਤ ਉਨ੍ਹਾਂ ਸੰਸਥਾਨਾਂ ਨੂੰ ਮਿਲੇਗੀ; ਜਿਨ੍ਹਾਂ ਦੀ ਟਰਨਓਵਰ 50 ਕਰੋੜ ਰੁਪਏ ਤੋਂ ਵੱਧ ਦੀ ਹੈ ਅਤੇ ਉਨ੍ਹਾਂ ਨੂੰ ਡਿਜੀਟਲ ਭੁਗਤਾਨ ਕੀਤਾ ਗਿਆ ਹੈ।

 

 

ਦੂਰਸੰਚਾਰ ਸਰਵਿਸ ਪ੍ਰੋਵਾਈਡਰ ਕੰਪਨੀ ਏਅਰਸੈਲ ਦੀਆਂ ਸੇਵਾਵਾਂ 1 ਨਵੰਬਰ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ। ਸਾਲ 2018 ਦੀ ਸ਼ੁਰੂਆਤ ਵਿੱਚ ਏਅਰਸੈਲ ਨੇ ਸਖ਼ਤ ਮੁਕਾਬਲੇ ਦੇ ਚੱਲਦਿਆਂ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਕੰਪਨੀ ਦੇ ਲਗਭਗ ਸੱਤ ਕਰੋੜ ਖਪਤਕਾਰ ਸਨ।

 

 

ਉੱਧਰ ਸਟੇਟ ਬੈਂਕ ਆੱਫ਼ ਇੰਡੀਆ (SBI) ਦੇ ਬੱਚਤ ਖਾਤਿਆਂ ਵਿੱਚ ਜਮ੍ਹਾ ਉੱਤੇ ਵਿਆਜ ਦਰ ਘਟ ਜਾਵੇਗੀ। ਨਾਲ ਹੀ ਐੱਫ਼ਡੀ ਉੱਤੇ ਵਿਆਜ ਦੀ ਨਵੀਂ ਕਟੌਤੀ ਵੀ ਲਾਗੂ ਹੋ ਜਾਵੇਗੀ। ਬੈਂਕ ਦੇ ਇਸ ਫ਼ੈਸਲੇ ਦਾ ਅਸਰ 42 ਕਰੋੜ ਗਾਹਕਾਂ ਉੱਤੇ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These new Rules enforced from today in country