ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

21 ਦਿਨਾਂ ਦੀ ਦੇਸ਼ਬੰਦੀ ’ਚ ਵੀ ਇਹ ਸਭ ਖੁੱਲ੍ਹਾ ਰਹੇਗਾ, ਜਾਰੀ ਰਹਿਣਗੀਆਂ ਇਹ ਸੇਵਾਵਾਂ

ਅੰਮ੍ਰਿਤਸਰ 'ਚ ਕਰਫ਼ਿਊ ਦੌਰਾਨ ਚੱਲ ਰਹੀ ਸਫ਼ਾਈ ਮੁਹਿੰਮ

ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਸਮੁੱਚਾ ਦੇਸ਼ ਮੰਗਲਵਾਰ ਰਾਤੀਂ 12 ਵਜੇ ਤੋਂ 21 ਦਿਨਾਂ ਲਈ ਲੌਕਡਾਊਨ ਹੋ ਗਿਆ ਹੈ; ਭਾਵ 15 ਅਪ੍ਰੈਲ ਤੱਕ ‘ਦੇਸ਼ਬੰਦੀ’ ਲਾਗੂ ਰਹੇਗੀ। ਹੁਣ ਅਜਿਹੇ ਵੇਲੇ ਸਭ ਦੇ ਮਨਾਂ ’ਚ ਸਭ ਤੋਂ ਵੱਡਾ ਸੁਆਲ ਇਹੋ ਹੈ ਕਿ ਇਸ ਦੌਰਾਨ ਕੀ–ਕੀ ਬੰਦ ਰਹੇਗਾ ਤੇ ਕੀ ਕੁਝ ਖੁੱਲ੍ਹਾ ਰਹੇਗਾ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ‘ਦੇਸ਼ਬੰਦੀ’ ਦਾ ਐਲਾਨ ਕਰਦਿਆਂ ਪਹਿਲਾਂ ਹੀ ਸਪੱਸ਼ਅ ਕਰ ਦਿੱਤਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਰੀਆਂ ਜ਼ਰੂਰੀ ਸੇਵਾਵਾਂ ਤੇ ਦਵਾਈਆਂ ਮਿਲਦੀਆਂ ਰਹਿਣਗੀਆਂ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਹਨ; ਉਨ੍ਹਾਂ ਮੁਤਾਬਕ ਇਹ ਕੁਝ ਬੰਦ ਰਹੇਗਾ ਤੇ ਇਹ ਸਭ ਖੁੱਲ੍ਹਾ ਰਹੇਗਾ:

 

 

ਇਹ ਸਭ ਕੁਝ ਬੰਦ ਰਹੇਗਾ

ਸਾਰੇ ਸਰਕਾਰੀ ਤੇ ਨਿਜੀ ਦਫ਼ਤਰ ਤੇ ਅਦਾਰੇ ਬੰਦ ਰਹਿਣਗੇ

ਰੋਡਵੇਜ਼, ਰੇਲ–ਗੱਡੀਆਂ, ਹਵਾਈ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ; ਭਾਵ ਕੋਈ ਜਨਤਕ ਟ੍ਰਾਂਸਪੋਰਟ ਨਹੀਂ ਚੱਲੇਗੀ

ਸਾਰੇ ਜਨਤਕ ਸਥਾਨ; ਜਿਵੇਂ ਸਿਨੇਮਾ ਹਾੱਲ, ਸ਼ਾਪਿੰਗ ਮਾੱਲ, ਮੋਟਲ, ਹੋਟਲ, ਜਿੰਮ, ਧਾਰਮਿਕ ਸਥਾਨ ਤੇ ਸਾਰੇ ਵਿਦਿਅਕ ਅਦਾਰੇ [ਜਿੱਥੇ ਵੀ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ]

ਅੰਤਿਮ ਸਸਕਾਰ ’ਚ 20 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ

ਸਾਰੀਆਂ ਫ਼ੈਕਟਰੀਆਂ, ਵਰਕਸ਼ਾਪ, ਗੋਦਾਮ, ਹਫ਼ਤਾਵਾਰੀ ਮੰਡੀਆਂ/ਬਾਜ਼ਾਰ ਬੰਦ ਰਹਿਣਗੇ

 

 

ਇਹ ਸਭ ਖੁੱਲ੍ਹਾ/ਜਾਰੀ ਰਹੇਗਾ

ਡਿਫ਼ੈਂਸ, ਕੇਂਦਰੀ, ਹਥਿਆਰਬੰਦ ਪੁਲਿਸ ਬਲ, ਆਫ਼ਤ ਪ੍ਰਬੰਧ, ਬਿਜਲੀ ਉਤਪਾਦਨ ਤੇ ਟ੍ਰਾਂਸਮਿਸ਼ਨ ਇਕਾਈਆਂ, ਡਾਕਘਰ, ਨੈਸ਼ਨਲ ਇਨਫ਼ਾਰਮੈਟਿਕਸ, ਸੈਂਟਰ, ਅਗਾਊਂ ਅਨੁਮਾਨ ਲਾਉਣ ਵਾਲੀਆਂ ਏਜੰਸੀਆਂ ਖੁੱਲ੍ਹੀਆਂ ਰਹਿਣਗੀਆਂ

ਸਰਕਾਰੀ ਤੇ ਪ੍ਰਾਈਵੇਟ ਹਸਪਤਾਲ, ਡਿਸਪੈਂਸਰੀਆਂ, ਕਲੀਨਿਕ, ਨਰਸਿੰਗ ਹੋਮ ਖੁੱਲ੍ਹੇ ਰਹਿਣਗੇ

ਪੈਟਰੋਲ ਪੰਪ, ਐੱਲਪੀਜੀ ਪੰਪ/ਏਜੰਸੀਆਂ, ਗੈਸ ਰਿਟੇਲ ਦਫ਼ਤਰ ਖੁੱਲ੍ਹੇ ਰਹਿਣਗੇ

ਸਬਜ਼ੀਆਂ, ਰਾਸ਼ਨ, ਦਵਾਈਆਂ, ਫਲ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ

ਬੈਂਕ, ਬੀਮਾ ਦਫ਼ਤਰ ਤੇ ਏਟੀਐੱਮ ਖੁੱਲ੍ਹੇ ਰਹਿਣਗੇ

ਇਲੈਕਟ੍ਰੌਨਿਕ ਤੇ ਪ੍ਰਿੰਟ ਮੀਡੀਆ

ਇੰਟਰਨੈੱਟ, ਬ੍ਰਾੱਡਕਾਸਟ ਤੇ ਕੇਬਲ ਸਰਵਿਸ ਜਾਰੀ ਰਹੇਗੀ

ਈ–ਕਾਮਰਸ ਰਾਹੀਂ ਦਵਾਈਆਂ, ਮੈਡੀਕਲ ਉਪਕਰਣਾਂ ਦੀ ਡਿਲੀਵਰੀ ਜਾਰੀ ਰਹੇਗੀ

ਪ੍ਰਾਈਵੇਟ ਸੁਰੱਖਿਆ ਸੇਵਾਵਾਂ ਵੀ ਉਪਲਬਧ ਰਹਿਣਗੀਆਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These services to continue during 21 days DESHBANDI