ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

16 ਜੂਨ ਤੋਂ ਮਹਿੰਗਾ ਹੋ ਜਾਵੇਗਾ ਕਾਰਾਂ ਤੇ ਦੋ–ਪਹੀਆ ਵਾਹਨਾਂ ਲਈ ਥਰਡ–ਪਾਰਟੀ ਬੀਮਾ

16 ਜੂਨ ਤੋਂ ਮਹਿੰਗਾ ਹੋ ਜਾਵੇਗਾ ਕਾਰਾਂ ਤੇ ਦੋ–ਪਹੀਆ ਵਾਹਨਾਂ ਲਈ ਥਰਡ–ਪਾਰਟੀ ਬੀਮਾ

ਕਾਰਾਂ ਤੇ ਦੋ–ਪਹੀਆ ਵਾਹਨਾਂ ਲਈ ਥਰਡ–ਪਾਰਟੀ ਬੀਮਾ 16 ਜੂਨ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਭਾਰਤ ਦੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਨੇ ਥਰਡ–ਪਾਰਟੀ ਬੀਮਾ ਦੀ ਕੀਮਤ ਵਿੱਚ 21 ਫ਼ੀ ਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 

IRDAI ਦੇ ਹੁਕਮ ਮੁਤਾਬਕ 1000CC ਇੰਜਣ ਵਾਲੀਆਂ ਕਾਰਾਂ ਉੱਤੇ ਨਵੇਂ ਥਰਡ–ਪਾਰਟੀ ਇੰਸ਼ਯੋਰੈਂਸ ਨੁੰ 1850 ਰੁਪੲਹੇ ਤੋਂ ਵਧਾ ਕੇ 2072 ਰੁਪਏ ਸਾਲਾਨਾ ਕਰ ਦਿੱਤਾ ਗਿਆ ਹੈ। ਇੰਝ ਹੀ 1000CC ਤੋਂ ਲੈ ਕੇ 1500CC ਇੰਜਣ ਵਾਲੀਆਂ ਕਾਰਾਂ ਦਾ ਇਹ ਬੀਮਾ ਹੁਣ 3221 ਰੁਪਏ ਵਿੱਚ ਹੋਇਆ ਕਰੇਗਾ।

 

 

1500CC ਤੋਂ ਵੱਧ ਦੀ ਇੰਜਣ ਸਮਰੱਥਾ ਵਾਲੀਆਂ ਕਾਰਾਂ ਲਈ ਥਰਡ–ਪਾਰਟੀ ਪ੍ਰੀਮੀਅਮ 7890 ਰੁਪਏ ਦੇਣਾ ਹੋਵੇਗਾ। ਇਨ੍ਹਾਂ ਕਾਰਾਂ ਦੇ ਪ੍ਰੀਮੀਅਮ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।

 

 

ਹੁਣ ਨਵੀਂ ਕਾਰ ਖ਼ਰੀਦਦੇ ਸਮੇਂ ਘੱਟੋ–ਘੱਟ ਤਿੰਨ ਸਾਲਾਂ ਦਾ ਥਰਡ–ਪਾਰਟੀ ਬੀਮਾ–ਕਵਰ ਲੈਣਾ ਲਾਜ਼ਮੀ ਹੈ। ਇੰਝ 1000CC ਤੰਕ ਇੰਜਣ ਵਾਲੀਆਂ ਕਾਰਾਂ ਖ਼ਰੀਦਣ ਉੱਤੇ ਥਰਡ–ਪਾਰਟੀ ਪ੍ਰੀਮੀਅਮ ਵਿੱਚ ਘੱਟੋ–ਘੱਟ 666 ਰੁਪਏ ਦਾ ਵਾਧਾ ਹੋਵੇਗਾ।

 

 

ਇੰਝ ਹੀ 1000CC ਤੋਂ 1500CC ਤੱਕ ਦੇ ਇੰਜਣ ਵਾਲੀਆਂ ਕਾਰਾਂ ਖ਼ਰੀਦਣ ’ਤੇ ਥਰਡ–ਪਾਰਟੀ ਪ੍ਰੀਮੀਅਮ ਵਿੱਚ ਘੱਟੋ6ਘੱਟ 1074 ਰੁਪਏ ਦਾ ਵਾਧਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Third Party Insurance will be costly for Cars and Two wheelers from 16th June