ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੂੰ ਸਵਾ ਸਾਲ ’ਚ ਤੀਜਾ ਝਟਕਾ, ਡਿਪਟੀ ਗਵਰਨਰ ਵਿਸ਼ਵਨਾਥਨ ਦਾ ਅਸਤੀਫ਼ਾ

RBI ਨੂੰ ਸਵਾ ਸਾਲ ’ਚ ਤੀਜਾ ਝਟਕਾ, ਡਿਪਟੀ ਗਵਰਨਰ ਵਿਸ਼ਵਨਾਥਨ ਦਾ ਅਸਤੀਫ਼ਾ

ਭਾਰਤ ਰਿਜ਼ਰਵ ਬੈਂਕ (RBI) ਦੇ ਡਿਪਟੀ ਗਵਰਨਰ ਐੱਨਐੱਸ ਵਿਸ਼ਵਨਾਥਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਹਿਮ ਗੱਲ ਇਹ ਹੈ ਕਿ ਸ੍ਰੀ ਵਿਸ਼ਵਨਾਥਨ ਇਸੇ ਵਰ੍ਹੇ ਜੂਨ ’ਚ ਸੇਵਾ–ਮੁਕਤ ਹੋਣ ਵਾਲੇ ਸਨ। ਰਿਟਾਇਰਮੈਂਟ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਸ੍ਰੀ ਵਿਸ਼ਵਨਾਥਨ ਦਾ ਅਸਤੀਫ਼ਾ ਕੁਝ ਸੁਆਲ ਤਾਂ ਜ਼ਰੂਰ ਖੜ੍ਹੇ ਕਰਦਾ ਹੈ।

 

 

ਸ੍ਰੀ ਐੱਨਐੱਸ ਵਿਸ਼ਵਨਾਥਨ 1981 ’ਚ RBI ’ਚ ਪਹਿਲੀ ਵਾਰ ਨਿਯੁਕਤ ਹੋਏ ਸਨ। ਉਹ ਬੈਂਕਿੰਗ ਉਦਯੋਗ ਦੇ ਨਿਯਮਾਂ ਤੇ ਕਾਨੂੰਨਾਂ ਦੇ ਮਾਮਲਿਆਂ ’ਚ ਮਾਹਿਰ ਮੰਨੇ ਜਾਂਦੇ ਹਨ। ਡਿਪਟੀ ਗਵਰਨਰ ਵਜੋਂ ਵਿਸ਼ਵਨਾਥ ਬੈਂਕਿੰਗ ਰੈਗੂਲੇਸ਼ਨ, ਕਾਰਪੋਰੇਟ ਬੈਂਕਿੰਗ, ਡਿਪਾਜ਼ਿਟ ਇੰਸ਼ਯੋਰੈਂਸ ਸਮੇਤ ਕਈ ਖੇਤਰਾਂ ਉੱਤੇ ਨਿਗਰਾਨੀ ਕਰ ਰਹੇ ਸਨ।

 

 

ਖ਼ਬਰ ਏਜੰਸੀ ‘ਰਾਇਟਰਜ਼’ ਦੀ ਰਿਪੋਰਟ ਮੁਤਾਬਕ RBi ਦੇ ਡਿਪਟੀ ਗਵਰਨਰ ਐੱਨਐੱਸ ਵਿਸ਼ਵਨਾਥ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਸ੍ਰੀ ਵਿਸ਼ਵਨਾਥਨ ਨੂੰ ਜੂਨ 2016 ’ਚ ਐੱਚਆਰ ਖ਼ਾਨ ਦੀ ਥਾਂ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪਿਛਲੇ ਵਰ੍ਹੇ ਜੂਨ ’ਚ ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ।

 

 

ਬੀਤੇ 15 ਮਹੀਨਿਆਂ ’ਚ ਇਹ ਤੀਜੀ ਵਾਰ ਹੈ, ਜਦੋਂ ਰਿਜ਼ਰਵ ਬੈਂਕ ਦੇ ਸੀਨੀਅਰ ਅਧਿਕਾਰੀ ਨੇ ਕਾਰਜਕਾਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਕੇਂਦਰੀ ਬੈਂਕ ਦੇ ਇੱਕ ਹੋਰ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਜੂਨ 2019 ’ਚ ਅਸਤੀਫ਼ਾ ਦੇ ਦਿੱਤਾ ਸੀ।

 

 

ਦਸੰਬਰ 2018 ’ਚ ਆਰਬੀਆਈ ਦੇ ਤਤਕਾਲੀਨ ਗਵਰਨਰ ਊਰਜਿਤ ਪਟੇਲ ਨੇ ਵੀ ਅਚਾਨਕ ਆਪਣਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਨੀਅਮ, ਨੀਤੀ ਆਯੋਗ ਦੇ ਮੀਤ ਪ੍ਰਧਾਨ ਰਹੇ ਅਰਵਿੰਦ ਪਨਗੜ੍ਹੀਆ ਤੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਪਾਰਟ–ਟਾਈਮ ਮੈਂਬਰ ਰਹੇ ਸੁਰਜੀਤ ਭੱਲਾ ਨੇ ਵੀ ਆਪਣਾ ਕਾਰਜਕਾਲ ਮੁਕੰਮਲ ਨਹੀਂ ਕੀਤਾ ਸੀ

 

 

ਬਾਅਦ ’ਚ ਸ੍ਰੀ ਸੁਰਜੀਤ ਭੱਲਾ ਨੂੰ ਭਾਰਤ ਵੱਲੋਂ ਕੌਮਾਂਤਰੀ ਮੁਦਰਾ ਕੋਸ਼ (IMF) ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਨਿਯੁਕਤ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Third jolt to RBI within 15 months Deputy Governor NS Vishwanathan resigns