ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਟਾਇਰਡ ਕਰਨਲ ਦੇ ਘਰ ਵੜ੍ਹਿਆ 'ਰਾਸ਼ਟਰਵਾਦੀ ਚੋਰ', ਮੁਆਫੀ ਮੰਗ ਪਰਤਿਆ

ਕੇਰਲ ਦੇ ਤਿਰੂਵਾਨਕੁਲਮ ਚੋਰੀ ਕਰਨ ਦੇ ਇਰਾਦੇ ਨਾਲ ਘਰ ਦਾਖਲ ਹੋਣ ਵਾਲਾਰਾਸ਼ਟਰਵਾਦੀ ਚੋਰਮੁਆਫੀ ਮੰਗਦਿਆਂ ਵਾਪਸ ਚਲਾ ਗਿਆ। ਦਰਅਸਲ ਚੋਰ ਨੂੰ ਚੋਰੀ ਕਰਦੇ ਸਮੇਂ ਉਸ ਨੂੰ ਪਤਾ ਚੱਲਿਆ ਕਿ ਜਿਸ ਘਰ ਵਿੱਚ ਉਹ ਦਾਖਲ ਹੋਇਆ ਸੀ ਉਹ ਇੱਕ ਰਿਟਾਇਰਡ ਕਰਨਲ ਦਾ ਹੈ

 

ਰਾਤ ਕਰੀਬ ਇਕ ਵਜੇ ਘਰ ਦਾਖਲ ਹੋਏ ਚੋਰ ਨੇ ਪਹਿਲਾਂ ਤਿੰਨ ਦੁਕਾਨਾਂ ਚ ਚੋਰੀ ਕੀਤੀ ਸੀ। ਬਾਅਦ ਉਹ ਇਕ ਰਿਟਾਇਰਡ ਕਰਨਲ ਈਸਾਕ ਮਨੀ ਦੇ ਘਰ ਗਿਆ। ਈਸਾਕ ਆਪਣੇ ਪਰਿਵਾਰ ਨਾਲ ਬਹਿਰੀਨ ਸੀ। ਪੁਲਿਸ ਅਧਿਕਾਰੀ ਬੀਜੂ ਕੇ ਆਰ ਨੇ ਇਸ ਮਾਮਲੇਤੇ ਕਿਹਾ ਕਿ ਈਸਾਕ ਅਤੇ ਉਸ ਦਾ ਪਰਿਵਾਰ ਆਖਰੀ ਵਾਰ ਪਿਛਲੇ ਸਾਲ ਦਸੰਬਰ ਵਿੱਚ ਇੱਥੇ ਆਇਆ ਸੀ। ਉਨ੍ਹਾਂ ਦਾ ਘਰ ਚਾਰ ਏਕੜ ਦੇ ਪਲਾਟ 'ਤੇ ਬਣਿਆ ਹੋਇਆ ਹੈ

 

ਉਨ੍ਹਾਂ ਕਿਹਾ, 'ਘਰ ਦੀ ਸਾਫ਼-ਸਫਾਈ ਕਰਨ ਆਏ ਨੌਕਰ ਨੇ ਦੱਸਿਆ ਕਿ ਇਥੇ ਚੋਰੀ ਹੋ ਗਈ ਹੈ। ਚੋਰ ਨੇ ਘਰ ਰੱਖੀ ਸ਼ਰਾਬ ਪੀ ਲਈ ਤੇ ਫਿਰ ਉਸ ਦੀ ਨਜ਼ਰ ਕਰਨਲ ਦੀ ਫੌਜ ਵਾਲੀ ਟੋਪੀਤੇ ਪਈ।

 

ਪੁਲਿਸ ਨੇ ਅੱਗੇ ਕਿਹਾ, 'ਚੋਰ ਨੇ ਕੰਧ 'ਤੇ ਇਕ ਸਟਿੱਕਰ ਲਗਾ ਦਿੱਤਾ ਜਿਸ ਕਿਹਾ ਗਿਆ ਸੀ ਕਿ ਜਦੋਂ ਮੈਂ ਟੋਪੀ ਵੇਖੀ ਤਾਂ ਮੈਂ ਸੋਚਿਆ ਕਿ ਇਹ ਘਰ ਇਕ ਆਰਮੀ ਅਧਿਕਾਰੀ ਦਾ ਹੈ। ਜੇ ਮੈਨੂੰ ਇਹ ਪਹਿਲਾਂ ਪਤਾ ਹੁੰਦਾ ਤਾਂ ਮੈਂ ਘਰ ਵਿੱਚ ਦਾਖਲ ਨਹੀਂ ਹੁੰਦਾ, ਮੈਂ ਕੁਝ ਵੀ ਨਹੀਂ ਚੋਰੀ ਕੀਤਾ।'

 

ਹਾਲਾਂਕਿ ਸਥਾਨਕ ਪੁਲਿਸ ਨੇ ਇਹ ਕੇਸ ਦਰਜ ਕਰ ਲਿਆ ਹੈ।

 

ਪੁਲਿਸ ਅਧਿਕਾਰੀ ਬੀਜੂ ਨੇ ਕਿਹਾ ਕਿ ਚੋਰ ਨੇ ਸ਼ਾਇਦ ਸਾਨੂੰ ਗੁਮਰਾਹ ਕਰਨ ਦੇ ਮਕਸਦ ਨਾਲ ਇਹ ਲਿਖਿਆ ਸੀ। ਇਸ ਘਟਨਾ ਵਿੱਚ ਸਿਰਫ ਇੱਕ ਵਿਅਕਤੀ ਸ਼ਾਮਲ ਰਿਹਾ ਹੈ। ਸੀਸੀਟੀਵੀ ਤੋਂ ਹੋਰ ਕੁਝ ਵੀ ਪਤਾ ਨਹੀਂ ਲੱਗ ਸਕਿਆ। ਅਸੀਂ ਉਸਦੇ ਫਿੰਗਰਪ੍ਰਿੰਟ ਲੈ ਲਏ ਹਨ ਤੇ ਜਾਂਚ ਕਰ ਰਹੇ ਹਾਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thief breaked retired colonel s home left after writing apology note