ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​1 ਅਪ੍ਰੈਲ ਤੋਂ ਪਹਿਲਾਂ ਇਹ ਕੰਮ ਨਿਬੇੜਨੇ ਜ਼ਰੂਰੀ, ਨਹੀਂ ਤਾਂ ਔਖਾ ਹੋਵੇਗਾ

1 ਅਪ੍ਰੈਲ ਤੋਂ ਪਹਿਲਾਂ ਇਹ ਕੰਮ ਨਿਬੇੜਨੇ ਜ਼ਰੂਰੀ

ਇੱਕ ਅਪ੍ਰੈਲ, 2019 ਤੋਂ ਤੁਹਾਡੇ ਜੀਵਨ ਵਿੱਚ ਕਈ ਚੀਜ਼ਾਂ ਬਦਲ ਜਾਣਗੀਆਂ। ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਦਿਨ ਤੋਂ ਪੈਨ ਕਾਰਡ, ਰੀਅਲ ਐਸਟੇਟ, ਜੀਐੱਸਟੀ, ਬੈਂਕ, ਮਿਊਚੁਅਲ ਫ਼ੰਡ, ਬਾਈਕ ਤੇ ਈਪੀਐੱਫ਼ਓ ਸੈਕਟਰ ਨਾਲ ਜੁੜੇ ਕਈ ਨਿਯਮ ਬਦਲਣਗੇ। ਹੁਣ ਤੁਹਾਨੂੰ ਨੌਕਰੀ ਬਦਲਣ ’ਤੇ ਆਪਣਾ PF (Provident Fund) ਖਾਤਾ ਟ੍ਰਾਂਸਫ਼ਰ ਕਰਵਾਉਣ ਲਈ ਕੋਈ ਵੱਖਰੀ ਅਰਜ਼ੀ ਨਹੀਂ ਦੇਣੀ ਹੋਵੇਗੀ। ਈਪੀਐੱਫ਼ਓ ਵੱਲੋਂ EPF ਟ੍ਰਾਂਸਫ਼ਰ ਦਾ ਨਵਾਂ ਆਟੋਮੈਟਿਕ ਸਿਸਟਮ ਅਗਲੇ ਮਹੀਨੇ ਤੋਂ ਲਾਗੂ ਹੋਵੇਗਾ। ਇਸ ਨਾਲ ਪੀਐੱਫ਼ ਅਕਾਊਂਟ ਆਸਾਨੀ ਨਾਲ ਟ੍ਰਾਂਸਫ਼ਰ ਹੋ ਜਾਵੇਗਾ। ਬਾਕੀ ਹੋਰਨਾਂ ਖੇਤਰਾਂ ਵਿੱਚ ਵੀ ਅਗਲੇ ਮਹੀਨੇ ਤੋਂ ਕਈ ਤਬਦੀਲੀਆਂ ਹੋਣ ਜਾ ਰਹੀਆਂ ਹਨ।

 

 

ਸਸਤੇ ਘਰਾਂ ਉੱਤੇ 1% ਜੀਐੱਸਟੀ

ਚਾਰਟਰਡ ਅਕਾਊਂਟੈਂਟ ਮਸ਼ੇਂਦਰ ਕੁਮਾਰ ਮਸੀਹ ਨੇ ਦੱਸਿਆ ਕਿ ਰੀਅਲ ਐਸਟੇਟ ਸੈਕਟਰ ਲਈ GST ਦੀਆਂ ਨਵੀਂਆਂ ਦਰਾਂ ਵੀ ਇੱਕ ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਇਸ ਅਧੀਨ ਸਸਤੇ ਘਰਾਂ ਉੱਤੇ ਇੱਕ ਫ਼ੀ ਸਦੀ ਜੀਐੱਸਟੀ ਲੱਗੇਗਾ। ਸਸਤੇ ਮਕਾਨ ਖ਼ਰੀਦਣ ਉੱਤੇ ਭਾਵ 45 ਲੱਖ ਰੁਪਏ ਤੱਕ ਦੇ ਮਕਾਨਾਂ ਲਈ ਕੇਵਲ ਇੱਕ ਫ਼ੀ ਸਦੀ ਜੀਐੱਸਟੀ ਲੱਗੇਗਾ। ਤਾਜ਼ਾ ਪ੍ਰੋਜੈਕਟ ਉੱਤੇ 5 ਫ਼ੀ ਸਦੀ ਜੀਐੱਸਟੀ ਹੋਵੇਗਾ। ਉਂਝ 31 ਮਾਰਚ, 2019 ਤੱਕ ਸਸਤੇ ਘਰਾਂ ਉੱਤੇ 8 ਫ਼ੀ ਸਦੀ ਜੀਐੱਸਟੀ ਰਹੇਗਾ ਤੇ ਦੂਜੇ ਵਰਗ ਦੇ ਘਰਾਂ ਉੱਤੇ ਇਹ 12 ਫ਼ੀ ਸਦੀ ਹੋਵੇਗਾ।

 

 

GST ’ਚ ਕੰਪੋਜ਼ੀਸ਼ਨ ਸਕੀਮ ਦੀ ਵਧੀ ਲਿਮਿਟ

ਜੀਐੱਸਟੀ ਤਹਿਤ ਕੰਪੋਜ਼ੀਸ਼ਨ ਸਕੀਮ ਦੀ ਸੀਮਾ ਵਧ ਕੇ ਹੁਣ 1.5 ਕਰੋੜ ਰੁਪਏ ਦੇ ਟਰਨਓਵਰ ਤੱਕ ਹੋਵੇਗੀ। ਜੀਐੱਸਟੀ ’ਚ ਰਜਿਸਟਰ ਕਰਵਾਉਣ ਲਈ ਟਰਨਓਵਰ ਦੀ ਲਿਮਿਟ 40 ਲੱਖ ਰੁਪਏ ਹੋ ਜਾਵੇਗੀ। ਭਾਵ GST ’ਚ ਉਨ੍ਹਾਂ ਹੀ ਲੋਕਾਂ ਦਾ ਇਕਰਾਰ ਹੋਵੇਗਾ, ਜਿਨ੍ਹਾਂ ਦਾ ਸਾਲਾਨਾ ਟਰਨਓਵਰ 40 ਲੱਖ ਰੁਪਏ ਹੋਵੇਗਾ। ਪਹਿਲਾਂ ਇਹ ਲਿਮਿਟ 20 ਲੱਖ ਰੁਪਏ ਸੀ।

 

 

ਟ੍ਰੇਨ ਟਿਕਟ ਦੀ ਰਕਮ ਹੋ ਸਕੇਗੀ ਰੀਫ਼ੰਡ

ਇੱਕ ਅਪ੍ਰੈਲ ਤੋਂ ਜੇ ਤੁਹਾਡੀ ਕੁਨੈਕਟਿੰਗ ਰੇਲ–ਗੱਡੀ ਛੁੱਟ ਜਾਂਦੀ ਹੈ, ਤਾਂ ਤੁਹਾਡੇ ਟਿਕਟ ਦੀ ਰਕਮ ਰੀਫ਼ੰਡ ਹੋ ਜਾਵੇਗੀ। ਤੁਸੀਂ ਆਸਾਨੀ ਨਾਲ ਰੇਲਵੇ ਦੇ 2 PNR ਲਿੰਕ ਕਰ ਸਕੋਗੇ। ਦੋਵੇਂ ਟਿਕਟਾਂ ’ਚ ਯਾਤਰੀ ਦੀ ਜਾਣਕਾਰੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਇਹ ਨਿਯਮ ਹਰੇਕ ਕਲਾਸ ਉੱਤੇ ਲਾਗੂ ਹੋਣਗੇ।

 

 

ਡੀਮੈਟ ’ਚ ਬਦਲ ਲਓ ਫ਼ਿਜ਼ੀਕਲ ਸ਼ੇਅਰ

ਸੀਏ ਸ਼ਿਖ਼ਾ ਦੱਸਦੇ ਹਨ ਕਿ ਜੇ ਤੁਹਾਡੇ ਕੋਲ ਫ਼ਿਜ਼ੀਕਲ ਸਰਟੀਫ਼ਿਕੇਟ ਦੇ ਤੌਰ ਉੱਤੇ ਕੋਈ ਸ਼ੇਅਰ ਹਨ, ਤਾਂ ਉਨ੍ਹਾਂ ਵੀ ਇੱਕ ਅਪ੍ਰੈਲ 2019 ਤੱਕ ਡੀਮੈਟ ਵਿੱਚ ਬਦਲ ਲਵੋ। ਇਸ ਤਰੀਕ ਤੋਂ ਸਾਰੇ ਸ਼ੇਅਰ ਸਿਰਫ਼ ਡੀਮੈਟ ਅਕਾਊਂਟ ’ਚ ਹੀ ਪ੍ਰਵਾਨ ਹੋਣਗੇ।

 

 

ਬਾਈਕ ਵਿੱਚ ਐਂਟੀ–ਲਾੱਕ ਬ੍ਰੇਕਿੰਗ ਸਿਸਟਮ

ਨਵੇਂ ਵਿੱਤੀ ਵਰ੍ਹੇ ਦੌਰਾਨ 125 ਸੀਸੀ ਤੋਂ ਵੱਧ ਦੀਆਂ ਮੋਟਰ–ਸਾਇਕਲਾਂ ਤੇ ਹੋਰ ਬਾਈਕਸ ਵਿੱਚ ਐਂਟੀ–ਲਾਕਿੰਗ ਬ੍ਰੇਕਿੰਗ ਸਿਸਟਮ ਹੋਣਾ ਜ਼ਰੂਰੀ ਹੈ।  125 ਸੀਸੀ ਤੱਕ ਦੀ ਬਾਈਕਸ ਵਿੱਚ ਕੌਂਬੀ ਬ੍ਰੇਕਿੰਗ ਸਿਸਟਮ ਹੋਣਾ ਜ਼ਰੂਰੀ ਹੋਵੇਗਾ। ਇਹ ਸਿਸਟਮ ਨਾ ਲੱਗੇ ਹੋਣ ’ਤੇ ਪੁਰਾਣੀ ਬਾਈਕ ਵੇਚੀ ਵੀ ਨਹੀਂ ਜਾ ਸਕੇਗੀ।

 

 

ਆਧਾਰ ਦਾ ਪੈਨ ਨਾਲ ਲਿੰਕ ਕਰਨਾ ਲਾਜ਼ਮੀ

ਜੇ ਤੁਸੀਂ ਹੁਣ ਤੱਕ ਆਪਣੇ ਆਧਾਰ ਨੰਬਰ ਨੂੰ ਪੈਨ–ਕਾਰਡ ਨਾਲ ਲਿੰਕ ਨਹੀਂ ਕੀਤਾ, ਤਾਂ ਇੱਕ ਅਪ੍ਰੈਲ ਤੋਂ ਬਾਅਦ ਤੁਹਾਡਾ ਪੈਨ ਬੇਕਾਰ ਹੋ ਜਾਵੇਗਾ। ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਪੈਨ ਕਾਰਡ ਨੂੰ ਆਧਾਰ ਨੰਬਰ ਨਾਲ 31 ਮਾਰਚ, 2019 ਤੱਕ ਲਿੰਕ ਕਰਨਾ ਲਾਜ਼ਮੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These works are to be done before 1st April