ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਕਿਸਾਨਾਂ ਨੂੰ ਮਿਲ ਰਹੇ ਗੰਨੇ ਦਾ ਇਹ ਹੈ ਭਾਅ, ਜਾਣੋ ਹੋਰ ਵੇਰਵੇ

ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਅੱਜ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਗੰਨੇ ਦਾ ਭਾਅ ਅਗੇਤੀ ਕਿਸਮਾਂ ਲਈ 340 ਰੁਪਏ ਪ੍ਰਤੀ ਕੁਇੰਟਲ ਅਤੇ ਹੋਰ ਕਿਸਮ ਦੇ ਕੀਤੇ 335 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ। ਉਹ ਅੱਜ ਇੱਥੇ ਵਿਧਾਨਸਭਾ ਵਿਚ ਬਜਟ ਸ਼ੈਸ਼ਨ ਵਿਚ ਇਕ ਸੁਆਲ ਦਾ ਜਵਾਬ ਦੇ ਰਹੇ ਹਨ।

 

ਉਨ੍ਹਾਂ ਨੇ ਰਾਜ ਵਿਚ ਸਹਿਕਾਰੀ ਖੰਡ ਮਿੱਲਾਂ ਦੀ ਪਿਰਾਈ ਸਮਰੱਥਾ ਅਤੇ ਸਾਲ 2019-20 ਵਿਖ ਗੰਨਾ ਪਿਰਾਈ ਸ਼ੁਰੂ ਕਰਨ ਤੋਂ 31 ਜਨਵਰੀ, 2020 ਤਕ ਉਦਯੋਗਿਕ ਸਮਰੱਥਾ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਰਾਜ ਦੀ ਕੁੱਲ ਪਿਰਾਈ ਸਮਰੱਥਾ 28200 ਟਨਗੰਨਾ ਰੋਜਾਨਾ ਹੈ ਜਿਨਾਂ ਵਿਚ ਪਾਣੀਪਤ ਸਹਿਕਾਰੀ ਖੰਡ ਮਿੱਲ ਲਿਮੀਟੇਡ, ਪਾਣੀਪਤ ਦੀ ਪਿਰਾਈ ਸਮਰੱਥਾ 1800 ਟਨ ਗੰਨਾ ਰੋਜਾਨਾ ਅਤੇ ਉਦਯੋਗਿਕ ਸਮਰੱਥਾ 92.4 ਫੀਸਦੀ, ਹਰਿਆਣਾ ਸਹਿਕਾਰੀ ਖੰਡ ਮਿੱਲ ਲਿਮੀਟੇਡ, ਰੋਹਤਕ ਪਿਰਾਈ ਸਮਰੱਥਾ 3500 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 92.97 ਫੀਸਦੀ, ਕਰਨਾਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਕਰਨਾਲ ਪਿਰਾਈ ਸਮਰੱਥਾ 2200 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 92.77 ਫੀਸਦੀ, ਸੋਨੀਪਤ ਸਹਿਕਾਰੀ ਖੰਡ ਮਿੱਲ ਲਿਮੀਟੇਡ, ਸੋਨੀਪਤ ਪਿਰਾਈ ਸਮਰੱਥਾ 2200 ਟਨ ਗੰਨਾ ਰੋਜਾਨਾ ਅਤੇ ਉਪਯੌਗਿਕ ਸਮਰੱਥਾ 71.66 ਫੀਸਦੀ, ਸ਼ਾਹਬਾਦ ਸਹਿਕਾਰੀ ਖੰਡ ਮਿੱਲ ਲਿਮੀਟੇਡ, ਸ਼ਾਹਬਾਦ ਪਿਰਾਈ ਸਮਰੱਥਾ5000 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 87.61 ਫੀਸਦੀ, ਜੀਂਦ ਸਹਿਕਾਰੀ ਖੰਡ ਮਿੱਲ ਲਿਮੀਅੇਡ, ਜੀਂਦ ਪਿਰਾਈ ਸਮਰੱਥਾ 1600 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 102.02 ਫੀਸਤੀ, ਪਲਵਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਪਲਵਲ ਪਿਰਾਈ ਸਮਰੱਥਾ 1900 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 59.63 ਫੀਸਦੀ, ਮਹਿਮ ਸਹਿਕਾਰੀ ਖੰਡ ਮਿੱਲ ਲਿਮੀਟੇਡ, ਮਹਿਮ ਪਿਰਾਈ ਸਮਰੱਥਾ 2500 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 90.68 ਫੋਸਦੀ, ਕੈਥਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਕੈਥਲ ਪਿਰਾਈ ਸਮਰੱਥਾ 3500 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 95.59 ਫੀਸਦੀ, ਚੌਧਰੀ ਦੇਵੀਲਾਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਗੋਹਾਲਾ ਪਿਰਾਈ ਸਮਰੱਥਾ 2500 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 96.86 ਫੀਸਦੀ ਅਤੇ ਹੈਫੇਡ ਸਹਿਕਾਰੀ ਖੰਡ ਮਿੱਲ ਲਿਮੀਟੇਡ ਅਸੰਧ ਦੀ ਪਿਰਾਈ ਸਮਰੱਥਾ 2500 ਟਨ ਗੰਨਾ ਰੋਜਾਨਾ ਅਤੇ ਉਪਯੋਗਿਕ ਸਮਰੱਥਾ 88.69 ਫੀਸਦੀ ਹੈ।

 

ਇਸ ਤਰ੍ਹਾਂ ਉਨ੍ਹਾਂ ਨੇ ਮਿਲਵਾਰ ਉਤਪਾਦਿਤ ਖੰਡ ਦੀ ਮਾਤਰਾ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਪਾਣੀਪਤ ਸਹਿਕਾਰੀ ਖੰਡ ਮਿੱਲ ਲਿਮੀਟੇਡ, ਪਾਣੀਪਤ ਦਾ ਖੰਡ ਉਤਪਾਦਨ 1,15,300 ਕੁਇੰਟਲ, ਹਰਿਆਣਾ ਸਹਿਕਾਰੀ ਖੰਡ ਮਿੱਲ ਲਿਮੀਟੇਡ, ਰੋਹਤਕ ਦਾ ਖੰਡ ਉਤਪਾਦਨ 1,68,650 ਕੁਇੰਟਲ, ਕਰਨਾਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਕਰਨਾਲ ਦਾ ਖੰਡ ਉਤਪਾਦਨ 1,46,010 ਕੁਇੰਟਲ, ਸੋਨੀਪਤ ਸਹਿਕਾਰੀ ਖੰਡ ਮਿੱਲ ਲਿਮੀਟੇਡ, ਸੋਨੀਪਤ ਦਾ ਖੰਡ ਉਤਪਾਦਨ 94,650 ਕੁਇੰਟਲ, ਸ਼ਾਹਬਾਦ ਸਹਿਕਾਰੀ ਖੰਡ ਮਿੱਲ ਲਿਮੀਟੇਡ। 


ਸ਼ਾਹਬਾਦ ਦੀ ਖੰਡ ਉਤਪਾਦਨ 2,86,000 ਕੁਇੰਟਲ, ਜੀਂਦ ਸਹਿਕਾਰੀ ਖੰਡ ਮਿੱਲ ਲਿਮੀਟੇਡ, ਜੀਂਦ ਦਾ ਖੰਡ ਊਤਪਾਦਨ 1,05,510 ਕੁਇੰਟਲ, ਪਲਵਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਪਲਵਲ ਦਾ ਖੰਡ ਉਤਪਾਦਨ 35,650 ਕੁਇੰਟਲ, ਮਹਿਮ ਸਹਿਕਾਰੀ ਖੰਡ ਮਿੱਲੀ ਲਿਮੀਟੇਡ, ਮਹਿਮ ਦਾ ਖੰਡ ਉਤਪਾਦਨ 1,29। 


250 ਕੁਇੰਟਲ, ਕੈਥਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਕੈਥਲ ਦਾ ਖੰਡ ਉਤਪਾਦਨ 1,59,550 ਕੁਇੰਟਲ, ਚੌਧਰੀ ਦੇਵੀ ਲਾਲ ਸਹਿਕਾਰੀ ਖੰਡ ਮਿੱਲ ਲਿਮੀਟੇਡ, ਗੋਹਾਨਾ ਦਾ ਖੰਡ ਉਤਪਾਦਨ 1,26,670 ਕੁਇੰਟਲ ਅਤੇ ਹੈਡੇਡ ਸਹਿਕਾਰੀ ਖੰਡ ਮਿੱਲ ਲਿਮੀਟੇਡ ਅਸੰਧ ਖੰਡ ਦਾ ਉਤਪਾਦਨ 1,26,700 ਕੁਇੰਟਲ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This is the price of sugarcane available to farmers in Haryana know more details