ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਸ਼ਖਬਰੀ! ਹੁਣ ਬਦਲੇ ਜਾ ਸਕਣਗੇ 200 ਅਤੇ 2000 ਦੇ ਇਹ ਨੋਟ, ਵਿੱਤ ਮੰਤਰਾਲਾ ਵੱਲੋਂ ਮਨਜ਼ੂਰੀ

ਖ਼ੁਸ਼ਖਬਰੀ! ਹੁਣ ਬਦਲੇ ਜਾ ਸਕਣਗੇ 200 ਅਤੇ 2000 ਦੇ ਇਹ ਨੋਟ, ਵਿੱਤ ਮੰਤਰਾਲਾ ਵੱਲੋਂ ਮਨਜ਼ੂਰੀ

 

ਵਿੱਤ ਮੰਤਰਾਲਾ ਨੇ ਅੱਜ ਰਿਜ਼ਰਵ ਬੈਂਕ ਦੇ ਇੱਕ ਮਸੋਦੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ਤੁਸੀਂ ਹੁਣ ਆਪਣੇ 200 ਅਤੇ 2000 ਰੁਪਏ ਦੇ ਗੰਦੇ ਅਤੇ ਕਟੇ-ਫਟੇ ਨੋਟ ਅਸਾਨੀ ਨਾਲ ਬਦਲ ਸਕੋਗੇ।

 

ਵਿੱਤ ਮੰਤਰਾਲਾ ਦੇ ਸੂਤਰਾਂ ਨੇ ਬੁੱਧਵਾਰ ਨੂੰ ਹਿੰਦੁਸਤਾਨ ਨੂੰ ਦੱਸਿਆ ਕਿ ਰਿਜ਼ਰਵ ਬੈਂਕ ਨੇ ਸਾਡੇ ਕੋਲ ਕਟੇ ਫਟੇ ਅਤੇ ਗੰਦੇ ਨੋਟ ਬਦਲਣ ਦੇ ਆਰਬੀਆਈ (ਨੋਰ ਰਿਫੰਡ) ਰੂਲਜ਼ 2009 ਚ ਫੇਰਬਦਲ ਦਾ ਪ੍ਰਸਤਾਵ ਭੇਜਿਆ ਸੀ, ਉਸ ਨੂੰ ਮਨਜ਼ੂਰੀ ਦੇ ਕੇ ਰਿ਼ਜਰਵ ਬੈਂਕ ਕੋਲ ਭੇਜ ਦਿੱਤਾ ਗਿਆ ਹੈ। ਜਲਦ ਹੀ ਨਵੇਂ ਨਿਯਮ ਜਾਰੀ ਕਰ ਦਿੱਤੇ ਜਾਣਗੇ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇਗੀ। ਮੌਜੂਦਾ ਨਿਯਮ ਮੁਤਾਬਕ ਹਾਲੇ ਸਿਰਫ 1, 2, 5, 10, 20, 50, 100, 500, 1000 ਰੁਪਏ ਦੇ ਨੋਟ ਹੀ ਬਦਲਣ ਦਾ ਨਿਯਮ ਹੈ।

 

ਨੋਟ ਬਦਲਣ ਦਾ ਕਾਨੂੰਨ ਆਰਬੀਆਈ ਐਕਟ ਦੀ ਧਾਰਾ 28 ਤਹਿਤ ਆਉਂਦਾ ਹੈ। ਇਸ ਵਿਚ ਨੋਟਬੰਦੀ ਤੋਂ ਪਹਿਲਾਂ ਦੀ ਤਰ੍ਹਾਂ ਹੀ ਕਟੇ ਫਟੇ ਜਾਂ ਗੰਦੇ ਨੋਟ ਬਦਲਣ ਦੀ ਇਜ਼ਾਜ਼ਤ ਸੀ। ਨੋਟਬੰਦੀ ਮਗਰੋਂ ਰਿਜ਼ਰਵ ਬੈਂਕ ਨੇ ਹੁਣ ਇਸ ਵਿਚ ਸੋਧ ਕਰਕੇ 200 ਅਤੇ 2000 ਰੁਪਏ ਦੇ ਨੋਟ ਬਦਲਣ ਦੇ ਕਾਨੂੰਨ ਨੂੰ ਜੋੜ ਦਿੱਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These notes will be changed now 200 and 2000 approved by the Finance Ministry