ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਮਲੇ ਚੋਰੀ ਕਰਨ ਲਈ 15 ਲੱਖ ਦੀ ਲਗਜਰੀ ਕਾਰ 'ਚ ਆਇਆ ਚੋਰ

ਨਵੀਂ ਦਿੱਲੀ ਦੇ ਗੌਤਮਬੁੱਧ ਨਗਰ 'ਚ ਪਿਛਲੇ ਕੁੱਝ ਦਿਨਾਂ ਤੋਂ ਅਜੀਬੋ-ਗਰੀਬ ਚੋਰੀਆਂ ਹੋ ਰਹੀਆਂ ਹਨ। ਇਨ੍ਹਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਪੁਲਿਸ ਮੁਲਾਜ਼ਮਾਂ ਦੇ ਦੁੱਧ ਚੋਰੀ ਕਰਨ ਤੋਂ ਬਾਅਦ ਹੁਣ ਇੱਕ ਹਾਈਪ੍ਰੋਫਾਈਲ ਚੋਰ ਵੱਲੋਂ ਗਮਲੇ ਚੋਰੀ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ।
 

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਨਵੀਂ ਵੀਡੀਓ 56 ਸਕਿੰਟ ਦੀ ਹੈ, ਜੋ ਐਤਵਾਰ 19 ਜਨਵਰੀ ਦੀ ਰਾਤ 3.25 ਵਜੇ ਦੀ ਹੈ। ਇਸ ਵੀਡੀਓ ਨੂੰ ਸੈਕਟਰ-41 ਦਾ ਦੱਸਿਆ ਜਾ ਰਿਹਾ ਹੈ। ਇਸ 'ਚ ਕ੍ਰੇਟਾ ਕਾਰ 'ਚ ਆਇਆ ਨੌਜਵਾਨ ਪਹਿਲਾਂ ਉਕਤ ਮਕਾਨ ਦੇ ਸਾਹਮਣਿਓਂ ਕਾਰ ਲੈ ਕੇ ਨਿੱਕਲਦਾ ਹੈ। ਫਿਰ ਉਹ ਕਾਰ ਨੂੰ ਪਿੱਛੇ ਲੈ ਕੇ ਆਉਂਦਾ ਹੈ ਅਤੇ ਘਰ ਦੇ ਬਾਹਰ ਬਣੀ ਰੇਲਿੰਗ ਨੂੰ ਪਾਰ ਕਰ ਕੇ ਚਾਰਦੀਵਾਰੀ 'ਤੇ ਰੱਖੇ ਚਿੱਟੇ ਰੰਗ ਦੇ ਗਮਲਿਆਂ ਨੂੰ ਚੁੱਕ ਕੇ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦਾ ਹੈ।
 

ਇਸ ਨੌਜਵਾਨ ਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਹੈ ਅਤੇ ਸੀਸੀਟੀਵੀ ਫੁਟੇਜ 'ਚ ਉਸ ਦਾ ਚਿਹਰਾ ਸਾਫ ਵਿਖਾਈ ਦੇ ਰਿਹਾ ਹੈ। ਹਾਲਾਂਕਿ ਪੁਲਿਸ ਨੂੰ ਇਸ ਸਬੰਧ ਵਿਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਇਸ ਵੀਡੀਓ ਨੂੰ ਪੁਲਿਸ ਅਧਿਕਾਰੀਆਂ ਨੂੰ ਟਵੀਟ ਵੀ ਕੀਤਾ ਗਿਆ ਹੈ।
 

ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਚੋਰੀ ਕਰਨ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀਆਂ ਹਰਕਤਾਂ ਕੈਮਰੇ 'ਚ ਕੈਦ ਹੋ ਰਹੀਆਂ ਹਨ। ਉਹ ਬੇਖੌਫ ਕਾਰਗੁਜਾਰੀਆਂ ਨੂੰ ਅੰਜਾਮ ਦਿੰਦੇ ਹਨ, ਪਰ ਸੀ.ਸੀ.ਟੀ.ਵੀ. ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ।
 

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਇੱਕ ਦੁਕਾਨ ਦੇ ਬਾਹਰ ਦੁੱਧ ਦੀ ਇੱਕ ਕ੍ਰੇਟ ਵਿੱਚੋਂ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਦੁੱਧ ਦੇ ਦੋ ਪੈਕਟ ਚੋਰੀ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਜਾਂਚ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਫੇਜ਼-2 ਥਾਣੇ ਦੀ ਪੀਆਰਵੀ ਵੈਨ 'ਚ ਤਾਇਨਾਤ ਪੁਲਿਸ ਮੁਲਾਜ਼ਮ ਕਲਿਆਣ ਸਿੰਘ ਅਤੇ ਸੁਸ਼ੀਲ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thief came in luxury car to stole Flowerpots video viral on social media