ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਤੋਂ 30 ਹਜ਼ਾਰ ਰੁਪਏ ਲੁੱਟੇ

ਦਿੱਲੀ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਤੋਂ 30 ਹਜ਼ਾਰ ਰੁਪਏ ਲੁੱਟੇ

ਮੋਹਨ ਨਗਰ ਦੇ ਕੋਲ ਦਿੱਲੀ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਸੁਨੀਤਾ ਚੌਧਰੀ ਦੇ ਆਟੋ ਸਵਾਰ ਬਦਮਾਸ 30 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਬਦਮਾਸ਼ਾਂ ਨੇ ਮਹਿਲਾ ਨੂੰ ਆਟੋ ਖਰਾਬ ਹੋਦ ਦਾ ਬਹਾਨਾ ਬਣਾਇਆ ਸੀ। ਮਹਿਲਾ ਨੇ ਆਟੋ ਤੋਂ ਉਤਰਦੇ ਹੀ ਬਦਮਾਸ ਆਟੋ ਲੈ ਕੇ ਭੱਜ ਗਏ। ਪੀੜਤਾ ਨੇ ਸਾਹਿਬਾਬਾਦ ਥਾਣੇ ਵਿਚ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਹੈ। ਘਟਨਾ ਮੰਗਲਵਾਰ ਸਵੇਰੇ ਦੀ ਹੈ। ਮਹਿਲਾ ਮੋਹਨ ਨਗਰ ਤੋਂ ਆਨੰਦ ਵਿਹਾਰ ਜਾ ਰਹੀ ਸੀ। ਮੇਰਠ ਦੇ ਵੱਡਾ ਮਵਾਨਾ ਨਿਵਾਸੀ ਸੁਨੀਤਾ ਚੌਧਰੀ ਦਿੱਲੀ ਦੀ ਖਿੜਕੀ ਐਕਸਟੇਂਸ਼ਨ ਮਾਲਵੀ ਨਗਰ ਵਿਚ ਰਹਿੰਦੀ ਹੈ। ਉਹ ਆਟੋ ਚਲਾਉਂਦੀ ਹੈ।

 

ਉਨ੍ਹਾਂ ਦੱਸਿਆ ਕਿ ਉਹ ਮੰਗਲਵਾਰ ਸਵੇਰੇ 10 ਵਜੇ ਮੇਰਠ ਤੋਂ ਬੱਸ ਵਿਚ ਸਵਾਰ ਹੋ ਕੇ ਮੋਹਨ ਨਗਰ ਚੌਰਾਹੇ ਉਤੇ ਪਹੁੰਚਕੇ ਆਟੋ ਵਿਚ ਬੈਠੀ। ਆਟੋ ਵਿਚ ਚਾਲਕ ਦੇ ਨਾਲ ਇਕ ਨੌਜਵਾਨ ਅੱਗੇ ਬੈਠਾ ਸੀ। ਦੋ ਨੌਜਵਾਨ ਪਿੱਛੇ ਬੈਠੇ ਸਨ। ਡਰਾਈਵਰ ਨੇ ਸੁਨੀਤਾ ਤੋਂ ਉਨ੍ਹਾਂ ਦੇ ਦੋਵੇਂ ਬੈਗ ਆਟੋ ਵਿਚ ਪਿੱਛੇ ਰਖਵਾ ਦਿੱਤੇ। ਮੋਹਨ ਨਗਰ ਫਲਾਈ ਓਵਰ ਪਾਰ ਕਰਦੇ ਹੀ ਆਟੋ ਡਰਾਈਵਰ ਨੇ ਅੱਗੇ ਬੈਠੇ ਨੌਜਵਾਨ ਨੂੰ ਪਿੱਛੇ ਬੈਠਾ ਦਿੱਤਾ।

 

ਸੁਨੀਤਾ ਨੇ ਕਾਰਨ ਪੁੱਛਿਆ ਤਾਂ ਡਰਾਈਵਰ ਨੇ ਕਿਹਾ ਕਿ ਪੁਲਿਸ ਫੜ ਲੈਂਦੀ ਹੈ। ਵਸੁੰਧਰਾ ਲਾਲ ਬੱਤੀ ਦੇ ਕੋਲ ਆਟੋ ਬੰਦ ਹੋ ਗਿਆ, ਡਰਾਈਵਰ ਨੇ ਉਨ੍ਹਾਂ ਨੂੰ ਕਿਹਾ ਕਿ ਆਟੋ ਖਰਾਬ ਹੋ ਗਿਆ ਹੈ ਇਸ ਲਈ ਉਹ ਦੂਜੇ ਆਟੋ ਵਿਚ ਜਾਵੇ। ਡਰਾਈਵਰ ਨੇ ਉਨ੍ਹਾਂ ਦੇ ਦੋਵੇਂ ਬੈਗ ਹੇਠਾਂ ਉਤਾਰ ਦਿੱਤੇ। ਸੀਓ ਡਾਕਟਰ ਰਾਕੇਸ਼ ਮਿਸ਼ਰਾ ਮੁਤਾਬਕ, ਸੁਨੀਤਾ ਆਟੋ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਆਟੋ ਚਾਲੂ ਕਰਕੇ ਸਾਰੇ ਬਦਮਾਸ਼ ਭੱਜ ਗਏ। ਸੁਨੀਤਾ ਨੇ ਆਪਣਾ ਬੈਗ ਦੇਖਿਆ ਤਾਂ ਉਸ ਵਿਚ 30 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ।

 

ਉਨ੍ਹਾਂ ਇਕ ਬੱਸ ਵਿਚ ਬੈਠਕੇ ਆਟੋ ਦਾ ਪਿੱਛਾ ਕੀਤਾ ਪ੍ਰੰਤੁ ਆਟੋ ਨਹੀਂ ਮਿਲਿਆ। ਉਹ ਮਹਾਰਾਜਪੁਰਾ ਪੁਲਿਸ ਚੌਕੀ ਕੋਲ ਬੱਸ ਵਿਚੋਂ ਉਤਰ ਗਈ। ਉਨ੍ਹਾਂ 100 ਨੰਬਰ ਉਤੇ ਸੂਚਨਾ ਦਿੱਤੀ। ਇਸ ਦੇ ਬਾਅਦ ਸਾਹਿਬਾਬਾਦ ਥਾਣੇ ਵਿਚ ਰਿਪੋਰਟ ਦਰਜ ਕਰਵਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:thirty thousand rupees looted from Delhi first woman auto driver