ਅਗਲੀ ਕਹਾਣੀ

ਦੀਵਾਲੀ ਮੌਕੇ ਰਾਮ ਮੰਦਰ ਬਾਰੇ ਵਧੀਆ ਖ਼ਬਰ ਅਯੁੱਧਿਆ ਲੈ ਕੇ ਜਾਵਾਂਗਾ: ਯੋਗੀ

ਦੀਵਾਲੀ ਮੌਕੇ ਰਾਮ ਮੰਦਰ ਬਾਰੇ ਵਧੀਆ ਖ਼ਬਰ ਅਯੁੱਧਿਆ ਲੈ ਕੇ ਜਾਵਾਂਗਾ: ਯੋਗੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਲਾਨ ਕੀਤਾ ਹੈ ਕਿ ਉਹ ਇਸ ਦੀਵਾਲੀ ਮੌਕੇ ਰਾਮ ਮੰਦਰ ਦੇ ਮਾਮਲੇ ਬਾਰੇ ਇੱਕ ਵਧੀਆ ਖ਼ਬਰ ਲੈ ਕੇ ਅਯੁੱਧਿਆ ਜਾਣਗੇ। ਮੁੱਖ ਮੰਤਰੀ ਨੇ ਇਹ ਐਲਾਨ ਅੱਜ ਬੁੱਧਵਾਰ ਨੂੰ ਲਖਨਊ ਸਥਿਤ ਆਪਣੀ ਸਰਕਾਰੀ ਰਿਹਾਇਸ਼ਗਾਹ `ਤੇ ਪੰਜ - ਕਾਲੀਦਾਸ ਮਾਰਗ `ਤੇ ਇੱਕ ਨਿਜੀ ਚੈਨਲ ਨਾਲ ਗੱਲਬਾਤ ਦੌਰਾਨ ਕੀਤਾ।


ਰਾਮ ਮੰਦਰ ਦੀ ਸੁਣਵਾਈ ਟਲਣ ਨਾਲ ਸੰਤਾਂ `ਚ ਕਾਫ਼ੀ ਨਾਰਾਜ਼ਗੀ ਦੇ ਸੁਆਲ `ਤੇ ਉਨ੍ਹਾਂ ਹਿਕਾ ਕਿ ਸੈਂਕੜੇ ਸਾਲਾਂ ਤੋਂ ਰਾਮ ਮੰਦਰ ਦਾ ਮੁੱਦਾ ਚੱਲ ਰਿਹਾ ਹੈ। ਇੱਕ ਤਰੀਕ ਵਧਣ ਨਾਲ ਸੰਤਾਂ ਨੂੰ ਸੰਜਮ ਨਹੀਂ ਗੁਆਉਣਾ ਚਾਹੀਦਾ। ਉਹ ਸੰਤਾਂ ਬਾਰੇ ਇਸ ਬਾਰੇ ਗੱਲਬਾਤ ਕਰਨਗੇ।


ਪਿਛਲੀ ਵਾਰ ਜਦੋਂ ਮੁੱਖ ਮੰਤਰੀ ਦੀਵਾਲੀ ਮੌਕੇ ਅਯੁੱਧਿਆ ਗਏ ਸਨ; ਤਦ ਉਨ੍ਹਾਂ ਸੰਤਾਂ ਤੇ ਉੱਥੋਂ ਦੇ ਨਿਵਾਸੀਆਂ ਨੂੰ ਕਿਹਾ ਸੀ ਕਿ ਹੋ ਸਕਦਾ ਹੈ ਕਿ ਅਗਲੀ ਦੀਵਾਲੀ ਤੱਕ ਕੋਈ ਵਧੀਆ ਖ਼ਬਰ ਮਿਲੇ।


ਮੁੱਖ ਮੰਤਰੀ ਨੇ ਕਿਹਾ ਕਿ ਅਯੁੱਧਿਆ ਦਾ ਮੁੱਦਾ ਵਿਆਪਕ ਆਸਥਾ ਭਾਵ ਸ਼ਰਧਾ ਦਾ ਮੁੱਦਾ ਹੈ। ਇਸ ਮੁੱਦੇ ਨਾਲ ਦੇਸ਼ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਭਾਰਤ ਦੀ ਨਿਆਂਪਾਲਿਕਾ ਆਜ਼ਾਦ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਮਾਮਲਾ ਅਦਾਲਤ `ਚ ਹੈ, ਇਸ ਵੇਲੇ ਸਾਨੂੰ ਧੀਰਜ ਰੱਖਣਾ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This Diwali a good news for Ayodhya says Yogi